ਕੋਰੋਨਾ ਵਾਇਰਸ : DMK ਨੇਤਾ ਨੇ ਕੇਂਦਰ ਨੂੰ ਲਿਖੀ ਚਿੱਠੀ, ਬਚਾਏ ਜਾਣ ਭਾਰਤੀ

02/12/2020 5:54:19 PM

ਚੇਨਈ (ਭਾਸ਼ਾ)— ਤਾਮਿਲਨਾਡੂ 'ਚ ਦਰਮੁਕ ਪਾਰਟੀ ਦੇ ਪ੍ਰਧਾਨ ਐੱਮ. ਕੇ. ਸਟਾਲਿਨ ਨੇ ਬੁੱਧਵਾਰ ਭਾਵ ਅੱਜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਜਾਪਾਨ 'ਚ ਕਰੂਜ਼ ਜਹਾਜ਼ ਵਿਚ ਠਹਿਰੇ 100 ਭਾਰਤੀਆਂ ਦੀ ਸੁਰੱਖਿਆ ਵਾਪਸੀ ਲਈ ਦਖਲ ਦੇਵੇ। ਇਹ ਸਾਰੇ ਲੋਕ ਕੋਰੋਨਾ ਵਾਇਰਸ ਦੇ ਚੱਲਦੇ ਲੱਗਭਗ 10 ਦਿਨਾਂ ਤੋਂ ਉੱਥੇ ਹਨ। ਸੂਬੇ ਦੀ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸਟਾਲਿਨ ਨੇ ਇਸ ਸੰਬੰਧ 'ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਚਿੱਠੀ ਲਿਖੀ। ਉਨ੍ਹਾਂ ਨੇ ਚਿੱਠੀ ਵਿਚ ਲਿਖਿਆ ਹੈ ਕਿ ਜਹਾਜ਼ 'ਚ ਕੰਮ ਕਰਨ ਵਾਲੇ ਤਾਮਿਲਨਾਡੂ ਦੇ ਮਦੁਰੈ ਦੇ ਇਕ ਕਰਮਚਾਰੀ ਨੇ ਮਦਦ ਦੀ ਅਪੀਲ ਕੀਤੀ ਹੈ। ਸਟਾਲਿਨ ਨੇ ਚਿੱਠੀ 'ਚ ਇਹ ਵੀ ਲਿਖਿਆ ਕਿ ਕਰੂਜ਼ ਬੀਤੇ 9 ਦਿਨਾਂ ਤੋਂ ਯੋਕੋਹਾਮਾ ਹਾਰਬਰ 'ਤੇ ਠਹਿਰਿਆ ਹੋਇਆ ਹੈ। 

ਕੋਰੋਨਾ ਵਾਇਰਸ ਦਾ ਦਹਿਸ਼ਤ ਦੁਨੀਆ ਭਰ 'ਚ ਹੈ। ਚੀਨ 'ਚ ਫੈਲੇ ਇਸ ਜਾਨਲੇਵਾ ਵਾਇਰਸ ਕਾਰਨ ਹੁਣ ਤਕ 1100 ਦੇ ਕਰੀਬ ਲੋਕਾਂ ਮੌਤ ਹੋ ਚੁੱਕੀ ਹੈ। ਜਾਪਾਨ ਨੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ 'ਡਾਇਮਡੰ ਪ੍ਰਿੰਸੇਜ਼' ਨਾਮੀ ਪਾਣੀ ਦੇ ਜਹਾਜ਼ 'ਚ ਇਕ ਯਾਤਰੀ ਦੇ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਜਾਣ ਤੋਂ ਬਾਅਦ ਸਾਰੇ ਯਾਤਰੀਆਂ ਸਮੇਤ ਜਹਾਜ਼ ਨੂੰ ਬੀਤੇ ਹਫਤੇ ਦੀ ਸ਼ੁਰੂਆਤ ਤੋਂ ਯੋਕੋਹਾਮਾ 'ਚ ਰੋਕ ਕੇ ਰੱਖਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ 'ਤੇ 3,711 ਯਾਤਰੀ ਸਵਾਰ ਹਨ, ਜਿਨ੍ਹਾਂ 'ਚ 100 ਭਾਰਤੀ ਵੀ ਹਨ। ਉਸ 'ਚ ਫਸੇ ਇਕ ਕਰਮਚਾਰੀ ਨੇ ਵਟਸਐਪ 'ਤੇ ਆਪਣੇ ਦੋਸਤਾਂ ਨੂੰ ਸੰਦੇਸ਼ ਭੇਜਿਆ ਹੈ ਕਿ ਇਸ ਜਹਾਜ਼ 'ਚ ਲੱਗਭਗ 100 ਭਾਰਤੀ ਸਵਾਰ ਹਨ, ਜਿਨ੍ਹਾਂ 'ਚੋਂ 6 ਲੋਕ ਤਾਮਿਲਨਾਡੂ ਦੇ ਹਨ।


Tanu

Content Editor

Related News