ਮੌਜੂਦਾ ਸਥਿਤੀ ’ਚ ਤਬਦੀਲੀ ਨਹੀਂ ਹੋਈ ਤਾਂ ਕੋਰੋਨਾ ਦੀ ਤੀਸਰੀ ਲਹਿਰ ਹੋਵੇਗੀ ਜ਼ਿਆਦਾ ਖ਼ਤਰਨਾਕ ਅਤੇ ਜਾਨਲੇਵਾ
Thursday, Aug 05, 2021 - 10:52 AM (IST)
ਨੈਸ਼ਨਲ ਡੈਸਕ- ਭਾਰਤ ਦੀ ਚੋਟੀ ਦੀ ਮਾਈਕ੍ਰੋ ਬਾਇਓਲਾਜਿਸਟ ਅਤੇ ਵਾਇਰੋਲਾਜਿਸਟ ਗਗਨਦੀਪ ਕੰਗ ਨੇ ਕਿਹਾ ਕਿ ਜੇਕਰ ਮੌਜੂਦਾ ਸਥਿਤੀ ਵਿਚ ਬਹੁਤ ਜ਼ਿਆਦਾ ਬਦਲਾਅ ਨਹੀਂ ਹੋਇਆ ਤਾਂ ਕੋਰੋਨਾ ਵਾਇਰਸ ਦੀ ਤੀਸਰੀ ਲਹਿਰ ਜ਼ਿਆਦਾ ਖ਼ਤਰਨਾਕ ਅਤੇ ਜਾਨਲੇਵਾ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਕੋਰੋਨਾ ਦੀ ਤੀਸਰੀ ਲਹਿਰ ਦੀ ਭਵਿੱਖਬਾਣੀ ਨਹੀਂ ਕਰ ਸਕਦਾ ਹੈ। ਕੋਈ ਨਹੀਂ ਦੱਸ ਸਕਦਾ ਕਿ ਵਾਇਰਸ ਅੱਗੇ ਮਿਊਟੇਟ ਹੋਵੇਗਾ ਅਤੇ ਬਹੁਤ ਜ਼ਿਆਦਾ ਖ਼ਤਰਨਾਕ ਹੋ ਸਕਦਾ ਹੈ।
ਕੇਰਲ ’ਚ ਵਧ ਰਹੇ ਮਾਮਲਿਆਂ ਲਈ ਸਰਕਾਰ ਜ਼ਿੰਮੇਵਾਰ
ਹਾਲੀਆ ਦਿਨਾਂ ਵਿਚ ਕੇਰਲ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਸਥਿਤੀ ’ਤੇ ਗਗਨਦੀਪ ਕੰਗ ਨੇ ਕਿਹਾ ਕਿ ਇਸ ਬਾਰੇ ਕੀਤੀ ਜਾ ਰਹੀ ਆਲੋਚਨਾ ਨਿਆਂਸੰਗਤ ਨਹੀਂ ਹੈ। ਦੱਸ ਦਈਏ ਕਿ ਕੋਰੋਨਾ ਦੇ ਖਿਲਾਫ ਲੜਾਈ ਵਿਚ ‘ਕੇਰਲ ਮਾਡਲ’ ਦੀ ਸੋਸ਼ਲ ਮੀਡੀਆ ’ਤੇ ਜੰਮ ਕੇ ਆਲੋਚਨਾ ਹੋ ਰਹੀ ਹੈ, ਇਨਫੈਕਸ਼ਨ ਵਧਣ ਲਈ ਸੂਬੇ ਸਰਕਾਰ ਵਲੋਂ ਵਰਤੀ ਗਈ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਪ੍ਰੋਫੈਸਰ ਗਗਨਦੀਪ ਕੰਗ ਨੇ ਕਿਹਾ ਕਿ ਕੇਰਲ ਵਿਚ ਇਨਫੈਕਸ਼ਨ ਦੇ ਮਾਮਲੇ ਬਕਰੀਦ ਤੋਂ ਪਹਿਲਾਂ ਹੀ ਵਧਣ ਲੱਗੇ ਸਨ ਅਤੇ ਸੂਬੇ ਪ੍ਰਸ਼ਾਸਨ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿ ਟੀਕਾਕਰਨ ਦੀ ਮੱਠੀ ਰਫਤਾਰ ਅਤੇ ਸੀਰੋ ਪ੍ਰਿਵੇਲੈਂਸ ਕਿਸੇ ਵੀ ਸੂਬੇ ਨੂੰ ਢਿੱਲ ਦੇਣ ਦੀ ਇਜਾਜ਼ਤ ਨਹੀਂ ਦਿੰਦੇ ਹਨ। ਦੱਸ ਦਈਏ ਕਿ ਪਿਛਲੇ ਮਹੀਨੇ ਸੁਪਰੀਮ ਕੋਰਟ ਨੇ ਕੇਰਲ ਸਰਕਾਰ ਨੂੰ ਆੜੇ ਹੱਥੀਂ ਲਿਆ ਸੀ। ਸੂਬੇ ਦੀ ਵਿਜਯਨ ਸਰਕਾਰ ਨੇ ਬਕਰੀਦ ਦੇ ਮੌਕੇ ਤਿੰਨੋਂ ਦਿਨਾਂ ਲਈ ਕੋਵਿਡ ਨਿਯਮਾਂ ਵਿਚ ਢਿੱਲ ਦਿੱਤੀ ਸੀ। ਕੋਰਟ ਨੇ ਕੇਰਲ ਸਰਕਾਰ ਨੂੰ ਸੰਵਿਧਾਨ ਦੇ ਆਰਟੀਕਲ 21 ਅਤੇ ਆਰਟੀਕਲ 144 ਦੀ ਪਾਲਣਾ ਕਰਨ ਦੀ ਹਿਦਾਇਤ ਦਿੱਤੀ ਅਤੇ ਕਿਹਾ ਸੀ ਕਿ ਕਾਂਵੜ ਯਾਤਰਾ ਕੇਸ ਵਿਚ ਉਸ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ : ਪੁਲਸ ਨੇ ਹੁਣ ਤੱਕ 183 ਵਿਅਕਤੀ ਕੀਤੇ ਗ੍ਰਿਫ਼ਤਾਰ, ਸਾਰੇ ਜ਼ਮਾਨਤ 'ਤੇ
ਮਾਨਸਿਕ ਤੌਰ ’ਤੇ ਬੀਮਾਰ ਹੋ ਰਹੇ ਹਨ ਕੇਰਲ ਦੇ ਲੋਕ
ਕੇਰਲ ਵਿਚ ਕੋਰੋਨਾ ਦੀ ਸਥਿਤੀ ’ਤੇ ਗਗਨਦੀਪ ਕੰਗ ਨੇ ਕਿਹਾ ਕਿ ਹਰ ਸੂਬੇ ਵਾਂਗ ਕੇਰਲ ਦੇ ਲੋਕ ਵੀ ਕੋਵਿਡ ਪਾਬੰਦੀਆਂ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨੀ ਮਹਿਸੂਸ ਕਰ ਰਹੇ ਹਨ। ਸਰਕਾਰ ’ਤੇ ਲੋਕਾਂ ਵਲੋਂ ਪਾਬੰਦੀਆਂ ਵਿਚ ਢਿੱਲ ਦੇਣ ਦਾ ਦਬਾਅ ਹੈ, ਪਰ ਇਹ ਸਹੀ ਸਮਾਂ ਨਹੀਂ ਹੈ। ਕੰਗ ਨੇ ਕਿਹਾ ਕਿ ਕੇਰਲ ਦੇ ਲੋਕ ਓਣਮ ਦਾ ਤਿਊਹਾਰ ਪਹਿਲਾਂ ਵਾਂਗ ਨਹੀਂ ਮਨਾ ਸਕਦੇ ਅਤੇ ਲੋਕਾਂ ਨੂੰ ਵਾਇਰਸ ਇਨਫੈਕਸ਼ਨ ਦੇ ਖਿਲਾਫ ਚੌਕਸ ਰਹਿਣਾ ਹੋਵੇਗਾ। ਹਾਲਾਂਕਿ ਕੰਗ ਨੇ ਸਵੀਕਾਰ ਕੀਤਾ ਕਿ ਕੇਰਲ ਨੇ ਕੋਰੋਨਾ ਇਨਫੈਕਸ਼ਨ ਦਾ ਗ੍ਰਾਫ਼ ਫਲੈਟ ਕਰਨ ਵਿਚ ਸਫਲਤਾ ਹਾਸਲ ਕਰ ਲਈ ਸੀ, ਪਰ ਵੈਕਸੀਨ ਸਪਲਾਈ ਵਿਚ ਮੁਸ਼ਕਲਾਂ ਕਾਰਨ ਇਨਫੈਕਸ਼ਨ ਨੂੰ ਥਾਮਣ ਵਿਚ ਮੁਸ਼ਕਲ ਹੋਈ। ਗਗਨਦੀਪ ਕੰਗ ਨੇ ਕਿਹਾ ਕਿ ਕੇਰਲ ਵਿਚ ਸੀਰੋ ਪ੍ਰਿਵੈਲੈਂਸ ਦੀ ਦਰ ਬਹੁਤ ਘੱਟ ਹੈ, ਕਿਉਂਕਿ ਸੂਬਾ ਸਰਕਾਰ ਨੇ ਵਾਇਰਸ ਇਨਫੈਕਸ਼ਨ ਦੇ ਖਿਲਾਫ ਆਪਣੇ ਲੋਕਾਂ ਦਾ ਚੰਗੇ ਤਰੀਕੇ ਤੋਂ ਬਚਾਅ ਕੀਤਾ ਹੈ। ਆਈ. ਸੀ. ਐੱਮ. ਆਰ. ਦੇ ਚੌਥੇ ਸੀਰੋ ਸਰਵੇ ਦੇ ਮੁਤਾਬਕ ਕੇਰਲ ਦੇ ਲੋਕਾਂ ਵਿਚ ਐਂਟੀਬਾਡੀ ਦੀ ਦਰ 44.5 ਫੀਸਦੀ ਪਾਈ ਗਈ ਹੈ।
ਇਹ ਵੀ ਪੜ੍ਹੋ : ਰਾਜਸਥਾਨ 'ਚ ਮੀਂਹ ਦਾ ਕਹਿਰ, ਘਰ ਡਿੱਗਣ ਨਾਲ 4 ਬੱਚਿਆਂ ਸਮੇਤ ਇਕ ਹੀ ਪਰਿਵਾਰ ਦੇ 7 ਲੋਕਾਂ ਦੀ ਮੌਤ
ਕੇਰਲ ਦੀ ਹਾਲਾਤ ਸਭ ਤੋਂ ਜ਼ਿਆਦਾ ਖਰਾਬ
ਦੇਸ਼ ਵਿਚ ਕੋਰੋਨਾ ਤੋਂ ਇਨਫੈਕਸ਼ਨ ਲੋਕਾਂ ਦੀ ਗਿਣਤੀ ਇਕ ਵਾਰ ਫਿਰ ਵਧਕੇ 4,10,353 ’ਤੇ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਇਨਫੈਕਟਿਡ ਮਾਮਲਿਆਂ ਦੀ ਗਿਣਤੀ ਵਿਚ ਲਗਭਗ 5,395 ਦੀ ਵਾਧੇ ਹੋਈ ਹੈ। ਇਸ ਸਮੇਂ ਕੇਰਲ ਵਿਚ ਜਿਥੇ ਸਭ ਤੋਂ ਜ਼ਿਆਦਾ 1,73,736 ਮਾਮਲੇ ਸਰਗਰਮ ਹਨ ਉਥੇ ਮਹਾਰਾਸ਼ਟਰ ਵਿਚ 77,729, ਕਰਨਾਟਕ ਵਿਚ 24,305, ਆਂਧਰਾ ਪ੍ਰਦੇਸ਼ ਵਿਚ 20,170 ਅਤੇ ਤਮਿਲਨਾਡੁ ਵਿਚ 20,217 ਮਾਮਲੇ ਅਜੇ ਵੀ ਕੋਰੋਨਾ ਨਾਲ ਇਨਫੈਕਟਿਡ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ