ਕੋਰੋਨਾ ਵਾਇਰਸ : ਦੇਸ਼ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 9 ਹਜ਼ਾਰ ਤੋਂ ਪਾਰ, 90 ਮੈਡੀਕਲ ਕਰਮੀ ਵੀ ਇਨਫੈਕਟਿਡ

Monday, Apr 13, 2020 - 08:42 AM (IST)

ਕੋਰੋਨਾ ਵਾਇਰਸ : ਦੇਸ਼ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 9 ਹਜ਼ਾਰ ਤੋਂ ਪਾਰ, 90 ਮੈਡੀਕਲ ਕਰਮੀ ਵੀ ਇਨਫੈਕਟਿਡ

ਨਵੀਂ ਦਿੱਲੀ : ਕੋਰੋਨਾ ਵਾਇਰਸ ਨਾਲ ਪੂਰੇ ਦੇਸ਼ 'ਚ ਹੁਣ ਤੱਕ 90 ਸਿਹਤ ਮੁਲਾਜ਼ਮ ਇਨਫੈਕਟਿਡ ਹੋ ਚੁੱਕੇ ਹਨ। ਉੱਥੇ ਹੀ ਦੇਸ਼ 'ਚ ਪੀੜਤ ਮਰੀਜ਼ਾਂ ਦੀ ਗਿਣਤੀ 9 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ। ਸਿਹਤ ਮੰਤਰਾਲੇ ਦੇ ਸੂਤਰਾਂ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਇਨ੍ਹਾਂ 90 ਮੈਡੀਕਲ ਕਰਮੀਆਂ 'ਚ ਕੋਵਿਡ-19 ਰੋਗੀਆਂ ਦਾ ਇਲਾਜ ਕਰਨ ਵਾਲੇ ਮੈਡੀਕਲ ਕਰਮੀਆਂ ਤੋਂ ਇਲਾਵਾ ਵਿਦੇਸ਼ ਯਾਤਰਾ ਤੋਂ ਵਾਪਸ ਪਰਤੇ ਡਾਕਟਰ ਵੀ ਸ਼ਾਮਲ ਹਨ। ਦੇਸ਼ 'ਚ ਕੋਰੋਨਾ ਇਨਫੈਕਟਿਡ ਦਾ ਅੰਕੜਾ 9,000 ਦੇ ਕਰੀਬ ਪਹੁੰਚ ਗਿਆ ਹੈ, ਮ੍ਰਿਤਕਾਂ ਦੀ ਗਿਣਤੀ 300 ਪਾਰ ਕਰ ਚੁੱਕੀ ਹੈ।

ਇਹ ਵੀ ਪੜ੍ਹੋ : ਭਾਰਤ 'ਚ ਫੈਲਣ ਤੋਂ ਰੁਕ ਸਕਦਾ ਹੈ ਕੋਰੋਨਾ, ਆਈ ਰਾਹਤ ਭਰੀ ਖਬਰ

PunjabKesari
ਸਿਰਫ ਐਤਵਾਰ ਨੂੰ 763 ਨਵੇਂ ਮਰੀਜ਼ ਵਧੇ ਅਤੇ ਸੂਬਿਆਂ 'ਚ ਕੋਰੋਨਾ ਦੇ ਚੱਲਦੇ ਘੱਟੋ-ਘੱਟ 39 ਲੋਕਾਂ ਦੀ ਮੌਤ ਹੋਈ। ਕੋਰੋਨਾ ਨਾਲ ਮਹਾਂਰਾਸ਼ਟਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ, ਦਿੱਲੀ 'ਚ ਵੀ 5 ਲੋਕਾਂ ਦੀ ਜਾਨ ਚਲੀ ਗਈ। ਮਹਾਂਰਾਸ਼ਟਰ, ਚੀਨ ਦਾ ਵੂਹਾਨ ਬਣਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਕੋਰੋਨਾ ਇਨਫੈਕਟਿਡ ਨੌਜਵਾਨ ਨੇ ਟਿਕਟਾਕ 'ਤੇ ਉਡਾਇਆ ਮਾਸਕ ਪਹਿਨਣ ਵਾਲਿਆਂ ਦਾ ਮਜ਼ਾਕ
ਮਹਾਂਰਾਸ਼ਟਰ 'ਚ 221 ਨਵੇਂ ਮਾਮਲੇ ਸਾਹਮਣੇ ਆਏ ਅਤੇ 22 ਲੋਕਾਂ ਦੀ ਮੌਤ ਹੋਈ। ਸੂਬੇ ਦੇ ਹਿਸਾਬ ਨਾਲ ਇਕ ਦਿਨ 'ਚ ਇਹ ਅੰਕੜੇ ਸਭ ਤੋਂ ਜ਼ਿਆਦਾ ਹਨ। ਹੁਣ ਤੱਕ ਸੂਬੇ 'ਚ 1982 ਕੋਵਿਡ-19 ਦੇ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਅਤੇ 149 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੁੰਬਈ 'ਚ ਇੱਕੋ ਦਿਨ 'ਚ 16 ਲੋਕਾਂ ਦੀ ਜਾਨ ਚਲੀ ਗਈ, ਜੋ ਸਭ ਤੋਂ ਜ਼ਿਆਦਾ ਹੈ ਅਤੇ 152 ਨਵੇਂ ਕੋਰੋਨਾ ਕੇਸ ਸਾਹਮਣੇ ਆਏ।

ਇਹ ਵੀ ਪੜ੍ਹੋ : ਲਾਕਡਾਊਨ ਕਾਰਣ ਸ਼ਹਿਰਾਂ 'ਚ 50 ਫੀਸਦੀ ਘੱਟ ਹੋਇਆ ਪ੍ਰਦੂਸ਼ਣ


author

Babita

Content Editor

Related News