ਕੋਰੋਨਾ ਵਾਇਰਸ ਦੇ ਡਰ ਦਰਮਿਆਨ ਮਾਸਕ ਪਹਿਨ ਲਾੜਾ-ਲਾੜੀ ਨੇ ਲਏ ਫੇਰੇ

03/19/2020 2:12:50 PM

ਮੁੰਬਈ— ਕੋਰੋਨਾ ਵਾਇਰਸ ਕਾਰਨ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਲੋਕ ਘਰੋਂ ਬਾਹਰ ਨਿਕਲਣ ਤੋਂ ਵੀ ਡਰ ਰਹੇ ਹਨ। ਅਜਿਹੇ 'ਚ ਮੁੰਬਈ 'ਚ ਇਕ ਜੋੜੇ ਨੇ ਵਿਆਹ ਕੀਤਾ। ਉਨ੍ਹਾਂ ਨੇ ਇਸ ਵਿਆਹ ਰਾਹੀਂ ਉਨ੍ਹਾਂ ਨੇ ਲੋਕਾਂ ਨੂੰ ਚੌਕਸੀ ਵਰਤਣ ਦਾ ਸੰਦੇਸ਼ ਵੀ ਦਿੱਤਾ। ਰਵਾਇਤੀ ਕੱਪੜਿਆਂ 'ਚ ਤਿਆਰ ਹੋਏ ਲਾੜਾ ਅਤੇ ਲਾੜੀ ਨੇ ਮਾਸਕ ਪਹਿਨ ਕੇ 7 ਫੇਰੇ ਲਏ। ਮੁੰਬਈ ਦੇ ਭਾਂਡੁਪ 'ਚ ਬੁੱਧਵਾਰ ਨੂੰ ਇਹ ਵਿਆਹ ਹੋਇਆ। ਮੁੰਬਈ 'ਚ ਕੋਰੋਨਾ ਵਾਇਰਸ ਦੇ ਕਈ ਕੇਸ ਸਾਹਮਣੇ ਆ ਚੁਕੇ ਹਨ। ਲਾੜਾ-ਲਾੜੀ ਦੇ ਪਰਿਵਾਰ ਨੇ ਵਿਆਹ ਨੂੰ ਟਾਲਣ ਦੀ ਬਜਾਏ ਸਾਵਧਾਨੀ ਅਤੇ ਚੌਕਸੀ ਵਰਤਦੇ ਹੋਏ ਬਾਰਾਤ ਦਾ ਸਵਾਗਤ ਕੀਤਾ। ਸਤੀਸ਼ ਅਤੇ ਸੁਪ੍ਰਿਆ ਨੇ ਆਪਣੇ ਵਿਆਹ ਰਾਹੀਂ ਲੋਕਾਂ ਨੂੰ ਸਾਵਧਾਨੀ ਵਰਤਣ ਦਾ ਸੰਦੇਸ਼ ਵੀ ਦਿੱਤਾ।

PunjabKesariਪੰਡਤ ਨੇ ਵੀ ਮਾਸਕ ਪਹਿਨ ਪੜ੍ਹੇ ਸਾਰੇ ਮੰਤਰ
ਲਾੜੇ ਸਤੀਸ਼ ਨੇ ਹਰੇ ਰੰਗ ਦਾ ਮਾਸਕ ਲਗਾਇਆ ਸੀ। ਕੋਰੋਨਾ ਵਾਇਰਸ ਨੂੰ ਠੇਂਗਾ ਦਿਖਾ ਕੇ ਵਿਆਹ ਰਚਾਉਣ ਵਾਲੇ ਸਤੀਸ਼ ਦੀ ਰੰਗਤ ਮਾਸਕ 'ਚ ਘੱਟ ਨਹੀਂ ਹੋਈ। ਵਿਆਹ ਸਮਾਰੋਹ 'ਚ ਆਏ ਸਾਰੇ ਲੋਕਾਂ ਲਈ ਮਾਸਕ ਦਾ ਇੰਤਜ਼ਾਮ ਕੀਤਾ ਗਿਆ ਸੀ। ਬਾਰਾਤ 'ਚ ਆਏ ਸਾਰੇ ਲੋਕ ਅਤੇ ਪੰਡਤ ਜੀ ਵੀ ਮਾਸਕ ਪਾਏ ਹੋਏ ਸਨ। ਪੰਡਤ ਜੀ ਨੇ ਮਾਸਕ ਪਾ ਕੇ ਹੀ ਸਾਰੇ ਮੰਤਰ ਪੜ੍ਹੇ। ਵਿਆਹ ਸਮਾਰੋਹ 'ਚ ਆਏ ਸਾਰੇ ਲੋਕ ਮਾਸਕ 'ਚ ਸਨ। ਸਾਫ਼-ਸਫ਼ਾਈ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਗਿਆ ਸੀ।

PunjabKesariਫਿਲਪੀਨਜ਼ 'ਚ ਇਸੇ ਤਰ੍ਹਾਂ ਹੋਇਆ ਸੀ ਸਮੂਹਕ ਵਿਆਹ ਸਮਾਰੋਹ
ਪਿਛਲੇ ਮਹੀਨੇ ਫਿਲਪੀਨਜ਼ 'ਚ ਵੀ ਇਕ ਸਮੂਹਕ ਵਿਆਹ ਸਮਾਰੋਹ ਨੂੰ ਇਸੇ ਤਰ੍ਹਾਂ ਅੰਜਾਮ ਦਿੱਤਾ ਗਿਆ। 220 ਜੋੜਿਆਂ ਨੇ ਮਾਸਕ ਪਹਿਨ ਕੇ ਇਕ-ਦੂਜੇ ਦਾ ਜ਼ਿੰਦਗੀ ਭਰ ਸਾਥ ਨਿਭਾਉਣ ਦਾ ਵਾਅਦਾ ਕੀਤਾ।

PunjabKesari


DIsha

Content Editor

Related News