ਮਹਾਰਾਸ਼ਟਰ ''ਚ ਤੇਜ਼ੀ ਨਾਲ ਫੈਲ ਰਿਹਾ ਕੋਰੋਨਾ, 24 ਘੰਟਿਆਂ ''ਚ 440 ਨਵੇਂ ਕੇਸ ਤੇ 19 ਲੋਕਾਂ ਦੀ ਮੌਤ
Monday, Apr 27, 2020 - 01:08 AM (IST)
ਮੁੰਬਈ— ਦੇਸ਼ ਕੋਰੋਨਾ ਵਾਇਰਸ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਮਹਾਰਾਸ਼ਟਰ ਕੋਵਿਡ-19 ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਵਿਤ ਸੂਬਾ ਹੈ। ਹਰ ਦਿਨ ਪਾਜ਼ੀਟਿਵਾਂ ਦੇ ਅੰਕੜੇ ਤੇਜ਼ੀ ਨਾਲ ਵੱਧ ਰਹੇ ਹਨ। ਬੀਤੇ 24 ਘੰਟਿਆਂ 'ਚ 440 ਲੋਕ ਕੋਰੋਨਾ ਪਾਜ਼ੀਟਿਵ ਸਾਹਣੇ ਆਏ ਹਨ। ਮਹਾਰਾਸ਼ਟਰ 'ਚ ਬੀਤੇ 24 ਘੰਟਿਆਂ 'ਚ 19 ਲੋਕਾਂ ਦੀ ਮੌਤ ਵੀ ਹੋਈ ਹੈ। ਕੋਰੋਨਾ ਵਾਇਰਸ ਨਾਲ ਹੁਣ ਤਕ ਸੂਬਿਆਂ 'ਚ ਹੋਣ ਵਾਲੀ ਮੌਤਾਂ ਦੀ ਸੰਖਿਆਂ 342 ਹੈ, ਜੋ ਦੇਸ਼ਭਰ 'ਚ ਸਭ ਤੋਂ ਜ਼ਿਆਦਾ ਹੈ। ਮਹਾਰਾਸ਼ਟਰ 'ਚ ਕੁੱਲ 8,068 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹੋ ਚੁੱਕੇ ਹਨ। ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ 'ਚ ਕੋਰੋਨਾ ਪਾਜ਼ੀਟਿਵਾਂ ਦੀ ਸੰਖਿਆਂ ਵੱਧ ਕੇ 5407 ਹੋ ਗਈ ਹੈ। ਲਾਕਡਾਊਨ ਦੇ ਬਾਵਜੂਦ ਕੋਰੋਨਾ ਪੀੜਤਾਂ 'ਚ ਗਿਰਾਵਟ ਨਹੀਂ ਦੇਖਣ ਨੂੰ ਮਿਲ ਰਹੀ ਹੈ। ਮੁੰਬਈ 'ਚ ਹੁਣ ਤਕ 204 ਲੋਕਾਂ ਦੀ ਜਾਨ ਕੋਰੋਨਾ ਵਾਇਰਸ ਨਾਲ ਹੋਈ ਹੈ।
ਬੀਤੇ 24 ਘੰਟਿਆਂ 'ਚ 12 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਮੁੰਬਈ 'ਚ ਬੀਤੇ 24 ਘੰਟਿਆਂ 'ਚ ਕੁੱਲ 358 ਕੇਸ ਸਾਹਮਣੇ ਆਏ ਹਨ। ਮੁੰਬਈ 'ਚ ਸਭ ਤੋਂ ਜ਼ਿਆਦਾ ਕੋਰੋਨਾ ਪਾਜ਼ੀਟਿਵਾਂ ਦੇ ਕੇਸ ਹਨ। ਜਗ੍ਹਾ-ਜਗ੍ਹਾ ਹਾਟਸਾਪ ਜੋਨ ਵਰਗੀ ਸਥਿਤੀ ਹੋ ਗਈ ਹੈ। ਮਹਾਰਾਸ਼ਟਰ 'ਚ ਕੋਰੋਨਾ ਤੋਂ ਕੁਲ 1,188 ਲੋਕ ਠੀਕ ਵੀ ਹੋਏ ਹਨ।