ਚੰਗੀ ਖ਼ਬਰ : ਕੋਰੋਨਾ ਵਾਇਰਸ ਨਾਲ ਪੀੜਤ ਮਾਂ ਨੇ ਦਿੱਤਾ ਸਿਹਤਮੰਦ ਬੱਚੀ ਨੂੰ ਜਨਮ

Saturday, May 15, 2021 - 02:39 PM (IST)

ਚੰਗੀ ਖ਼ਬਰ : ਕੋਰੋਨਾ ਵਾਇਰਸ ਨਾਲ ਪੀੜਤ ਮਾਂ ਨੇ ਦਿੱਤਾ ਸਿਹਤਮੰਦ ਬੱਚੀ ਨੂੰ ਜਨਮ

ਸ਼ਾਹਜਹਾਂਪੁਰ- ਮਹਾਮਾਰੀ ਦੇ ਇਸ ਦੌਰ 'ਚ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਨਾਲ ਪੀੜਤ ਇਕ ਜਨਾਨੀ ਨੇ ਹਸਪਤਾਲ 'ਚ ਇਕ ਸਿਹਤਮੰਦ ਬੱਚੀ ਨੂੰ ਜਨਮ ਦਿੱਤਾ ਹੈ। ਮੈਡੀਕਲ ਕਾਲਜ ਦੀ ਜਨਸੰਪਰਕ ਅਧਿਕਾਰੀ ਡਾਕਟਰ ਪੂਜਾ ਤ੍ਰਿਪਾਠੀ ਨੇ ਸ਼ਨੀਵਾਰ ਨੂੰ ਦੱਸਿਆ,''ਤਿਲਹਰ ਖੇਤਰ ਦੀ ਵਾਸੀ ਸਰਲਾਦੇਵੀ (30) ਸ਼ੁੱਕਰਵਾਰ ਸ਼ਾਮ ਕੋਵਿਡ ਪੀੜਤ ਹੋਣ 'ਤੇ ਮੈਡੀਕਲ ਕਾਲਜ ਦੇ ਆਈ.ਸੀ.ਯੂ. ਵਾਰਡ 'ਚ ਦਾਖ਼ਲ ਕੀਤਾ ਗਿਆ ਸੀ, ਇਸ ਤੋਂ ਬਾਅਦ ਉਸ ਨੂੰ ਦਰਦ ਸ਼ੁਰੂ ਹੋ ਗਈ ਅਤੇ ਉਸ ਨੇ ਸ਼ਾਮ ਨੂੰ ਹੀ ਇਕ ਸਿਹਤਮੰਦ ਬੱਚੀ ਨੂੰ ਜਨਮ ਦਿੱਤਾ।''

ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪੀਪੀਈ ਕਿਟ ਪਹਿਨ ਕੇ ਮਹਿਲਾ ਡਾਕਟਰਾਂ ਨੇ ਡੇਢ ਘੰਟੇ ਦੀ ਅਥੱਕ ਕੋਸ਼ਿਸ਼ ਤੋਂ ਬਾਅਦ ਨਾਰਮਲ ਡਿਲਿਵਰੀ ਕਰਵਾਈ। ਪੀ.ਆਰ.ਓ. ਨੇ ਦੱਸਿਆ  ਕਿ ਉਨ੍ਹਾਂ ਨੇ ਆਈ.ਸੀ.ਯੂ. ਕੋਵਿਡ ਵਾਰਡ 'ਚ ਤੀਜੇ ਬੱਚੇ ਨੇ ਜਨਮ ਲਿਆ ਹੈ, ਇਸ ਤੋਂ ਪਹਿਲਾਂ ਵੀ 2 ਹੋਰ ਬੱਚਿਆਂ ਨੇ ਜਨਮ ਲਿਆ ਸੀ, ਉਨ੍ਹਾਂ ਦੀਆਂ ਮਾਂਵਾਂ ਵੀ ਕੋਰੋਨਾ ਨਾਲ ਪੀੜਤ ਸਨ, ਹਾਲਾਂਕਿ ਉਨ੍ਹਾਂ 'ਚੋਂ ਇਕ ਨਵਜਾਤ ਦੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਨਵਜਾਤ ਸ਼ਿਸ਼ੂ ਅਤੇ ਕੋਵਿਡ ਵਾਰਡ 'ਚ ਦਾਖ਼ਲ ਸਰਲਾ ਦੇਵੀ ਸਿਹਤਮੰਦ ਹਨ ਅਤੇ ਨਵਜਾਤ ਸ਼ਿਸ਼ੂ ਨੂੰ ਸਰਸਾ ਦੀ ਭੈਣ ਨੂੰ ਜਨਮ ਤੋਂ ਬਾਅਦ ਦੇ ਦਿੱਤਾ ਗਿਆ ਹੈ, ਜੋ ਘਰ ਰਹਿ ਰਿਹਾ ਹੈ।


author

DIsha

Content Editor

Related News