ਮੁੰਬਈ 'ਚ ਕੋਰੋਨਾ ਪੀੜਤ ਦੇ ਮਾਮਲੇ 10,000 ਤੋਂ ਪਾਰ, 25 ਹੋਰ ਲੋਕਾਂ ਦੀ ਮੌਤ

Wednesday, May 06, 2020 - 11:54 PM (IST)

ਮੁੰਬਈ— ਮੁੰਬਈ 'ਚ ਕੋਰੋਨਾ ਵਾਇਰਸ ਪੀੜਤ ਦੇ ਮਾਮਲੇ ਬੁੱਧਵਾਰ ਨੂੰ 10,000 ਤੋਂ ਪਾਰ ਹੋ ਗਏ, ਜਿਸ ਦੀ ਗਿਣਤੀ 10,527 ਹੋ ਗਈ ਹੈ। ਇਸ ਦੌਰਾਨ 25 ਹੋਰ ਪੀੜਤਾਂ ਮਰੀਜ਼ਾਂ ਦੀ ਮੌਤ ਦੇ ਨਾਲ ਦੇਸ਼ ਦੀ ਆਰਥਿਕ ਰਾਜਧਾਨੀ 'ਚ ਕੋਵਿਡ-19 ਨਾਲ ਮਰਨ ਵਾਲਿਆਂ ਲੋਕਾਂ ਦੀ ਕੁਲ ਗਿਣਤੀ ਵੱਧ ਕੇ 412 ਹੋ ਗਈ ਹੈ। 

PunjabKesari
ਇਕ ਰਿਲੀਜ਼ ਦੇ ਅਨੁਸਾਰ ਕੋਵਿਡ-19 ਨਾਲ ਇੱਥੇ ਹੁਣ ਤਕ ਕੁਲ 412 ਲੋਕਾਂ ਦੀ ਮੌਤ ਹੋਈ ਹੈ। ਨਾਲ ਹੀ ਕੋਰੋਨਾ ਤੋਂ ਮੁਕਤ ਹੋਣ ਦੇ ਬਾਅਦ ਹੁਣ ਕੁਲ 2287 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ। ਇਸ 'ਚ ਕਿਹਾ ਗਿਆ ਹੈ ਕਿ ਵੱਖ-ਵੱਖ ਹਸਪਤਾਲਾਂ 'ਚ ਕੋਵਿਡ-19 ਦੇ 443 ਸ਼ੱਕੀ ਮਰੀਜ਼ਾਂ ਨੂੰ ਦਾਖਲ ਕੀਤਾ ਗਿਆ ਹੈ।

PunjabKesari

ਮਹਾਰਾਸ਼ਟਰ 'ਚ ਕੋਵਿਡ-19 ਪੀੜਤ ਦੇ 1233 ਨਵੇਂ ਮਾਮਲੇ ਸਾਹਮਣੇ ਆਏ ਜਿਸ ਤੋਂ ਬਾਅਦ ਸੂਬੇ 'ਚ ਪੀੜਤ ਮਰੀਜ਼ਾਂ ਦੀ ਗਿਣਤੀ 16,758 ਪਹੁੰਚ ਗਈ। ਪੀੜਤ ਮਰੀਜ਼ਾਂ ਦੀ ਇਹ ਸੰਖਿਆਂ ਹੁਣ ਤਕ ਦੀ ਇਕ ਦਿਨ ਦੀ ਸਭ ਤੋਂ ਜਿਆਦਾ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 24 ਘੰਟਿਆਂ 'ਚ ਪੀੜਤ ਦੇ ਕਾਰਨ 34 ਲੋਕਾਂ ਦੀ ਜਾਨ ਚਲੀ ਗਈ, ਜਿਸ ਤੋਂ ਬਾਅਦ ਸੂਬੇ 'ਚ ਇਸ ਨਾਲ ਹੋਈ ਮੌਤਾਂ ਦੀ ਸੰਖਿਆਂ 651 ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਹਫਤੇ 'ਚ ਦੂਜੀ ਵਾਰ ਹੋਇਆ ਹੈ ਜਦੋ ਇਕ ਦਿਨ 'ਚ ਹਜ਼ਾਰ ਤੋਂ ਜ਼ਿਆਦਾ ਪੀੜਤ ਮਰੀਜ਼ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਇਕ ਮਈ ਨੂੰ ਪੀੜਤ ਦੇ 1008 ਮਾਮਲਿਆਂ ਦੀ ਪੁਸ਼ਟੀ ਹੋਈ ਸੀ।

PunjabKesari


Gurdeep Singh

Content Editor

Related News