ਕੋਰੋਨਾਵਾਇਰਸ: ਚੀਨ ਤੋਂ ਆਏ 248 ਭਾਰਤੀਆਂ ਦੀ ਰਿਪੋਰਟ ਨੈਗੇਟਿਵ, ਸੁੱਖੀਂ-ਸਾਂਦੀ ਪਰਤੇ ਘਰ

02/18/2020 4:19:08 PM

ਗੁਰੂਗ੍ਰਾਮ—ਚੀਨ 'ਚ ਫੈਲੇ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਪੂਰੀ ਦੁਨੀਆ 'ਚ ਜਾਰੀ ਸੀ ਪਰ ਇਸ ਵਾਇਰਸ ਨੂੰ ਲੈ ਕੇ ਭਾਰਤ ਲਈ ਰਾਹਤ ਭਰੀ ਜਾਣਕਾਰੀ ਸਾਹਮਣੇ ਆਈ। ਮਿਲੀ ਜਾਣਕਾਰੀ ਅਨੁਸਾਰ ਕੋਰੋਨਾਵਾਇਰਸ ਦੇ ਸ਼ੱਕੀਆਂ ਨੂੰ 1 ਫਰਵਰੀ ਤੋਂ ਗੁਰੂਗ੍ਰਾਮ ਦੇ ਮਾਨੇਸਰ ਸਥਿਤ ਆਰਮੀ ਕੈਂਪ 'ਚ ਰੱਖਿਆ ਗਿਆ ਸੀ, ਜਿਨ੍ਹਾਂ ਦੀ ਨਿਗਰਾਨੀ ਡਾਕਟਰਾਂ ਵੱਲੋਂ ਕੀਤੀ ਜਾ ਰਹੀ ਸੀ। ਨਿਗਰਾਨੀ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਅੱਜ ਭਾਵ ਮੰਗਲਵਾਰ ਨੂੰ ਸਾਰੇ 248 ਨਾਗਰਿਕਾਂ ਦੀ ਰਿਪੋਰਟ ਜਾਰੀ ਕੀਤੀ ਗਈ ਹੈ, ਜਿਸ 'ਚ ਸਾਰੇ ਲੋਕਾਂ ਨੂੰ ਕੋਰੋਨਾਵਾਇਰਸ ਦੇ ਖਤਰੇ ਤੋਂ ਬਾਹਰ ਦੱਸਿਆ ਗਿਆ ਹੈ। ਇਹ ਸਾਰੇ ਵਿਦਿਆਰਥੀ ਪੂਰੀ ਤਰ੍ਹਾਂ ਨਾਲ ਸਿਹਤਮੰਦ ਹਨ। ਕੈਂਪ ਦੇ ਆਰਮੀ ਅਧਿਕਾਰੀ ਨੇ ਦੱਸਿਆ ਹੈ ਕਿ ਵਿਦਿਆਰਥੀ ਅਤੇ ਬਾਕੀ ਲੋਕਾਂ ਨੂੰ ਘਰ ਭੇਜਿਆ ਜਾ ਰਿਹਾ ਹੈ।

PunjabKesari

ਜ਼ਿਕਰਯੋਗ ਹੈ ਕਿ ਚੀਨ ਤੋਂ ਪਰਤੇ 647 ਭਾਰਤੀ ਅਤੇ ਮਾਲਦੀਵ ਦੇ 7 ਨਾਗਰਿਕਾਂ ਨੂੰ ਦਿੱਲੀ ਦੇ ਛਵਲਾ ਅਤੇ ਹਰਿਆਣਾ ਦੇ ਮਾਨੇਸਰ ਸਥਿਤ ਆਈ.ਟੀ.ਬੀ.ਪੀ ਅਤੇ ਸੈਨਾ ਦੇ ਵੱਖਰੇ ਕੇਂਦਰਾਂ 'ਚ ਕੋਰੋਨਾਵਾਇਰਸ ਸਬੰਧੀ ਡਾਕਟਰੀ ਨਿਗਰਾਨੀ ਲਈ ਰੱਖਿਆ ਗਿਆ ਸੀ।


Iqbalkaur

Content Editor

Related News