ਬਾਬਾ ਮਾਈ ਦਾਸ ਭਵਨ 'ਚ ਸਥਾਪਿਤ ਹੋਵੇਗਾ ਕੋਰੋਨਾ ਟੈਸਟਿੰਗ ਤੇ ਵੈਕਸੀਨੇਸ਼ਨ ਕੇਂਦਰ : DC

07/21/2022 9:28:48 PM

ਊਨਾ-ਪ੍ਰਸਿੱਧ ਸ਼ਕਤੀਪੀਠ ਮਾਤਾ ਸ਼੍ਰੀ ਚਿੰਤਪੁਰਨੀ ਵਿਖੇ ਸ਼੍ਰਵਣ ਅਸ਼ਟਮੀ ਮੇਲੇ ਦਾ ਆਯੋਜਨ ਇਸ ਸਾਲ 29 ਜੁਲਾਈ ਤੋਂ 6 ਅਗਸਤ 2022 ਤੱਕ ਕੀਤਾ ਜਾਵੇਗਾ। ਮੇਲੇ ਦੀਆਂ ਤਿਆਰੀਆਂ ਦੇ ਸਬੰਧ 'ਚ ਅੱਜ ਡਿਪਟੀ ਕਮਿਸ਼ਨਰ ਊਨਾ ਰਾਘਵ ਸ਼ਰਮਾ ਨੇ ਡੀ.ਆਰ.ਡੀ.ਏ. ਹਾਲ 'ਚ ਇਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਮੇਲਾ ਅਧਿਕਾਰੀ ਏ.ਡੀ.ਸੀ. ਹੋਣਗੇ ਜਦਕਿ ਏ.ਐੱਸ.ਪੀ. ਪੁਲਸ ਮੇਲਾ ਅਧਿਕਾਰੀ ਹੋਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਵਾਰ ਲੰਗਰ ਲਾਉਣ ਲਈ ਐੱਸ.ਡੀ.ਐੱਮ. ਅੰਬ ਇਜਾਜ਼ਤ ਪ੍ਰਦਾਨ ਕਰਨਗੇ ਅਤੇ ਫੀਸ ਸਬੰਧਤ ਪੰਚਾਇਤ ਨੂੰ ਹੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਵਿਵਸਥਾ ਬਿਹਤਰ ਬਣੇਗੀ ਅਤੇ ਸਾਫ਼-ਸਫਾਈ ਵੀ ਯਕੀਨੀ ਹੋ ਸਕੇਗੀ। ਡੀ.ਸੀ. ਨੇ ਮੇਲੇ 'ਚ ਸਾਫ਼-ਸਫਾਈ 'ਤੇ ਵਿਸ਼ੇਸ਼ ਧਿਆਨ ਦੇਣ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸੁਲਭ ਇੰਟਰਨੈਸ਼ਨਲ 103 ਵਾਧੂ ਸਫਾਈ ਕਰਮਚਾਰੀਆਂ ਨੂੰ ਤਾਇਨਾਤ ਕਰੇਗਾ ਜਿਸ 'ਚੋਂ 75 ਮੰਦਰ ਕੰਪਲੈਕਸ ਅਤੇ 10 ਬਾਬਾ ਸ਼੍ਰੀ ਮਾਈ ਦਾਸ ਸਦਨ 'ਚ ਤਾਇਨਾਤ ਕੀਤੇ ਜਾਣਗੇ।

ਇਹ ਵੀ ਪੜ੍ਹੋ : ਇੰਡੋਨੇਸ਼ੀਆ 'ਚ ਪਾਇਲਟ ਦੀ ਸਿਹਤ ਖਰਾਬ ਹੋਣ ਤੋਂ ਬਾਅਦ ਜਹਾਜ਼ ਵਾਪਸ ਪਰਤਿਆ ਹਵਾਈ ਅੱਡੇ

ਰਾਘਵ ਸ਼ਰਮਾ ਨੇ ਕਿਹਾ ਕਿ ਪ੍ਰਦੇਸ਼ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਨ ਬਾਬਾ ਸ਼੍ਰੀ ਮਾਈ ਦਾਸ ਸਦਨ ਚਿੰਤਪੁਰਨੀ 'ਚ ਸਿਹਤ ਵਿਭਾਗ ਕੋਰੋਨਾ ਟੈਸਟਿੰਗ ਅਤੇ ਟੀਕਾਕਰਨ ਕੇਂਦਰ ਦੀ ਸਥਾਪਨਾ ਕਰੇਗਾ। ਇਸ ਤੋਂ ਇਲਾਵਾ ਸ਼ਰਧਾਲੂਆਂ ਦੀ ਸੁਵਿਧਾ ਲਈ ਸਿਹਤ ਵਿਭਾਗ ਮੁਬਾਰਿਕਪੁਰ ਚੌਕ, ਚਿੰਤਪੁਰਨੀ ਹਸਪਤਾਲ, ਧਰਮਸ਼ਾਲਾ ਮਹੰਤਾ ਅਤੇ ਭਰਵਾਈ ਚੌਕ 'ਚ ਵੀ ਸਿਹਤ ਕੈਂਪ ਲਾਏਗਾ।

PunjabKesari

ਇਹ ਵੀ ਪੜ੍ਹੋ : ਮੰਕੀਪਾਕਸ ਨੂੰ ਗਲੋਬਲ ਐਮਰਜੈਂਸੀ ਐਲਾਨ ਕਰਨ 'ਤੇ ਮੁੜ ਵਿਚਾਰ ਕਰ ਰਿਹਾ WHO

ਇਸ ਵਾਰ ਹੋਣਗੇ 10 ਸੈਕਟਰ
ਰਾਘਵ ਸ਼ਰਮਾ ਨੇ ਕਿਹਾ ਕਿ ਮੇਲੇ ਲਈ ਪਹਿਲਾਂ 9 ਸੈਕਟਰ ਬਣਾਏ ਜਾਂਦੇ ਸਨ ਪਰ ਇਸ ਵਾਰ ਬਿਹਤਰ ਵਿਵਸਥਾ ਲਈ 10 ਸੈਕਟਰ ਹੋਣਗੇ। 10ਵਾਂ ਸੈਕਟਰ ਬਧਮਾਣਾ, ਭੱਦਰਕਾਲੀ ਤੋਂ ਮੁਬਾਰਿਕਪੁਰ ਤੱਕ ਹੋਵੇਗਾ। ਰਾਘਵ ਸ਼ਰਮਾ ਨੇ ਟ੍ਰੈਫਿਕ ਮੈਨੇਜਮੈਂਟ ਲਈ ਪੁਲਸ ਨੂੰ ਜਲਦ ਤੋਂ ਜਲਦ ਟ੍ਰੈਫਿਕ ਪਲਾਨ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜਾਮ ਦੀ ਸਥਿਤੀ ਨਹੀਂ ਬਣਨੀ ਚਾਹੀਦੀ ਹੈ। ਡੀ.ਸੀ. ਨੇ ਕਿਹਾ ਕਿ ਵੱਡੇ ਵਾਹਨ ਭਰਵਾਈ 'ਚ ਹੀ ਖੜ੍ਹੇ ਕੀਤੇ ਜਾਣਗੇ ਜਦਕਿ ਛੋਟੇ ਵਾਹਨਾਂ ਨੂੰ ਨਵੇਂ ਬੱਸ ਸਟੈਂਡ ਤੋਂ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਬਾਬਾ ਸ਼੍ਰੀ ਮਾਈ ਦਾਸ ਸਦਨ ਪਾਰਕਿੰਗ 'ਚ ਨਿਰਧਾਰਿਤ ਦਰਾਂ 'ਤੇ ਪਾਰਕਿੰਗ ਕੀਤੀ ਜਾ ਸਕੇਗੀ। ਭਰਵਾਈ ਦੇ ਪਿੱਛੇ ਤੋਂ ਊਨਾ ਰੋਡ 'ਤੇ ਨਿੱਜੀ ਪਾਰਕਿੰਗ ਨੂੰ ਵੱਡੀਆਂ ਗੱਡੀਆਂ ਦੀ ਪਾਰਕਿੰਗ ਲਈ ਕਿਰਾਏ 'ਤੇ ਲਿਆ ਜਾਵੇਗਾ। ਰਾਘਵ ਸ਼ਰਮਾ ਨੇ ਕਿਹਾ ਕਿ ਸ਼ਰਧਾਲੂਆਂ ਦੀ ਸੁਵਿਧਾ ਲਈ ਇਸ ਵਾਰ ਐੱਚ.ਆਰ.ਟੀ.ਸੀ. ਦੀ ਇਲੈਕਟ੍ਰਿਕ ਵ੍ਹੀਕਲ ਭਰਵਾਈ ਤੋਂ ਚਿੰਤਪੁਰਨੀ ਮੰਦਰ ਤੱਕ ਚਲਾਏ ਜਾਣਗੇ।

PunjabKesari

24 ਘੰਟੇ ਖੁੱਲ੍ਹਾ ਰਹੇਗਾ ਮੰਦਰ
ਡੀ.ਸੀ. ਨੇ ਕਿਹਾ ਕਿ ਮੇਲੇ ਦੌਰਾਨ ਮਾਂ ਚਿੰਤਪੁਰਨੀ ਦਾ ਮੰਦਰ ਦਰਸ਼ਨਾਂ ਲਈ 24 ਘੰਟੇ ਖੁੱਲ੍ਹਾ ਰਹੇਗਾ ਅਤ ਸਾਫ-ਸਫਾਈ ਲਈ ਰਾਤ 11-12 ਵਜੇ ਤੱਕ ਮੰਦਰ ਨੂੰ ਇਕ ਘੰਟੇ ਲਈ ਬੰਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਢੋਲ, ਲਾਊਡ ਸਪੀਕਰ ਅਤੇ ਚਿਮਟੇ ਵਜਾਉਣ ਤੋਂ ਇਲਾਵਾ ਪਲਾਸਟਿਕ ਅਤੇ ਥਰਮਾਕੋਲ ਦੀ ਵਰਤੋਂ 'ਤੇ ਪੂਰਨ ਪਾਬੰਦੀ ਹੋਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਕ ਜੁਲਾਈ ਤੋਂ ਪੂਰੇ ਦੇਸ਼ 'ਚ ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਲੱਗਾ ਦਿੱਤੀ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਦੇ ਚਾਲਾਨ ਕੀਤੇ ਜਾਣਗੇ। ਇਹ ਨਹੀਂ, ਮਾਲ ਗੱਡੀਆਂ 'ਚ ਆਉਣ ਵਾਲੇ ਸ਼ਰਧਾਲੂਆਂ ਵਿਰੁੱਧ ਵੀ ਪੁਲਸ ਨਿਯਮਾਂ ਮੁਤਾਬਕ ਕਾਰਵਾਈ ਕਰੇਗੀ।

ਇਹ ਵੀ ਪੜ੍ਹੋ : ‘ਕਾਂਗਰਸ ’ਚ ਸੰਗਠਨ ਦੀ ਘਾਟ ਪਾਰਟੀ ਲਈ ਬਣੀ ਚਿੰਤਾ ਦਾ ਸਬੱਬ’

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


Karan Kumar

Content Editor

Related News