ਭਾਰਤ ’ਚ ਕੋਰੋਨਾ ਵੈਕਸੀਨੇਸ਼ਨ ਮੁਹਿੰਮ ਦਾ ਇਕ ਸਾਲ ਪੂਰਾ, ਹੁਣ ਤਕ 156 ਕਰੋੜ ਤੋਂ ਜ਼ਿਆਦਾ ਲੋਕਾਂ ਦਿੱਤੀ ਗਈ ਡੋਜ਼
Sunday, Jan 16, 2022 - 01:30 PM (IST)
ਨੈਸ਼ਨਲ ਡੈਸਕ– ਕੋਰੋਨਾ ਦੇ ਖ਼ਿਲਾਫ਼ ਦੇਸ਼ਵਿਆਪੀ ਟੀਕਾਕਰਨ ਮੁਹਿੰਮ ਨੇ ਐਤਵਾਰ ਨੂੰ ਇਕ ਸਾਲ ਪੂਰਾ ਕਰ ਲਿਆ ਹੈ। ਇਸ ਪੂਰੇ ਇਕ ਸਾਲ ਦੌਰਾਨ ਟੀਕੇ ਦੀਆਂ ਕਰੀਬ 156.76 ਕਰੋੜ ਖੁਰਾਕਾਂ ਦਿੱਤੀਆਂ ਗਈਆਂ ਹਨ। ਸਿਹਤ ਮੰਤਰਾਲਾ ਦੇ ਅਧਿਕਾਰੀਆਂ ਮੁਤਾਬਕ, ਕਰੀਬ 92 ਫੀਸਦੀ ਬਾਲਗ ਆਬਾਦੀ ਨੂੰ ਘੱਟੋ-ਘੱਟ ਪਹਿਲੀ ਖੁਰਾਕ ਮਿਲ ਗਈ ਹੈ ਜਦਕਿ ਕਰੀਬ 68 ਫੀਸਦੀ ਦਾ ਟੀਕਾਕਰਨ ਪੂਰਾ ਹੋ ਚੁੱਕਾ ਹੈ। ਕੇਂਦਰੀ ਟੀਕਾਕਰਨ ਮੁਹਿੰਮ ਦਾ ਇਕ ਸਾਲ ਪੂਰਾ ਹੋਣ ਦੇ ਮੌਕੇ ’ਤੇ ਐਤਵਾਰ ਦੁਪਹਿਰ ਨੂੰ ਇਕ ਡਾਕ ਟਿਕਟ ਜਾਰੀ ਹੋਵੇਗੀ। ਮੁਹਿੰਮ ਪਿਛਲੇ ਸਾਲ 16 ਜਨਵਰੀ ਤੋਂ ਸ਼ੁਰੂ ਹੋਈ ਸੀ, ਜਦੋਂ ਪਹਿਲੇ ਪੜਾਅ ’ਚ ਸਿਹਤ ਕਾਮਿਆਂ ਨੂੰ ਟੀਕਾਕਰਨ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਸਨ। ਇਸਤੋਂ ਬਾਅਦ ਫਰੰਟ ਲਾਈਨ ਕਾਮਿਆਂ ਲਈ ਟੀਕਾਕਰਨ 1 ਫਰਵਰੀ ਤੋਂ ਸ਼ੁਰੂ ਹੋਇਆ ਸੀ।
ਇਹ ਵੀ ਪੜ੍ਹੋ– ਦੇਸ਼ ’ਚ ਬੀਤੇ 24 ਘੰਟਿਆਂ ’ਚ ਕੋਰੋਨਾ ਦੇ 2.71 ਲੱਖ ਤੋਂ ਜ਼ਿਆਦਾ ਮਾਮਲੇ ਆਏ, ਓਮੀਕਰੋਨ ਦਾ ਅੰਕੜਾ 7500 ਤੋਂ ਪਾਰ
ਕੋਵਿਡ-19 ਟੀਕਾਕਰਨ ਦਾ ਅਗਲਾ ਪੜਾਅ 1 ਮਾਰਚ ਤੋਂ ਸ਼ੁਰੂ ਹੋਇਆ ਜਿਸ ਵਿਚ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਅਤੇ 45 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਟੀਕਾ ਲਗਾਇਆ ਗਿਆ ਜਿਨ੍ਹਾਂ ਨੂੰ ਹੋਰ ਗੰਭੀਰ ਬੀਮਾਰੀਆਂ ਸਨ। ਮੁਹਿੰਮ ਦੇ ਅਗਲੇ ਪੜਾਅ ’ਚ 45 ਸਾਲ ਤੋਂ ਉਪਰ ਦੇ ਸਾਰੇ ਲੋਕਾਂ ਦਾ ਟੀਕਾਕਰਨ 1 ਅਪ੍ਰੈਲ ਤੋਂ ਸ਼ੁਰੂ ਹੋਇਆ ਸੀ। ਸਰਕਾਰ ਨੇ 18 ਸਾਲ ਤੋਂ ਉਪਰ ਦੇ ਸਾਰੇ ਲੋਕਾਂ ਦੇ ਟੀਕਾਕਰਨ ਦੀ ਮਨਜ਼ੂਰੀ ਦੇ ਕੇ ਮੁਹਿੰਮ ਦਾ ਦਾਇਰਾ ਇਕ ਮਈ 2021 ਤੋਂ ਹੋਰ ਵਧਾ ਦਿੱਤੀ ਸੀ। ਇਸਤੋਂ ਬਾਅਦ 15 ਤੋਂ 18 ਸਾਲ ਦੀ ਉਮਰ ਵਰਗ ਦੇ ਕਿਸ਼ੋਰਾਂ-ਕੋਸ਼ੋਰੀਆਂ ਲਈ ਕੋਵਿਡ-19 ਟੀਕਾਕਰਨ ਮੁਹਿੰਮ ਦਾ ਅਗਲਾ ਪੜਾਅ ਇਸ ਸਾਲ 3 ਜਨਵਰੀ ਤੋਂ ਸ਼ੁਰੂ ਹੋਇਆ। ਭਾਰਤ ਨੇ ਸਿਹਤ ਦੇਖਭਾਲ ਅਤੇ ਫਰੰਟ ਲਾਈਨ ਕਾਮਿਆਂ ਨੂੰ ਕੋਵਿਡ ਟੀਕੇ ਦੀ ਪ੍ਰੀਕੋਸ਼ਨਰੀ ਖੁਰਾਕ ਦੇਣਾ 10 ਜਨਵਰੀ ਤੋਂ ਸ਼ੁਰੂ ਕਰ ਦਿੱਤਾ, ਜਿਸ ਵਿਚ 5 ਚੋਣ ਸੂਬਿਆਂ ’ਚ ਤਾਇਨਾਨ ਵੋਟਿੰਗ ਕਾਮੇਂ ਅਤੇ 60 ਸਾਲ ਤੇ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ– ਕਾਂਗਰਸ ਵਿਧਾਇਕ ਦੇ ਵਿਗੜੇ ਬੋਲ, ਕਿਹਾ– ਕੰਗਣਾ ਰਨੌਤ ਦੀਆਂ ਗੱਲ੍ਹਾਂ ਤੋਂ ਵੀ ਜ਼ਿਆਦਾ ਚਿਕਨੀਆਂ ਸੜਕਾਂ ਬਣਾਵਾਂਗੇ