ਸਬਜੀ ਵੇਚਣ ਵਾਲੇ ਨੂੰ ਹੋਇਆ ਕੋਰੋਨਾ, 2000 ਲੋਕਾਂ ਨੂੰ ਕੀਤਾ ਗਿਆ ਕੁਆਰੰਟੀਨ

04/19/2020 9:34:45 PM

ਨਵੀਂ ਦਿੱਲੀ - ਉੱਤਰ ਪ੍ਰਦੇਸ਼ ਦਾ ਆਗਰਾ ਸ਼ਹਿਰ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਸ਼ਨੀਵਾਰ ਨੂੰ ਸ਼ਹਿਰ ' ਕੋਰੋਨਾ ਦੇ 45 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸੇ ਦੇ ਨਾਲ ਜ਼ਿਲ੍ਹੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਸੂਬੇ 'ਚ ਸਭ ਤੋਂ ਜ਼ਿਆਦਾ ਹੋ ਗਈ ਹੈ। ਹਾਲਾਤ ਇਹ ਹੋ ਗਏ ਹਨ ਕਿ ਪ੍ਰਸ਼ਾਸਨ ਕਿਹ ਰਿਹਾ ਹੈ ਕਿ ਜਿਸ ਤੇਜੀ ਨਾਲ ਸ਼ਹਿਰ 'ਚ ਮਾਮਲੇ ਵਧ ਰਹੇ ਹਨ ਉਸ ਨਲ ਇਥੇ ਕਮਿਊਨਿਟੀ ਸਪ੍ਰੇਡ ਹੋਣ ਦਾ ਖਤਰਾ ਹੈ।

ਸਬਜੀ ਵਾਲੇ ਨੂੰ ਹੋਇਆ ਕੋਰੋਨਾ
ਦੱਸਣਯੋਗ ਹੈ ਕਿ ਇਸੇ ਦੌਰਾਨ ਆਗਰਾ ਤੋਂ ਖਬਰ ਆਈ ਹੈ ਕਿ ਇਥੇ ਸ਼ਬਰ ਦੇ ਚਮਨ ਲਾਲ ਬਾੜੇ ਇਲਾਕੇ 'ਚ ਇਕ ਸਬਜੀ ਵਾਲੇ ਨੂੰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਉਸ ਤੋਂ ਬਾਅਦ ਪ੍ਰਸ਼ਾਸਨ ਨੇ ਭਾਜੜ 'ਚ ਇਲਾਕੇ ਨੂੰ ਸੀਲ ਕਰਦੇ ਹੋਏ 2000 ਲੋਕਾਂ ਨੂੰ ਹੋਮ ਕੁਆਰੰਟੀਨ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਸਬਜੀ ਵਾਲਾ ਇਸ ਤੋਂ ਪਹਿਲਾਂ ਆਟੋ ਚਲਾਉਂਦਾ ਸੀ। ਲਾਕਡਾਊਨ 'ਚ ਆਪਣਾ ਘਰ ਚਲਾਉਣ ਲਈ ਉਹ ਸਬਜੀ ਵੇਚਣ ਦਾ ਕੰਮ ਕਰਣ ਲੱਗਾ। ਪ੍ਰਸ਼ਾਸਨ ਹੁਣ ਉਸ ਦੇ ਸੰਪਰਕ 'ਚ ਆਏ ਲੋਕਾਂ ਨੂੰ ਟਰੇਸ ਕਰਣ ਦੀ ਕੋਸ਼ਿਸ਼ 'ਚ ਲੱਗੀ ਹੈ। ਪਰ ਪ੍ਰਸ਼ਾਸਨ ਸਾਹਮਣੇ ਵੱਡੀ ਚੁਣੌਤੀ ਇਹ ਹੈ ਕਿ ਪਤਾ ਲਗਾਏ ਕਿ ਉਸ ਨੂੰ ਕੋਰੋਨਾ ਸਬਜੀ ਵੇਚਣ ਦੌਰਾਨ ਹੋਇਆ ਸੀ ਜਾਂ ਆਟੋ ਚਲਾਉਣ ਦੇ ਸਮੇਂ ਜਿਸ ਦੇ ਆਧਾਰ 'ਤੇ ਹੀ ਲੋਕਾਂ ਨੂੰ ਟਰੇਸ ਕੀਤਾ ਜਾਵੇਗਾ।

ਕਮਿਉਨਿਟੀ ਸਪ੍ਰੇਡ ਦਾ ਹੈ ਖਤਰਾ
ਦੱਸ ਦਈਏ ਕਿ ਆਗਰਾ ਵਿੱਚ ਹਾਲਾਤ ਕਮਿਉਨਿਟੀ ਸਪ੍ਰੇਡ ਵਾਲੇ ਹੋ ਸਕਦੇ ਹਨ। ਜਿਸ ਤਰ੍ਹਾਂ ਇੱਥੇ ਮਾਮਲੇ ਤੇਜੀ ਨਾਲ ਵੱਧ ਰਹੇ ਹਨ। ਇਹ ਚਿੰਤਾ ਦਾ ਵਿਸ਼ਾ ਹੈ। ਸ਼ਨੀਵਾਰ ਨੂੰ ਇੱਥੇ 45 ਨਵੇਂ ਕੇਸ ਸਾਹਮਣੇ ਆਏ ਸਨ। ਇਸ ਤੋਂ ਪਹਿਲਾਂ ਸ਼ਹਿਰ ਵਿੱਚ ਜਮਾਤੀਆਂ ਦੇ ਆਉਣ ਨਾਲ ਅਚਾਨਕ ਬੰਬ ਫੱਟ ਗਿਆ ਸੀ। ਜਿੱਥੇ ਹੁਣ ਤੱਕ ਕੁਲ 241 ਕੇਸ ਸਾਹਮਣੇ ਆਏ ਹਨ। ਜਿਸ ਵਿਚੋਂ 78 ਜਮਾਤੀ ਹਨ ।  ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਕਈ ਹਸਪਤਾਲਾਂ ਵਿੱਚ ਵੀ ਕੋਰੋਨਾ ਦੇ ਕਈ ਸਾਰੇ ਕੇਸ ਮਿਲੇ ਹਨ। ਜਿਸ ਵਿੱਚ ਸਾਰਥਕ, ਐਸ.ਆਰ. ਅਤੇ ਪਾਰਸ ਹਸਪਤਾਲ ਸ਼ਾਮਿਲ ਹਨ ।

ਲਾਕਡਾਊਨ ਦਾ ਨਹੀਂ ਹੋ ਰਿਹਾ ਪਾਲਣ
ਉਥੇ ਹੀ ਇਸ ਤੋਂ ਇਲਾਵਾ ਇੰਟੇਲਿਜੇਂਸ ਦੀ ਰਿਪੋਰਟ ਮੁਤਾਬਕ ਆਗਰਾ ਵਿੱਚ ਲਾਕਡਾਊਨ ਦਾ ਪਾਲਣ ਨਹੀਂ ਹੋ ਰਿਹਾ ਹੈ। ਇਸ ਦੀ ਵਜ੍ਹਾ ਨਾਲ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਐਸ.ਐਨ. ਮੈਡੀਕਲ ਕਾਲਜ ਵਿੱਚ ਵੀ 3 ਡਾਕਟਰ ਅਤੇ 4 ਵਾਰਡ ਬੁਆਏ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਉਥੇ ਹੀ ਇਸ ਵਾਰਡ ਬੁਆਏ ਦੇ ਜਰਿਏ 5 ਹੋਰ ਲੋਕ ਪੀੜਤ ਹੋਏ ਹਨ।


Inder Prajapati

Content Editor

Related News