'ਭਾਰਤ 'ਚ ਕੋਰੋਨਾ ਦੇ 'ਭਿਆਨਕ' ਹਾਲਾਤ ਪੂਰੀ ਦੁਨੀਆ ਲਈ ਖ਼ਤਰੇ ਦੀ ਘੰਟੀ'

Friday, May 07, 2021 - 02:19 AM (IST)

ਸੰਯੁਕਤ ਰਾਸ਼ਟਰ-ਭਾਰਤ 'ਚ ਕੋਵਿਡ-19 ਦੀ 'ਭਿਆਨਕ' ਸਥਿਤੀ 'ਸਾਡੇ ਸਾਰਿਆਂ ਲਈ' ਚਿਤਾਵਨੀ ਹੋਣੀ ਚਾਹੀਦੀ ਹੈ ਅਤੇ ਇਸ ਦੀ ਗੂੰਜ ਵਾਇਰਸ ਨਾਲ  ਮੌਤਾਂ, ਵਾਇਰਸ 'ਚ ਬਦਲਾਅ ਅਤੇ ਮੈਡੀਕਲ ਸਾਮਾਨ  ਦੀ ਸਪਲਾਈ 'ਚ ਦੇਰੀ ਦੇ ਸੰਦਰਭ 'ਚ ਭਾਰਤੀ ਖੇਤਰ ਅਤੇ ਵਿਸ਼ਵ 'ਚ ਉਸ ਵੇਲੇ ਤੱਕ ਸੁਣਾਈ ਦੇਵੇਗੀ ਜਦੋਂ ਤੱਕ ਦੁਨੀਆ ਇਸ ਦੇਸ਼ ਦੀ ਮਦਦ ਲਈ ਕਦਮ ਨਹੀਂ ਚੱਕੇਗੀ। ਸੰਯੁਕਤ ਰਾਸ਼ਟਰ ਬਾਲ ਏਜੰਸੀ ਦੇ ਮੁਖੀ ਨੇ ਇਹ ਜਾਣਕਾਰੀ ਦਿੰਦਿਆਂ ਚਿੰਤਾ ਪ੍ਰਗਟਾਈ।

ਇਹ ਵੀ ਪੜ੍ਹੋ-ਰੂਸ 'ਚ ਇਕ ਦਿਨ 'ਚ ਕੋਰੋਨਾ ਦੇ 7639 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

ਯੂਨਾਈਟਿਡ ਨੇਸ਼ਨ ਚਿਲਡਰਨ ਫੰਡ (ਯੂਨੀਸੇਫ) ਨੇ ਭਾਰਤ ਨੂੰ 20 ਲੱਖ ਫੇਸਸ਼ੀਲਡ ਅਤੇ ਦੋ ਲੱਖ ਮਾਸਕ ਸਮੇਤ ਅਹਿਮ ਜੀਵਨ ਰੱਖਿਅਕ ਸਾਮਾਨ ਦੀ ਵਾਧੂ ਸਪਲਾਈ ਕੀਤੀ ਹੈ। ਏਜੰਸੀ ਦੇ ਕਾਰਜਕਾਰੀ ਨਿਰਦੇਸ਼ਕ ਹੈਨਰੀਟਾ ਫੋਰ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਦੀ ਭਿਆਨਕ ਸਥਿਤੀ ਨੇ ਸਾਡੇ ਸਾਰਿਆਂ ਲਈ ਚਿਤਾਵਨੀ ਦੀ ਘੰਟੀ ਵਜਾ ਦਿੱਤੀ ਹੈ।

ਇਹ ਵੀ ਪੜ੍ਹੋ-'ਟਰੰਪ ਦਾ ਫੇਸਬੁੱਕ ਅਕਾਊਂਟ ਮੁਅੱਤਲ ਹੀ ਰਹੇਗਾ'

ਉਨ੍ਹਾਂ ਨੇ ਕਿਹਾ ਕਿ ਜਦ ਤੱਕ ਦੁਨੀਆ ਭਾਰਤ ਦੀ ਮਦਦ ਲਈ ਕਦਮ ਨਹੀਂ ਚੁੱਕਦੀ, ਉਸ ਵੇਲੇ ਤੱਕ ਵਾਇਰਸ ਨਾਲ ਮੌਤਾਂ, ਵਾਇਰਸ 'ਚ ਬਦਲਾਅ ਅਤੇ ਮੈਡੀਕਲ ਸਾਮਾਨ  ਦੀ ਸਪਲਾਈ 'ਚ ਦੇਰੀ ਸੰਬੰਧਤ ਗੂੰਜ ਭਾਰਤੀ ਖੇਤਰ ਅਤੇ ਪੂਰੀ ਦੁਨੀਆ 'ਚ ਸੁਣਾਈ ਦੇਵੇਗੀ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲੇ ਰੋਜ਼ਾਨਾ ਇਕ ਨਵਾਂ ਰਿਕਾਰਡ ਤੋੜ ਰਹੇ ਹਨ ਅਤੇ ਵੀਰਵਾਰ ਨੂੰ ਇਨਫੈਕਸ਼ਨ ਦੇ 4 ਲੱਖ ਤੋਂ ਵਧੇਰੇ ਮਾਮਲੇ ਦਰਜ ਕੀਤੇ ਗਏ ਹਨ ਅਤੇ 3980 ਲੋਕਾਂ ਨੇ ਜਾਨ ਗੁਆਈ। 

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News