ਵੱਡੀ ਲਾਪ੍ਰਵਾਹੀ; ਇਕ ਹੀ ਸਰਿੰਜ ਨਾਲ 30 ਬੱਚਿਆਂ ਨੂੰ ਲਾ ਦਿੱਤੀ ਕੋਰੋਨਾ ਵੈਕਸੀਨ
Thursday, Jul 28, 2022 - 03:34 PM (IST)
ਸਾਗਰ– ਮੱਧ ਪ੍ਰਦੇਸ਼ ਦੇ ਸਾਗਰ ’ਚ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਸਾਗਰ ਡਿਵੀਜ਼ਨਲ ਹੈੱਡਕੁਆਰਟਰ ਦੇ ਇਕ ਸਕੂਲ 'ਚ ਕੋਰੋਨਾ ਵੈਕਸੀਨ ਕੈਂਪ ਦੌਰਾਨ ਇਕ ਹੀ ਸਰਿੰਜ ਨਾਲ ਕਰੀਬ 30 ਬੱਚਿਆਂ ਨੂੰ ਕੋਰੋਨਾ ਵੈਕਸੀਨ ਲਾ ਦਿੱਤੀ ਗਈ। ਵੈਕਸੀਨ ਲਗਾਉਣ ਦੇ ਸੰਵੇਦਨਸ਼ੀਲ ਮਾਮਲੇ ਦੀ ਪ੍ਰਸ਼ਾਸਨਿਕ ਪੱਧਰ 'ਤੇ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਿਹਤ ਵਿਭਾਗ ਦੇ ਕੁਝ ਅਧਿਕਾਰੀ ਇਸ ਦੇ ਘੇਰੇ 'ਚ ਆ ਰਹੇ ਹਨ। ਅਧਿਕਾਰਤ ਸੂਤਰਾਂ ਮੁਤਾਬਕ ਪ੍ਰਸ਼ਾਸਨ ਨੇ ਇਸ ਮਾਮਲੇ 'ਚ ਬੁੱਧਵਾਰ ਨੂੰ ਗੋਪਾਲਗੰਜ ਪੁਲਸ ਸਟੇਸ਼ਨ 'ਚ ਇਕ ਪ੍ਰਾਈਵੇਟ ਨਰਸਿੰਗ ਕਾਲਜ ਦੇ ਤੀਜੇ ਸਾਲ ਦੇ ਵਿਦਿਆਰਥੀ ਜਤਿੰਦਰ ਅਹੀਰਵਰ ਦੇ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ।
ਇਹ ਵੀ ਪੜ੍ਹੋ- ਮੰਕੀਪਾਕਸ ਦਾ ਖ਼ਤਰਾ; 21 ਦਿਨ ਦਾ ਇਕਾਂਤਵਾਸ, ਮਾਸਕ ਵੀ ਲਾਜ਼ਮੀ, ਜਾਣੋ ਕੇਂਦਰ ਦੇ ਨਵੇਂ ਦਿਸ਼ਾ-ਨਿਰਦੇਸ਼
ਉੱਥੇ ਹੀ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਡੀ. ਗੋਸਵਾਮੀ ਨੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਆਰ. ਰੋਸ਼ਨ ਖ਼ਿਲਾਫ ਜਾਂਚ ਅਤੇ ਕਾਰਵਾਈ ਦਾ ਪ੍ਰਸਤਾਵ ਸਾਗਰ ਦੇ ਡਿਵੀਜ਼ਨਲ ਕਮਿਸ਼ਨਰ ਮੁਕੇਸ਼ ਸ਼ੁਕਲਾ ਨੂੰ ਭੇਜਿਆ ਹੈ। ਸੂਤਰਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਇਕ ਸਕੂਲ 'ਚ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਾਉਣ ਲਈ ਕੈਂਪ ਲਗਾਇਆ ਗਿਆ ਸੀ। ਅਚਾਨਕ ਇਕ ਵਿਅਕਤੀ ਨੇ ਦੇਖਿਆ ਕਿ ਟੀਕਾਕਰਨ ਕਰਨ ਵਾਲਾ ਸਾਰੇ ਬੱਚਿਆਂ ਲਈ ਇਕੋ ਸਰਿੰਜ ਦੀ ਵਰਤੋਂ ਕਰ ਰਿਹਾ ਸੀ। ਉਨ੍ਹਾਂ ਤੁਰੰਤ ਇਸ ’ਤੇ ਇਤਰਾਜ਼ ਜਤਾਇਆ ਅਤੇ ਇਸ ਦੀ ਸੂਚਨਾ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ।
ਇਹ ਵੀ ਪੜ੍ਹੋ- ਅਰਪਿਤਾ ਮੁਖਰਜੀ ਦੇ ਅਪਾਰਟਮੈਂਟ ’ਚੋਂ ਮਿਲਿਆ ਸੋਨਾ ਅਤੇ 28 ਕਰੋੜ ਕੈਸ਼, ਗਿਣਨ ਨੂੰ ਲੱਗੀ ਪੂਰੀ ਰਾਤ
ਜਾਂਚ ਦੌਰਾਨ ਟੀਕਾਕਰਨ ਕਰਨ ਵਾਲੇ ਜਤਿੰਦਰ ਅਹੀਰਵਰ ਨੇ ਦੱਸਿਆ ਕਿ ਉਸ ਨੂੰ ਵੈਕਸੀਨ ਨਾਲ ਸਿਰਫ਼ ਇਕ ਸਰਿੰਜ ਦਿੱਤੀ ਗਈ ਹੈ। ਉਦੋਂ ਤੱਕ ਉਹ ਕਰੀਬ 30 ਬੱਚਿਆਂ ਨੂੰ ਇਹ ਟੀਕਾ ਲਗਾ ਚੁੱਕੇ ਸਨ। ਮਾਮਲਾ ਤੂਲ ਫੜਦਿਆਂ ਹੀ ਟੀਕਾਕਰਨ ਦਾ ਕੰਮ ਰੋਕ ਦਿੱਤਾ ਗਿਆ। ਮੁੱਢਲੀ ਜਾਂਚ ਤੋਂ ਬਾਅਦ ਪ੍ਰਸ਼ਾਸਨ ਨੇ ਗੋਪਾਲਗੰਜ ਥਾਣੇ 'ਚ ਟੀਕਾ ਦੇਣ ਵਾਲੇ ਵਿਰੁੱਧ ਲਾਪ੍ਰਵਾਹੀ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਟੀਕਾਕਰਨ ਅਫ਼ਸਰ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਇਹ ਰਾਹਤ ਦੀ ਗੱਲ ਹੈ ਕਿ ਹੁਣ ਤੱਕ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਿਹਤ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ ਪਰ ਨਿਰਧਾਰਤ ਪ੍ਰੋਟੋਕੋਲ ਦੇ ਮੁਤਾਬਕ ਇਕ ਸੂਈ (ਸਰਿੰਜ) ਦੀ ਵਰਤੋਂ ਸਿਰਫ ਇਕ ਵਿਅਕਤੀ ਨੂੰ ਟੀਕਾ ਲਗਾਉਣ ਲਈ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ- ਮੁਰਮੂ ਨੂੰ ‘ਰਾਸ਼ਟਰਪਤਨੀ’ ਕਹੇ ਜਾਣ ’ਤੇ ਅਧੀਰ ਚੌਧਰੀ ਦੀ ਸਫ਼ਾਈ, ਕਿਹਾ- ਗਲਤੀ ਨਾਲ ਮੂੰਹੋਂ ਨਿਕਲਿਆ ਸ਼ਬਦ