ਹਿਮਾਚਲ ’ਚ ਖ਼ਾਤਮੇ ਵਲ ਕੋਰੋਨਾ, ਜਾਣੋ ਕਿੰਨੇ ਫੀਸਦੀ ਪਹੁੰਚਿਆ ਰਿਕਵਰੀ ਰੇਟ
Wednesday, Jan 27, 2021 - 05:26 PM (IST)
ਸ਼ਿਮਲਾ– ਹਿਮਾਚਲ ਪ੍ਰਦੇਸ਼ ’ਚ ਲਗਾਤਾਰ ਕੋਰੋਨਾ ਦੇ ਮਾਮਲੇ ਘੱਟ ਹੋ ਰਹੇ ਹਨ। ਇਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਕੋਰੋਨਾ ਮਰੀਜ਼ਾਂ ਨੂੰ ਰੱਖਣ ਲਈ ਹਸਪਤਾਲਾਂ ’ਚ ਜਗ੍ਹਾ ਹੀ ਨਹੀਂ ਬਚੀ ਸੀ ਪਰ ਹੁਣ ਹਸਪਤਾਲਾਂ ’ਚ 50 ਤੋਂ 60 ਕੋਰੋਨਾ ਮਰੀਜ਼ ਹੀ ਬਚੇ ਹਨ। ਸੂਬੇ ’ਚ ਕੋਰੋਨਾ ਖ਼ਤਮ ਹੋਣ ਕੰਢੇ ਹੈ। ਕੋਰੋਨਾ ਪੀੜਤਾਂ ਦਾ ਅੰਕੜਾ 300 ਤੋਂ ਘੱਟ ਪਹੁੰਚ ਚੁੱਕਾ ਹੈ। ਬੀਤੇ 24 ਘੰਟਿਆਂ ’ਚ ਸੂਬੇ ’ਚ ਸਿਰਫ 12 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਕਿਸੇ ਦੀ ਵੀ ਮੌਤ ਨਹੀਂ ਹੋਈ। ਸਿਹਤ ਵਿਭਾਗ ਦੇ ਸਕੱਤਰ ਅਵਸਥੀ ਦਾ ਕਹਿਣਾ ਹੈ ਕਿ ਹਿਮਾਚਲ ਪ੍ਰਦੇਸ਼ ’ਚ ਸਰਗਰਮ ਮਾਮਲਿਆਂ ਦਾ ਅੰਕੜਾ 0.63 ਫਸਦੀ ਰਹਿ ਗਿਆ ਹੈ।
ਪਿਛਲੇ ਦਿਨੀਂ ਸੂਬੇ ’ਚ ਸਿਰਫ 12 ਕੋਰੋਨਾ ਦੇ ਮਾਮਲੇ ਆਏ ਹਨ। ਮੌਤ ਦੀ ਦਰ 1.6 ਫੀਸਦੀ ਰਹਿ ਗਈ ਹੈ ਜਦਕਿ ਰਿਕਵਰੀ ਰੇਟ ’ਚ ਲਗਾਤਾਰ ਸੁਧਾਰ ਹੋ ਰਿਹਾ ਹੈ ਅਤੇ ਰਿਕਵਰੀ ਰੇਟ 98 ਫੀਸਦੀ ਪਹੁੰਚ ਗਿਆ ਹੈ ਜੋ ਅੱਜ ਤਕ ਦਾ ਸਭ ਤੋਂ ਬਿਹਤਰ ਹੈ। ਉਨ੍ਹਾਂ ਕਿਹਾ ਕਿ ਭਲੇ ਹੀ ਕੋਰੋਨਾ ਨੂੰ ਲੈ ਕੇ ਹਿਮਾਚਲ ਲਈ ਇਹ ਚੰਗੀ ਖ਼ਬਰ ਹੈ ਫਿਰ ਵੀ ਢਿੱਲ ਨਹੀਂ ਵਰਤਨੀ ਚਾਹੀਦੀ ਕਿਉਂਕਿ ਕਈ ਦੇਸ਼ਾਂ ’ਚ ਸਥਿਤੀ ਆਮ ਹੋਣ ਤੋਂ ਬਾਅਦ ਦੁਬਾਰਾ ਹਾਲਾਤ ਵਿਗੜੇ ਹਨ। ਇਸ ਲਈ ਅਜੇ ਵੀ ਲੋਕਾਂ ਨੂੰ ਸਾਵਧਾਨੀ ਵਰਤਨ ਦੀ ਲੋੜ ਹੈ ਤਾਂ ਜੋ ਕੋਰੋਨਾ ਦਾ ਜੜ੍ਹ ਤੋਂ ਖ਼ਾਤਮਾ ਹੋ ਸਕੇ।