ਅਧਿਐਨ ''ਚ ਹੋਇਆ ਖ਼ੁਲਾਸਾ, ਕੋਰੋਨਾ ਦੇ ਟੀਕੇ ਦਾ ਹਾਰਟ ਅਟੈਕ ਨਾਲ ਨਹੀਂ ਕੋਈ ਸਬੰਧ

Tuesday, Sep 05, 2023 - 03:04 PM (IST)

ਅਧਿਐਨ ''ਚ ਹੋਇਆ ਖ਼ੁਲਾਸਾ, ਕੋਰੋਨਾ ਦੇ ਟੀਕੇ ਦਾ ਹਾਰਟ ਅਟੈਕ ਨਾਲ ਨਹੀਂ ਕੋਈ ਸਬੰਧ

ਨਵੀਂ ਦਿੱਲੀ- ਕੋਵਿਡ-19 ਮਹਾਮਾਰੀ ਦੀ ਰੋਕਥਾਮ ਲਈ ਭਾਰਤ ਵਿਚ ਇਸਤੇਮਾਲ ਟੀਕਿਆਂ ਕੋਵਿਡਸ਼ੀਲਡ, ਕੋਵੈਕਸੀਨ ਅਤੇ ਦਿਲ ਦੇ ਦੌਰੇ ਦੇ ਖ਼ਤਰੇ ਦਰਮਿਆਨ ਕੋਈ ਸਬੰਧ ਸਾਹਮਣੇ ਨਹੀਂ ਆਇਆ ਹੈ। ਦਿੱਲੀ ਦੇ ਜੀ. ਬੀ. ਪੰਤ ਹਸਪਤਾਲ ਵਿਚ ਦਾਖ਼ਲ ਮਰੀਜ਼ਾਂ 'ਤੇ ਕੀਤੇ ਗਏ ਇਕ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ। ਇਸ ਨਾਲ ਕੋਰੋਨਾ ਸੰਕਟ ਮਗਰੋਂ ਵੱਡੀ ਗਿਣਤੀ 'ਚ ਹਾਰਟ ਅਟੈਕ ਨਾਲ ਹੋਈਆਂ ਮੌਤਾਂ ਨੂੰ ਲੈ ਕੇ ਖ਼ਦਸ਼ਾ ਦੂਰ ਹੋ ਗਿਆ ਹੈ।

ਇਹ ਵੀ ਪੜ੍ਹੋ-  ਦਿੱਲੀ 'ਚ ਅਦਾਲਤ ਨੇ 3 ਦੋਸ਼ੀਆਂ ਨੂੰ ਸੁਣਾਈ ਮੌਤ ਦੀ ਸਜ਼ਾ, ਅਪਰਾਧ ਜਾਣ ਕੰਬ ਜਾਵੇਗੀ ਰੂਹ

ਹਾਲ ਹੀ ਪ੍ਰਕਾਸ਼ਿਤ ਇਕ ਅਧਿਐਨ ਵਿਚ ਹਾਰਟ ਅਟੈਕ ਮਗਰੋਂ ਮੌਤ ਦਰ 'ਤੇ ਕੋਵਿਡ-19 ਟੀਕਾਕਰਨ ਦੇ ਪ੍ਰਭਾਵ ਬਾਰੇ ਜਾਣਿਆ ਗਿਆ। ਅਧਿਐਨ ਵਿਚ ਅਗਸਤ 2021 ਅਤੇ ਅਗਸਤ 2022 ਦਰਮਿਆਨ ਜੀ. ਬੀ. ਪੰਤ ਹਸਪਤਾਲ ਵਿਚ ਦਾਖ਼ਲ ਹੋਏ 1,578 ਲੋਕਾਂ ਦੇ ਡਾਟਾ ਦਾ ਇਸਤੇਮਾਲ ਕੀਤਾ ਗਿਆ। ਇਸ ਅਧਿਐਨ ਵਿਚ ਟੀਕਾਕਰਨ ਦੀ ਤਾਰੀਖ਼ ਅਤੇ ਪ੍ਰਤੀਕੂਲ ਪ੍ਰਭਾਵਾਂ ਦੇ ਵੇਰਵੇ ਸਮੇਤ ਰੋਗੀ ਦੇ ਟੀਕਾਕਰਨ ਦੀ  ਸਥਿਤੀ ਬਾਰੇ ਡਾਟਾ ਪ੍ਰਾਪਤ ਕੀਤਾ ਗਿਆ। 1,086 ਲੋਕਾਂ ਨੂੰ ਕੋਰੋਨਾ ਰੋਕੂ ਟੀਕਾ ਲਾਇਆ ਗਿਆ, ਜਦਕਿ 492 ਨੂੰ ਟੀਕਾ ਨਹੀਂ ਲਾਇਆ ਗਿਆ ਸੀ।  

ਇਹ ਵੀ ਪੜ੍ਹੋ: ਅਧਿਆਪਕ ਦਿਵਸ: PM ਮੋਦੀ ਨੇ ਅਧਿਆਪਕਾਂ ਨੂੰ ਕੀਤਾ ਸਲਾਮ, ਰਾਧਾਕ੍ਰਿਸ਼ਨਨ ਨੂੰ ਦਿੱਤੀ ਸ਼ਰਧਾਂਜਲੀ

ਅਧਿਐਨ ਵਿਚ ਸ਼ਾਮਲ ਜੀ. ਬੀ. ਪੰਤ ਹਸਪਤਾਲ ਦੇ ਕਾਰਡੀਯੋਲੌਜੀ ਵਿਭਾਗ ਦੇ ਪ੍ਰੋਫ਼ੈਸਰ ਡਾ. ਮੋਹਿਤ ਗੁਪਤਾ ਨੇ ਕਿਹਾ ਕਿ ਅਧਿਐਨ ਵਿਚ ਪਾਇਆ ਗਿਆ ਕਿ ਭਾਰਤ ਵਿਚ ਇਸਤੇਮਾਲ ਕੀਤੇ ਜਾਣ ਵਾਲੇ ਟੀਕੇ ਸੁਰੱਖਿਅਤ ਹਨ। ਟੀਕਾਕਰਨ ਦਾ ਦਿਲ ਦੇ ਦੌਰੇ ਨਾਲ ਕੋਈ ਸਬੰਧ ਨਹੀਂ ਸੀ। ਅਸਲ ਵਿਚ ਟੀਕਾ ਲਾਏ ਗਏ ਵਿਅਕਤੀਆਂ ਵਿਚ ਦਿਲ ਦਾ ਦੌਰਾ ਪੈਣ ਮਗਰੋਂ ਮੌਤ ਦੀ ਸੰਭਾਵਨਾ ਘੱਟ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News