ਕੋਵਿਡ-19 ਕਾਰਨ ਫਸੇ ਵਿਦੇਸ਼ੀ ਨਾਗਿਰਕਾਂ ਦਾ ਵੀਜ਼ਾ 30 ਅਪ੍ਰੈਲ ਤੱਕ ਵਧਾਇਆ ਗਿਆ

04/13/2020 5:16:09 PM

ਨਵੀਂ ਦਿੱਲੀ- ਸਰਕਾਰ ਨੇ ਕੋਵਿਡ-19 ਕਾਰਨ ਭਾਰਤ 'ਚ ਫਸੇ ਵਿਦੇਸ਼ੀ ਨਾਗਰਿਕਾਂ ਦਾ ਨਿਯਮਿਤ ਵੀਜ਼ਾ ਅਤੇ ਈ-ਵੀਜ਼ਾ 30 ਅਪ੍ਰੈਲ ਤੱਕ ਮੁਫ਼ਤ ਵਧਾਉਣ ਦਾ ਫੈਸਲਾ ਕੀਤਾ ਹੈ। ਗ੍ਰਹਿ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ 24 ਮਾਰਚ ਨੂੰ ਦੇਸ਼ 'ਚ 21 ਦਿਨਾਂ ਦੇ ਲਾਕਡਾਊਨ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਬਾਅਦ ਤੋਂ ਵਿਦੇਸ਼ੀ ਨਾਗਰਿਕ ਇੱਥੇ ਫਸੇ ਹੋਏ ਹਨ।

ਗ੍ਰਹਿ ਮੰਤਰਾਲੇ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਅਜਿਹੇ ਵਿਦੇਸ਼ੀ ਨਾਗਰਿਕ ਜੋ ਦੁਨੀਆ ਦੇ ਕਈ ਹਿੱਸਿਆਂ 'ਚ ਕੋਵਿਡ-19 ਕਾਰਨ ਭਾਰਤ 'ਚ ਫਸੇ ਹੋਏ ਹਨ ਅਤੇ ਭਾਰਤੀ ਅਧਿਕਾਰੀਆਂ ਵਲੋਂ ਯਾਤਰਾ ਪਾਬੰਦੀ ਕਾਰਨ ਫਸੇ ਹੋਏ ਹਨ ਅਤੇ ਜਿਨਾਂ ਦੇ ਨਿਯਮਿਤ ਵੀਜ਼ਾ, ਈ-ਵੀਜ਼ਾ ਜਾਂ ਰੁਕਣ ਦੀਆਂ ਸ਼ਰਤਾਂ ਇਕ ਫਰਵਰੀ ਤੋਂ 30ਅਪ੍ਰੈਲ (ਮੱਧ ਰਾਤ) ਦਰਮਿਆਨ ਖਤਮ ਹੋ ਰਹੀਆਂ ਹਨ, ਉਨਾਂ ਨੂੰ ਮੁਫ਼ਤ ਹੀ 30 ਅਪ੍ਰੈਲ ਤੱਕ ਵਧਾਇਆ ਜਾਵੇਗਾ। ਇਸ ਲਈ ਵਿਦੇਸ਼ੀ ਨਾਗਰਿਕਾਂ ਨੂੰ ਆਨਲਾਈਨ ਅਪਲਾਈ ਕਰਨਾ ਹੋਵੇਗਾ।


DIsha

Content Editor

Related News