ਕੇਰਲ ''ਚ ਕੋਰੋਨਾ ਨੇ ਫੜੀ ਰਫ਼ਤਾਰ, ਇਕ ਦਿਨ ''ਚ ਸਾਹਮਣੇ ਆਏ 46,387 ਨਵੇਂ ਮਾਮਲੇ

01/20/2022 11:51:17 PM

ਤਿਰੂਵਨੰਤਪੁਰਮ-ਕੇਰਲ 'ਚ ਵੀਰਵਾਰ ਨੂੰ ਕੋਰੋਨਾ ਵਾਇਰਸ ਨਾਲ ਇਨਫੈਕਸ਼ਨ ਦੇ 46,387 ਨਵੇਂ ਮਾਮਲੇ ਸਾਹਮਣੇ ਆਏ ਜੋ 2020 'ਚ ਮਹਾਮਾਰੀ ਫੈਲਣ ਤੋਂ ਬਾਅਦ ਤੋਂ ਇਕ ਦਿਨ 'ਚ ਸਭ ਤੋਂ ਜ਼ਿਆਦਾ ਨਵੇਂ ਮਾਮਲੇ ਹਨ। ਇਸ ਦੇ ਨਾਲ ਹੀ ਸੂਬੇ 'ਚ ਇਨਫੈਕਟਿਡਾਂ ਦੀ ਕੁੱਲ ਗਿਣਤੀ 54,87,898 ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਉਪਲੱਬਧ ਕਰਵਾਏ ਗਏ ਅੰਕੜਿਆਂ ਮੁਤਾਬਕ 12 ਮਈ 2021 ਨੂੰ ਕੋਵਿਡ-19 ਦੇ 43,529 ਨਵੇਂ ਮਾਮਲੇ ਸਾਹਮਣੇ ਆਏ ਸਨ ਜੋ ਸੂਬੇ 'ਚ ਇਨਫੈਕਸ਼ਨ ਦੇ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਮਾਮਲੇ ਸਨ।

ਇਹ ਵੀ ਪੜ੍ਹੋ : ਅਮਰੀਕਾ 'ਚ ਹਰਿਆਣਵੀ ਨੌਜਵਾਨ ਰੇਪ ਕੇਸ 'ਚ ਅੰਦਰ

ਸਿਹਤ ਵਿਭਾਗ ਨੇ ਕਿਹਾ ਕਿ ਸੂਬੇ 'ਚ ਪਿਛਲੇ 24 ਘੰਟਿਆਂ 'ਚ 1,15,357 ਨਮੂਨਿਆਂ ਦੀ ਜਾਂਚ ਹੋਈ ਅਤੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 1,99,041 ਹੋ ਗਈ। ਸੂਬੇ ਦੇ ਸਿਹਤ ਖੇਤਰ ਲਈ ਰਾਹਤ ਦੀ ਗੱਲ ਹੈ ਕਿ ਸਿਰਫ ਤਿੰਨ ਫੀਸਦੀ ਇਨਫੈਕਟਿਡ ਲੋਕਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਯੂਥ ਅਕਾਲੀ ਦਲ ਨੇ ਭਗੀਰਥ ਗਿੱਲ ਲੋਪੋਂ ਨੂੰ SAD ਦਾ ਸੀਨੀਅਰ ਮੀਤ ਪ੍ਰਧਾਨ ਕੀਤਾ ਨਿਯੁਕਤ

ਕੇਰਲ 'ਚ ਵੀਰਵਾਰ ਨੂੰ 341 ਲੋਕਾਂ ਦੀ ਮੌਤ ਹੋ ਗਈ ਜਿਸ ਨਾਲ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 51,501 ਹੋ ਚੁੱਕੀ ਹੈ। ਤਿਰੂਵਨੰਤਪੁਰਮ 'ਚ ਸਭ ਤੋਂ ਜ਼ਿਆਦਾ 9720 ਨਵੇਂ ਮਾਮਲੇ ਆਏ ਜਿਸ ਤੋਂ ਬਾਅਦ ਐਰਨਾਕੁਲਮ 'ਚ 9605 ਅਤੇ ਕੋਝੀਕੋਡ 'ਚ 4,016 ਨਵੇਂ ਮਾਮਲੇ ਸਾਹਮਣੇ ਆਏ। ਵੀਰਵਾਰ ਨੂੰ 15,388 ਵਿਅਕਤੀ ਇਨਫੈਕਸ਼ਨ ਤੋਂ ਠੀਕ ਹੋਏ ਜਿਸ ਨਾਲ ਹੁਣ ਤੱਕ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 52,59,594 ਹੈ।

ਇਹ ਵੀ ਪੜ੍ਹੋ : ਇਜ਼ਰਾਈਲ ਤੇ ਜਰਮਨੀ ਦਰਮਿਆਨ ਅਰਬਾਂ ਡਾਲਰ ਦੀ ਪਣਡੁੱਬੀ ਦਾ ਹੋਇਆ ਸੌਦਾ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


Karan Kumar

Content Editor

Related News