ਦੇਸ਼ ’ਚ ਕੋਰੋਨਾ ਬਲਾਸਟ! ਲਗਾਤਾਰ ਚੌਥੇ ਦਿਨ ਆਏ 3 ਲੱਖ ਤੋਂ ਵਧ ਨਵੇਂ ਮਾਮਲੇ, 2767 ਮੌਤਾਂ

Sunday, Apr 25, 2021 - 11:38 AM (IST)

ਦੇਸ਼ ’ਚ ਕੋਰੋਨਾ ਬਲਾਸਟ! ਲਗਾਤਾਰ ਚੌਥੇ ਦਿਨ ਆਏ 3 ਲੱਖ ਤੋਂ ਵਧ ਨਵੇਂ ਮਾਮਲੇ, 2767 ਮੌਤਾਂ

ਨਵੀਂ ਦਿੱਲੀ– ਦੇਸ਼ ਭਰ ’ਚ ਕੋਰੋਨਾ ਦਿਨੋਂ-ਦਿਨ ਬੇਕਾਬੂ ਹੁੰਦਾ ਜਾ ਰਿਹਾ ਹੈ। ਕੋਰੋਨਾ ਦੇ ਮਾਮਲਿਾਂ ’ਚ ਰੋਜ਼ਾਨਾ ਤੇਜ਼ੀ ਨਾਲ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਹੁਣ ਰੋਜ਼ਾਨਾ 3 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਆ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ, ਬੀਤੇ 24 ਘੰਟਿਆਂ ’ਚ ਕੋਰੋਨਾ ਦੇ 3,49,691 ਨਵੇਂ ਮਾਮਲੇ ਸਾਹਮਣੇ ਆਏ ਹਨ। ਉਥੇ ਹੀ 2767 ਮਰੀਜ਼ਾਂ ਦੀ ਮੌਤ ਹੋ ਗਈ ਹੈ। ਬੀਤੇ 24 ਘੰਟਿਆਂ ’ਚ 2,17,113 ਮਰੀਜ਼ ਠੀਕ ਵੀ ਹੋਏ ਹਨ। ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ ਤੋਂ ਸਾਹਮਣੇ ਆਏ ਹਨ। ਇਸ ਤੋਂ ਬਾਅਦ ਉੱਤਰ-ਪ੍ਰਦੇਸ਼, ਕਰਨਾਟਕ, ਕੇਰਲ ਅਤੇ ਦਿੱਲੀ ਦੇ ਮਾਮਲੇ ਹਨ। ਇਨ੍ਹਾਂ 5 ਸੂਬਿਆਂ ਤੋਂ ਨਵੇਂ ਮਾਮਲਿਆਂ ਦਾ ਕੁਲ 53 ਫੀਸਦੀ ਹਿੱਸਾ ਹੈ। 

ਇਹ ਵੀ ਪੜ੍ਹੋ– ਕੋਰੋਨਾ: ਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ ’ਚ ਆਕਸੀਜਨ ਦੀ ਕਮੀ ਨਾਲ 20 ਮਰੀਜ਼ਾਂ ਦੀ ਮੌਤ

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਦੇਸ਼ ’ਚ ਕੋਰੋਨਾ ਦੇ ਰਿਕਾਰਡ 3,46,786 ਮਾਮਲੇ ਸਾਹਮਣੇ ਆਏ ਸਨ ਜਦਕਿ 2624 ਮਰੀਜ਼ਾਂ ਦੀ ਮੌਤ ਹੋ ਗਈ ਸੀ। ਇਸ ਦੌਰਾਨ 2,19,838 ਮਰੀਜ਼ ਠੀਕ ਵੀ ਹੋਏ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਦੇਸ਼ ’ਚ ਕੋਰੋਨਾ ਦੇ 3.32 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਸਨ। 

ਇਹ ਵੀ ਪੜ੍ਹੋ– ਕੋਰੋਨਾ ਕਾਲ ’ਚ ਇਕ ਵਾਰ ਫਿਰ ਮੁਫਤ ਰਾਸ਼ਨ ਦੇਵੇਗੀ ਮੋਦੀ ਸਰਕਾਰ, 80 ਕਰੋੜ ਲੋਕਾਂ ਨੂੰ ਹੋਵੇਗਾ ਫਾਇਦਾ

ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜੇ

ਬੀਤੇ 24 ਘੰਟਿਆਂ ਦੇ ਮਾਮਲੇ    - 3,49,691
ਬੀਤੇ 24 ਘੰਟਿਆਂ ’ਚ ਮੌਤਾਂ    - 2767
ਕੁਲ ਮਾਮਲੇ        - 1,69,60,172
ਕੁਲ ਠੀਕ ਹੋਏ        - 1,40,85,110
ਮੌਤ ਦੇ ਕੁਲ ਅੰਕੜੇ    - 1,92,311
ਸਰਗਰਮ ਮਾਮਲੇ    - 26,82,751
ਕੁਲ ਵੈਕਸੀਨੇਸ਼ਨ    - 14,09,16,417

ਇਹ ਵੀ ਪੜ੍ਹੋ– ਜਾਣੋ ਕਿਹੜੇ ਹਲਾਤਾਂ ’ਚ ਕੋਰੋਨਾ ਮਰੀਜ਼ ਨੂੰ ਹੋਣਾ ਚਾਹੀਦਾ ਹੈ ਹਸਪਤਾਲ ’ਚ ਦਾਖਲ


author

Rakesh

Content Editor

Related News