ਕੋਰੋਨਾ ਵਾਇਰਸ ਕਾਰਨ ਬੈਂਗਲੁਰੂ ''ਚ RSS ਦੀ ਸਾਲਾਨਾ ਬੈਠਕ ਰੱਦ
Saturday, Mar 14, 2020 - 11:04 AM (IST)
ਬੈਂਗਲੁਰੂ— ਰਾਸ਼ਟਰੀ ਸੋਇਮ ਸੇਵਕ ਸੰਘ ਨੇ ਕੋਰੋਨਾ ਵਾਇਰਸ ਦੇ ਖਤਰੇ ਦੇ ਮੱਦੇਨਜ਼ਰ ਫੈਸਲਾ ਲੈਣ ਵਾਲੀ ਆਪਣੀ ਸਰਵਉੱਚ ਸੰਸਥਾ ਅਖਿਲ ਭਾਰਤੀ ਪ੍ਰਤੀਨਿਧੀ ਸਭਾ (ਏ.ਬੀ.ਪੀ.ਐੱਸ.) ਦੀ ਐਤਵਾਰ ਤੋਂ ਸ਼ੁਰੂ ਹੋਈ ਵਾਲੀ ਸਾਲਾਨਾ ਬੈਠਕ ਮੁਲਤਵੀ ਕਰ ਦਿੱਤੀ ਹੈ। ਆਰ.ਐੱਸ.ਐੱਸ. ਦੀ 15 ਤੋਂ 17 ਮਾਰਚ ਤੱਕ ਹੋਣ ਵਾਲੀ ਇਸ ਬੈਠਕ 'ਚ ਕਰੀਬ 1500 ਮੈਂਬਰਾਂ ਨੇ ਹਿੱਸਾ ਲੈਣਾ ਸੀ। ਆਰ.ਐੱਸ.ਐੱਸ. ਦੇ ਮੈਂਬਰ ਸੁਰੇਸ਼ ਜੋਸ਼ੀ ਨੇ ਸ਼ਨੀਵਾਰ ਨੂੰ ਇਕ ਬਿਆਨ 'ਚ ਕਿਹਾ,''ਮਹਾਮਾਰੀ ਕੋਵਿਡ-19 ਦੀ ਗੰਭੀਰਤਾ ਅਤੇ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤੇ ਐਡਵਾਇਜ਼ਰੀ ਨੂੰ ਦੇਖਦੇ ਹੋਏ ਬੈਂਗਲੁਰੂ 'ਚ ਹੋਣ ਵਾਲੀ ਏ.ਬੀ.ਪੀ.ਐੱਸ. ਦੀ ਬੈਠਕ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।''
ਉਨ੍ਹਾਂ ਨੇ ਆਰ.ਐੱਸ.ਐੱਸ. ਵਰਕਰਾਂ ਨੂੰ ਜਨਤਾ ਦਰਮਿਆਨ ਜਾਗਰੂਕਤਾ ਫੈਲਾਉਣ ਅਤੇ ਇਸ ਚੁਣੌਤੀ ਦਾ ਸਫਲਤਾਪੂਰਵਕ ਸਾਹਮਣਾ ਕਰਨ ਲਈ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਲਈ ਕਿਹਾ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ, ਪ੍ਰਧਾਨਾਂ ਅਤੇ ਵਿਹਿਪ, ਏ.ਬੀ.ਵੀ.ਪੀ. ਅਤੇ ਭਾਰਤੀ ਮਜ਼ਦੂਰ ਸੰਘ ਵਰਗੇ 35 ਪਰਿਵਾਰ ਸੰਗਠਨਾਂ ਦੇ ਹੋਰ ਰਾਜ ਅਹੁਦਾ ਅਧਿਕਾਰੀਆਂ ਨੇ ਬੈਠਕ 'ਚ ਹਿੱਸਾ ਲੈਣਾ ਸੀ। ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਅਤੇ ਸੁਰੇਸ਼ ਜੋਸ਼ੀ ਨੇ ਇਸ ਬੈਠਕ ਨੂੰ ਸੰਬੋਧਨ ਕਰਨਾ ਸੀ।