ਮੋਦੀ ਦੇ ਜਨਮ ਦਿਨ ਮੌਕੇ ਕੋਰੋਨਾ ਟੀਕਾਕਰਨ ਦੇ ਟੁੱਟੇ ਸਾਰੇ ਰਿਕਾਰਡ, ਇਹ ਸੂਬਾ ਰਿਹਾ ਟਾਪ ’ਤੇ
Saturday, Sep 18, 2021 - 11:04 AM (IST)
ਨਵੀਂ ਦਿੱਲੀ— ਬੀਤੇ ਕੱਲ੍ਹ ਯਾਨੀ ਕਿ ਸ਼ੁੱਕਰਵਾਰ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਸੀ। ਪ੍ਰਧਾਨ ਮੰਤਰੀ ਦੇ ਜਨਮ ਦਿਨ ਮੌਕੇ ਦੇਸ਼ ਭਰ ਵਿਚ ਰਿਕਾਰਡਤੋੜ ਟੀਕਾਕਰਨ ਹੋਇਆ। ਟੀਕਾਕਰਨ ਦੇ ਸਾਰੇ ਰਿਕਾਰਡ ਟੁੱਟ ਗਏ। ਦੇਸ਼ ਭਰ ਵਿਚ ਟੀਕਾਕਰਨ ਦੀ ਗਿਣਤੀ 2 ਕਰੋੜ ਤੋਂ ਪਾਰ ਚਲੀ ਗਈ। ਬੀਤੇ 24 ਘੰਟਿਆਂ ਵਿਚ ਟੀਕਾਕਰਨ ਦੀ ਗਿਣਤੀ 2.5 ਕਰੋੜ ਰਹੀ। ਇਹ ਇਕ ਦਿਨ ਦੀ ਰਿਕਾਰਡ ਗਿਣਤੀ ਹੈ। ਪ੍ਰਧਾਨ ਮੰਤਰੀ ਦੇ ਜਨਮ ਦਿਨ ਮੌਕੇ ਕੋਰੋਨਾ ਟੀਕਾਕਰਨ ਮੁਹਿੰਮ ’ਚ ਨਵਾਂ ਰਿਕਾਰਡ ਕਾਇਮ ਕੀਤਾ ਗਿਆ ਹੈ।
ਇਹ ਵੀ ਪੜ੍ਹੋ : PM ਮੋਦੀ ਦੇ ਜਨਮ ਦਿਨ ’ਤੇ ਕੋਰੋਨਾ ਟੀਕਾਕਰਨ ਦਾ ਨਵਾਂ ਰਿਕਾਰਡ: ਇਕ ਦਿਨ ’ਚ ਲੱਗੇ 2 ਕਰੋੜ ਟੀਕੇ
ਇਕ ਨਿਊਜ਼ ਏਜੰਸੀ ਮੁਤਾਬਕ 17 ਸਤੰਬਰ ਨੂੰ ਵੈਕਸੀਨ ਦੀ ਖ਼ੁਰਾਕ ਦੇਣ ਦੇ ਮਾਮਲੇ ਵਿਚ ਕਰਨਾਟਕ ਟਾਪ ’ਤੇ ਰਿਹਾ। ਕਰਨਾਟਕ ਵਿਚ ਸ਼ੁੱਕਰਵਾਰ ਦੀ ਰਾਤ ਤੱਕ 26.92 ਲੱਖ ਖ਼ੁਰਾਕਾਂ ਦਿੱਤੀਆਂ ਗਈਆਂ। ਕਰਨਾਟਕ ਦੇ ਯੂ. ਪੀ-ਬਿਹਾਰ ਨੂੰ ਵੀ ਪਿੱਛੇ ਛੱਡ ਦਿੱਤਾ। ਬਿਹਾਰ ਵਿਚ ਸ਼ੁੱਕਰਵਾਰ ਨੂੰ 26.62 ਲੱਖ ਖ਼ੁਰਾਕਾਂ ਅਤੇ ਉੱਤਰ ਪ੍ਰਦੇਸ਼ ਵਿਚ 24.86 ਲੱਖ ਖ਼ੁਰਾਕਾਂ ਲੋਕਾਂ ਨੂੰ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ: ਪਿਓ-ਪੁੱਤ ਦੀ ਜੋੜੀ ਦਾ ਕਮਾਲ, ਲੋਹੇ ਦੇ ਕਬਾੜ ਨਾਲ ਬਣਾਇਆ PM ਮੋਦੀ ਦਾ 14 ਫੁੱਟ ਉੱਚਾ ‘ਬੁੱਤ’
ਓਧਰ ਕਰਨਾਟਕ ਦੇ ਸਿਹਤ ਮੰਤਰੀ ਕੇ. ਸੁਧਾਕਰ ਨੇ ਸੂਬੇ ਵਿਚ ਟੀਕਾਕਰਨ ਮੁਹਿੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਨੂੰ ਇਤਿਹਾਸਕ ਕੋਰੋਨਾ ਵਾਇਰਸ ਟੀਕਾਕਰਨ ਮੁਹਿੰਮ ਦੱਸਦੇ ਹੋਏ ਸਿਹਤ ਕਾਮਿਆਂ ਅਤੇ ਸਟਾਫ਼ ਦੇ ਹੋਰ ਲੋਕਾਂ ਦੀ ਸ਼ਲਾਘਾ ਕੀਤੀ। ਦੱਸ ਦੇਈਏ ਕਿ 17 ਸਤੰਬਰ ਨੂੰ ਹੋਏ ਟੀਕਾਕਰਨ ਮਗਰੋਂ ਸੂਬੇ ਵਿਚ ਸਤੰਬਰ ਵਿਚ ਕੁੱਲ 87 ਲੱਖ ਲੋਕਾਂ ਨੂੰ ਵੈਕਸੀਨ ਦੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ: ‘ਤਾਲਿਬਾਨ’ ਤੋਂ ਬਚਣ ਮਗਰੋਂ ਹੁਣ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ ’ਚ ਹਨ ਭਾਰਤ ਆਏ ਅਫ਼ਗਾਨ ਸਿੱਖ