ਕੋਰੋਨਾ ਵਾਇਰਸ : ਲਖਨਊ ''ਚ ਅਲਰਟ, ਖੁੱਲ੍ਹੇ ''ਚ ਮਾਸ ਵੇਚਣ ''ਤੇ ਰੋਕ

03/05/2020 12:42:05 PM

ਲਖਨਊ— ਕੋਰੋਨਾ ਵਾਇਰਸ ਨੂੰ ਲੈ ਕੇ ਪੂਰਾ ਦੇਸ਼ ਅਲਰਟ ਹੈ। ਹਾਲੇ ਤੱਕ 29 ਪੋਜੀਟਿਵ ਕੇਸ ਸਾਹਮਣੇ ਆਏ ਹਨ, ਜਿਸ 'ਚ ਕੇਰਲ ਦੇ ਤਿੰਨ ਮਰੀਜ਼ ਠੀਕ ਹੋ ਚੁਕੇ ਹਨ। ਇਸ ਵਿਚ ਲਖਨਊ 'ਚ ਜ਼ਿਲਾ ਪ੍ਰਸ਼ਾਸਨ ਅਲਰਟ ਹੋ ਗਿਆ ਹੈ। ਬਿਨਾਂ ਲਾਇਸੈਂਸ ਮਾਸ ਦੀਆਂ ਦੁਕਾਨਾਂ ਨੂੰ ਬੰਦ ਕਰਨ ਦੇ ਨਾਲ ਹੀ ਏਅਰਪੋਰਟ 'ਤੇ ਨਿਗਰਾਨੀ ਵਧਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ।

PunjabKesariਖੁੱਲ੍ਹੇ 'ਚ ਮਾਸ ਵੇਚਣ ਵਾਲਿਆਂ 'ਤੇ ਤੁਰੰਤ ਪਾਬੰਦੀ
ਲਖਨਊ ਦੇ ਡੀ.ਐੱਮ. ਵਲੋਂ ਜਾਰੀ ਕੀਤੇ ਗਏ ਆਦੇਸ਼ 'ਚ ਕੋਰੋਨਾ ਵਾਇਰਸ ਤੋਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਬਿਨਾਂ ਲਾਇਸੈਂਸ ਮਾਸ ਦੀਆਂ ਦੁਕਾਨਾਂ ਅਤੇ ਖੁੱਲ੍ਹੇ 'ਚ ਮਾਸ ਵੇਚਣ ਵਾਲਿਆਂ 'ਤੇ ਤੁਰੰਤ ਪਾਬੰਦੀ ਲੱਗਾ ਦਿੱਤੀ ਗਈ ਹੈ। ਨਾਲ ਹੀ ਗਊਸ਼ਾਲਾਵਾਂ 'ਚ ਫੌਗਿੰਗ ਦਾ ਆਦੇਸ਼ ਦਿੱਤਾ ਹੈ। ਏਅਰਪੋਰਟ ਸਮੇਤ ਹਸਪਤਾਲਾਂ 'ਚ ਸਕੈਨਿੰਗ ਅਤੇ ਮਾਨੀਟਰ ਸ਼ੁਰੂ ਕਰ ਦਿੱਤਾ ਹੈ।

ਹੈਲਪਲਾਈਨ ਨੰਬਰ ਜਾਰੀ
ਆਪਣੇ ਆਦੇਸ਼ 'ਚ ਡੀ.ਐੱਮ. ਨੇ ਕਿਹਾ ਕਿ ਬਾਹਰੋਂ ਆਉਣ ਵਾਲੇ ਯਾਤਰੀਆਂ ਅਤੇ ਸੈਲਾਨੀਆਂ ਦੀ ਸਕੈਨਿੰਗ ਅਤੇ ਮਾਨੀਟਰ ਕੀਤਾ ਜਾ ਰਿਹਾ ਹੈ। ਜੇਕਰ ਕਿਸੇ ਯਾਤਰੀ 'ਚ ਲੱਛਣ ਮਿਲਦਾ ਹੈ ਤਾਂ ਉਸ ਨੂੰ ਤੁਰੰਤ ਆਈਸੋਲੇਸ਼ਨ ਵਾਰਡ 'ਚ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਇਹ 0522-2622080 ਅਤੇ ਮੋਬਾਈਲ ਨੰਬਰ 7839700132 ਹੈ, ਜਿਸ 'ਤੇ ਤੁਰੰਤ ਮਦਦ ਮਿਲੇਗੀ।


DIsha

Content Editor

Related News