ਭਾਰਤ ’ਚ ਪਹਿਲੀ ਵਾਰ ਮਿਲਿਆ ‘ਕੋਰੋਨਾ’ ਦਾ ਬੀ.1.617 ਵੈਰੀਐਂਟ ਹੁਣ 53 ਦੇਸ਼ਾਂ ’ਚ ਫੈਲਿਆ: WHO

Thursday, May 27, 2021 - 03:58 PM (IST)

ਭਾਰਤ ’ਚ ਪਹਿਲੀ ਵਾਰ ਮਿਲਿਆ ‘ਕੋਰੋਨਾ’ ਦਾ ਬੀ.1.617 ਵੈਰੀਐਂਟ ਹੁਣ 53 ਦੇਸ਼ਾਂ ’ਚ ਫੈਲਿਆ: WHO

ਨੈਸ਼ਨਲ ਡੈਸਕ— ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਮੁਤਾਬਕ ਭਾਰਤ ਵਿਚ ਕੋਰੋਨਾ ਵਾਇਰਸ ਦਾ ਪਹਿਲੀ ਵਾਰ ਮਿਲਿਆ ਵੈਰੀਐਂਟ ਬੀ.1.617 ਪ੍ਰਕਾਰ ਹੁਣ 53 ਦੇਸ਼ਾਂ ’ਚ ਮਿਲਿਆ ਹੈ। ਡਬਲਿਊ. ਐੱਚ. ਓ. ਮੁਤਾਬਕ ਪਿਛਲੇ 7 ਦਿਨਾਂ ਵਿਚ ਭਾਰਤ ’ਚ ਨਵੇਂ ਮਾਮਲਿਆਂ ਵਿਚ 23 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ ਹੈ ਪਰ ਇਹ ਫਿਰ  ਵੀ ਦੁਨੀਆ ਵਿਚ ਸਭ ਤੋਂ ਜ਼ਿਆਦਾ ਹੈ। 

ਇਹ ਵੀ ਪੜ੍ਹੋ: ਮਾਹਰਾਂ ਦੀ ਸਲਾਹ- ‘ਫੰਗਸ’ ਦੇ ਰੰਗ ਤੋਂ ਨਾ ਘਬਰਾਓ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

PunjabKesari

ਡਬਲਿਊ. ਐੱਚ. ਓ. ਨੇ ਕੋਰੋਨਾ ਹਫ਼ਤਾਵਾਰੀ ਅਪਡੇਟ ਵਿਚ ਕਿਹਾ ਗਿਆ ਕਿ ਪਿਛਲੇ ਹਫ਼ਤੇ ਦੁਨੀਆ ਭਰ ਵਿਚ ਵਾਇਰਸ ਦੇ ਨਵੇਂ ਮਾਮਲਿਆਂ ਅਤੇ ਮੌਤਾਂ ਦੇ ਮਾਮਲਿਆਂ ’ਚ ਗਿਰਾਵਟ ਜਾਰੀ ਹੈ। ਇਕ ਹਫ਼ਤੇ ਵਿਚ 41 ਲੱਖ ਨਵੇਂ ਮਾਮਲੇ ਅਤੇ ਮੌਤ ਦੇ 84,000 ਮਾਮਲੇ ਦਰਜ ਕੀਤੇ ਗਏ ਹਨ, ਜੋ ਉਸ ਤੋਂ ਪਿਛਲੇ ਹਫ਼ਤੇ ਦੀ ਤੁਲਨਾ ’ਚ 14 ਫ਼ੀਸਦੀ ਅਤੇ 2 ਫ਼ੀਸਦੀ ਘੱਟ ਹੈ। ਅਪਡੇਟ ਮੁਤਾਬਕ ਭਾਰਤ ਵਿਚ ਪਹਿਲੀ ਵਾਰ ਸਾਹਮਣੇ ਆਇਆ ਬੀ.1.617 ਪ੍ਰਕਾਰ ਹੁਣ ਦੁਨੀਆ ਭਰ ਦੇ 53 ਦੇਸ਼ਾਂ ਵਿਚ ਸਰਗਰਮ ਹੈ।

ਇਹ ਵੀ ਪੜ੍ਹੋ: ਭਾਰਤ ਨੂੰ 5 ਕਰੋੜ ਡੋਜ਼ ਦੇਣ ਲਈ ਤਿਆਰ ‘ਫਾਈਜ਼ਰ’, ਕੇਂਦਰ ਸਰਕਾਰ ਅੱਗੇ ਰੱਖੀਆਂ ਸ਼ਰਤਾਂ

PunjabKesari

ਬੀ.1.617 ਵਾਇਰਸ ਤਿੰਨ ਭਾਗਾਂ ’ਚ ਵੰਡਿਆ ਗਿਆ ਹੈ- ਬੀ.1.617.1, ਬੀ.1.617.2 ਅਤੇ ਬੀ.1.617.3 ’ਚ। ਅਪਡੇਟ ਵਿਚ ਵੱਖ-ਵੱਖ ਦੇਸ਼ਾਂ ਅਤੇ ਖੇਤਰਾਂ ’ਚ 25 ਮਈ ਤੱਕ ਬੀ.1.617 ਦੇ ਤਿੰਨ ਉੱਪ ਭਾਗਾਂ ਨੂੰ ਵੇਖਿਆ ਗਿਆ। ਇਸ ਦੇ ਮੁਤਾਬਕ 41 ਦੇਸ਼ਾਂ ਵਿਚ ਬੀ.1.617.1 ਪਾਇਆ ਗਿਆ, 53 ਦੇਸ਼ਾਂ ’ਚ ਬੀ.1.617.2 ਅਤੇ 6 ਦੇਸ਼ਾਂ ਵਿਚ ਬੀ.1.617.3 ਪਾਇਆ ਗਿਆ ਹੈ। ਡਬਲਿਊ. ਐੱਚ. ਓ. ਨੇ ਬੀ.1.617 ਨੂੰ ‘ਚਿੰਤਾ ਦਾ ਪ੍ਰਕਾਰ’ ਐਲਾਨ ਕਰ ਦਿੱਤਾ ਹੈ ਅਤੇ ਅਪਡੇਟ ਵਿਚ ਦੱਸਿਆ ਗਿਆ ਕਿ ਇਸ ਤਰ੍ਹਾਂ ਦਾ ‘ਪ੍ਰਸਾਰ ਵੱਧ’ ਹੈ ਅਤੇ ਇਸ ਨਾਲ ਹੋਣ ਵਾਲੀ ਬੀਮਾਰੀ ਦੀ ਗੰਭੀਰਤਾ, ਵਾਇਰਸ ਦੀ ਗੰਭੀਰਤਾ, ਜਾਂਚ ਅਤੇ ਹੱਲ ਗਤੀਵਿਧੀ ਬੀ. 1.617 ਵਿਚ ਮਾਮੂਲੀ ਗਿਰਾਵਟ ਹੋ ਸਕਦੀ ਹੈ। 

ਇਹ ਵੀ ਪੜ੍ਹੋ: ਮੌਤ ਤੋਂ ਬਾਅਦ ਕਿੰਨੇ ਸਮੇਂ ਤਕ ਨੱਕ ਅਤੇ ਮੂੰਹ 'ਚ ਸਰਗਰਮ ਰਹਿੰਦਾ ਹੈ ਕੋਰੋਨਾ? ਜਾਣੋ ਕੀ ਕਹਿੰਦੇ ਨੇ ਮਾਹਿਰ


author

Tanu

Content Editor

Related News