ਕੋਰੋਨਾ ਤੋਂ ਜੰਗ ਜਿੱਤ ਘਰ ਆਈ ਵੱਡੀ ਭੈਣ, ਛੋਟੀ ਨੇ ਸੜਕ ''ਤੇ ਕੀਤਾ ਡਾਂਸ, ਵੀਡੀਓ ਵਾਇਰਲ

07/20/2020 11:28:16 AM

ਨੈਸ਼ਨਲ ਡੈਸਕ- ਕੋਰੋਨਾ ਵਾਇਰਸ ਨੂੰ ਹਰਾ ਕੇ ਘਰ ਆ ਰਹੇ ਲੋਕਾਂ ਦਾ ਪਰਿਵਾਰ ਦੇ ਮੈਂਬਰ ਅਤੇ ਗੁਆਂਢੀ ਕਾਫ਼ੀ ਜ਼ੋਰਦਾਰ ਸਵਾਗਤ ਕਰਦੇ ਹਨ। ਦਰਅਸਲ ਕੋਰੋਨਾ ਨੇ ਲੋਕਾਂ ਦੇ ਦਿਲਾਂ 'ਚ ਇੰਨਾ ਡਰ ਭਰ ਦਿੱਤਾ ਹੈ ਕਿ ਇਸ ਨਾਲ ਜੰਗ ਜਿੱਤਣ ਵਾਲੇ ਯੋਧਿਆਂ ਨਾਲੋਂ ਘੱਟ ਨਹੀਂ ਮੰਨੇ ਜਾ ਰਹੇ ਹਨ। ਸੋਸ਼ਲ ਮੀਡੀਆ 'ਤੇ ਇਕ ਅਜਿਹਾ ਹੀ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਕੁੜੀ ਆਪਣੀ ਵੱਡੀ ਭੈਣ ਦੇ ਕੋਰੋਨਾ ਨਾਲ ਠੀਕ ਹੋਣ 'ਤੇ ਘਰ ਆਉਣ 'ਤੇ ਇੰਨੀ ਖੁਸ਼ ਹੁੰਦੀ ਹੈ ਕਿ ਸੜਕ 'ਤੇ ਹੀ ਡਾਂਸ ਕਰਨ ਲੱਗ ਜਾਂਦੀ ਹੈ। ਵਾਇਰਲ ਵੀਡੀਓ ਪੁਣੇ ਦੇ ਧਨਕਵੜੀ ਇਲਾਕੇ ਦਾ ਦੱਸਿਆ ਜਾ ਰਿਹਾ ਹੈ। ਪੁਣੇ ਦੇ ਧਨਕਵੜੀ ਇਲਾਕੇ 'ਚ ਰਹਿਣ ਵਾਲੇ ਪਰਿਵਾਰ 'ਚ 20 ਦਿਨ ਪਹਿਲਾਂ ਕੋਰੋਨਾ ਦੇ ਲੱਛਣ ਦਿਖਾਈ ਦਿੱਤੇ ਸਨ।

 

ਘਰ ਦੀ ਸਭ ਤੋਂ ਛੋਟੀ ਕੁੜੀ ਸਲੋਨੀ ਨੂੰ ਛੱਡ ਕੇ ਸਾਰੇ ਮੈਂਬਰ ਹਸਪਤਾਲ 'ਚ ਦਾਖ਼ਲ ਸਨ। 2 ਦਿਨ ਪਹਿਲਾਂ ਜਦੋਂ ਸਲੋਨੀ ਦੀ ਵੱਡੀ ਭੈਣ ਕੋਰੋਨਾ ਨਾਲ ਠੀਕ ਹੋ ਕੇ ਘਰ ਆਈ ਤਾਂ ਉਸ ਨੇ ਸੜਕ 'ਤੇ ਹੀ ਡਾਂਸ ਕਰਨਾ ਸ਼ੁਰੂ ਕਰ ਦਿੱਤਾ। ਵਾਇਰਲ ਵੀਡੀਓ 'ਚ ਦਿੱਸ ਰਿਹਾ ਹੈ ਕਿ ਵੱਡੀ ਭੈਣ ਨੂੰ ਆਉਂਦਾ ਸਲੋਨੀ ਇਕ ਫਿਲਮੀ ਗੀਤ 'ਤੇ ਡਾਂਸ ਕਰਨਾ ਸ਼ੁਰੂ ਕਰ ਦਿੰਦੀ ਹੈ। ਛੋਟੀ ਭੈਣ ਸਲੋਨੀ ਨੂੰ ਡਾਂਸ ਕਰਦਾ ਦੇਖ ਵੱਡੀ ਭੈਣ ਵੀ ਖੁਦ ਨੂੰ ਰੋਕ ਨਹੀਂ ਪਾਉਂਦੀ ਅਤੇ ਨੱਚਣ ਲੱਗਦੀ ਹੈ। ਸਲੋਨੀ ਇੰਜੀਨੀਅਰ ਸੈਕਿੰਡ ਈਅਰ ਦੀ ਵਿਦਿਆਰਥਣ ਹੈ। ਉਹ ਮਰਾਠੀ ਟੀ.ਵੀ. ਸੀਰੀਅਲ ਅਤੇ ਮਰਾਠੀ ਬਿਗ ਬੌਸ 'ਚ ਉਮੀਦਵਾਰ ਵੀ ਰਹਿ ਚੁਕੀ ਹੈ। ਸਲੋਨੀ ਨੇ ਦੱਸਿਆ ਕਿ ਉਸ ਨੂੰ ਛੱਡ ਕੇ ਘਰ ਦੇ ਸਾਰੇ ਮੈਂਬਰ ਹਸਪਤਾਲ 'ਚ ਦਾਖ਼ਲ ਸਨ ਅਤੇ ਉਹ ਘਰ 'ਚ ਇਕੱਲੀ ਸੀ।

ਸਲੋਨੀ ਨੇ ਦੱਸਿਆ ਕਿ ਇਕ ਹਫ਼ਤੇ ਪਹਿਲਾਂ ਜਦੋਂ ਉਸ ਦੇ ਪਿਤਾ ਹਸਪਤਾਲ ਤੋਂ ਘਰ ਆਏ ਤਾਂ ਉਸ ਨੇ ਸਿਰਫ਼ ਮੋਬਾਇਲ 'ਤੇ ਗਾਣਾ ਵਜਾਇਆ ਸੀ। ਇਸ ਦੇ 2 ਦਿਨ ਬਾਅਦ ਉਨ੍ਹਾਂ ਦੀ ਮਾਂ ਅਤੇ ਵੱਡੀ ਭੈਣ ਘਰ ਆਈ ਤਾਂ ਘਰ ਦੇ ਅੰਦਰ ਡਾਂਸ ਕੀਤਾ ਸੀ ਪਰ ਜਦੋਂ ਹੁਣ ਸਭ ਤੋਂ ਵੱਡੀ ਭੈਣ ਘਰ ਆਈ ਤਾਂ ਖੁਦ ਨੂੰ ਰੋਕ ਨਹੀਂ ਸਕੀ ਅਤੇ ਸੜਕ 'ਤੇ ਹੀ ਡਾਂਸ ਕਰਨਾ ਸ਼ੁਰੂ ਕਰ ਦਿੱਤਾ। ਸਲੋਨੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।


DIsha

Content Editor

Related News