12 ਸੂਬਿਆਂ ਦੇ 22 ਜ਼ਿਲਿਆਂ 'ਚ 14 ਦਿਨਾਂ ਦੌਰਾਨ ਕੋਈ ਮਰੀਜ਼ ਨਹੀਂ ਹੈ: ਸਿਹਤ ਮੰਤਰਾਲਾ

Saturday, Apr 18, 2020 - 05:35 PM (IST)

12 ਸੂਬਿਆਂ ਦੇ 22 ਜ਼ਿਲਿਆਂ 'ਚ 14 ਦਿਨਾਂ ਦੌਰਾਨ ਕੋਈ ਮਰੀਜ਼ ਨਹੀਂ ਹੈ: ਸਿਹਤ ਮੰਤਰਾਲਾ

ਨਵੀਂ ਦਿੱਲੀ-ਦੇਸ਼ ਭਰ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਇਸ ਦੌਰਾਨ ਅੱਜ ਸਿਹਤ ਮੰਤਰਾਲੇ, ਗ੍ਰਹਿ ਮੰਤਰਾਲੇ ਅਤੇ ਆਈ.ਸੀ.ਐੱਮ.ਆਰ ਦੀ ਸੰਯੁਕਤ ਪ੍ਰੈੱਸ ਕਾਨਫਰੰਸ 'ਚ ਕੋਰੋਨਾ ਨਾਲ ਜੁੜੇ ਡਾਟੇ ਅਤੇ ਜਾਣਕਾਰੀਆਂ ਲੋਕਾਂ ਸਾਹਮਣੇ ਰੱਖੀਆਂ। ਅੱਜ ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਕੋਰੋਨਾਵਾਇਰਸ ਨਾਲ ਦੇਸ਼ 'ਚ ਮੌਤ ਦਰ 3.3 ਫੀਸਦੀ ਹੈ ਅਤੇ ਸਭ ਤੋਂ ਜ਼ਿਆਦਾ 75 ਫੀਸਦੀ ਮੌਤ ਬਜ਼ੁਰਗਾਂ ਦੀ ਹੋਈ ਹੈ। ਇਸ ਤੋਂ ਇਲਾਵਾ 12 ਸੂਬਿਆਂ ਦੇ 22 ਜ਼ਿਲਿਆਂ 'ਚ ਪਿਛਲੇ 14 ਦਿਨਾਂ ਦੌਰਾਨ ਕੋਰੋਨਾ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। 

ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਦੇਸ਼ ਦੇ ਕੁੱਲ ਇਨਫੈਕਟਡ ਮਾਮਲਿਆਂ ਦਾ 29.84 ਫੀਸਦੀ ਮਾਮਲਾ ਤਬਲੀਗੀ ਜਮਾਤ ਨਾਲ ਜੁੜਿਆ ਹੈ। ਦਿੱਲੀ 'ਚ ਤਬਲੀਗੀ ਜਮਾਤ ਨਾਲ ਜੁੜੇ 63 ਫੀਸਦੀ, ਤਾਮਿਲਨਾਡੂ 'ਚ 84 ਫੀਸਦੀ, ਤੇਲੰਗਾਨਾ 'ਚ 79 ਫੀਸਦੀ, ਯੂ.ਪੀ 'ਚ 59 ਫੀਸਦੀ, ਆਂਧਰਾ ਪ੍ਰਦੇਸ਼ 'ਚ 61 ਫੀਸਦੀ, ਆਸਾਮ 'ਚ 91 ਫੀਸਦੀ ਅਤੇ ਅੰਡੇਮਾਨ ਨਿਕੋਬਾਰ 'ਚ 83 ਫੀਸਦੀ ਮਾਮਲੇ ਹਨ। ਭਾਰਤ 'ਚ ਤਬਲੀਗੀ ਜਮਾਤ ਨਾਲ ਜੁੜੇ ਹੁਣ ਤੱਕ 4291 ਮਾਮਲੇ ਹਨ।

ਗ੍ਰਹਿ ਮੰਤਰਾਲੇ ਦੀ ਅਧਿਕਾਰੀ ਪੁੰਨ ਸਲਿਲਾ ਸ਼੍ਰੀਵਾਸਤਵ ਨੇ ਕਿਹਾ ਹੈ ਕਿ ਵੈਸੇ ਤਾਂ ਵਿਦੇਸ਼ੀ ਨਾਗਰਿਕ ਜੋ ਭਾਰਤ 'ਚ ਫਸੇ ਅਤੇ ਵੀਜ਼ਾ ਖਤਮ ਹੋ ਗਿਆ ਹੈ। ਉਨ੍ਹਾਂ ਦਾ ਵੀਜ਼ਾ 3 ਮਈ ਤੱਕ ਫਰੀ 'ਚ ਵਧਾ ਦਿੱਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਸਾਰੇ ਸੂਬਿਆਂ ਨੇ ਹੈਲਪਲਾਈਨ ਸਥਾਪਿਤ ਕਰ ਦਿੱਤੇ ਹਨ। ਗ੍ਰਹਿ ਮੰਤਰਾਲੇ ਦੀ ਹੈਲਪਲਾਈਨ 1930 ਅਤੇ 1944 ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। 112 ਵੀ ਐਮਰਜੰਸੀ ਸੇਵਾਵਾਂ ਦੇ ਤੌਰ 'ਤੇ ਕੰਮ ਕਰ ਰਿਹਾ ਹੈ। 

ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਤਾਜ਼ਾ ਰਿਪੋਰਟ 'ਚ ਦੱਸਿਆ ਹੈ ਕਿ ਭਾਰਤ 'ਚ ਕੋਰੋਨਾ ਇਨਫੈਕਟਡ ਮਾਮਲਿਆਂ ਦੀ ਗਿਣਤੀ 14,378 ਤੱਕ ਪਹੁੰਚ ਗਈ ਹੈ ਅਤੇ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 991 ਮਾਮਲੇ ਸਾਹਮਣੇ ਆਏ ਹਨ ਜਦਕਿ 43 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ 'ਚ ਕੋਰੋਨਾ ਨਾਲ ਹੁਣ ਤੱਕ 480 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਰਾਹਤ ਦੀ ਖਬਰ ਵੀ ਸਾਹਮਣੇ ਆਈ ਹੈ ਕਿ 1992 ਲੋਕ ਠੀਕ ਵੀ ਹੋ ਚੁੱਕੇ ਹਨ, ਜੋ ਕਿ ਆਪਣੇ ਘਰ ਵਾਪਸ ਜਾ ਚੁੱਕੇ ਹਨ। 


author

Iqbalkaur

Content Editor

Related News