ਕੋਰੋਨਾ ਪਾਜ਼ੇਟਿਵ ਪੱਤਰਕਾਰ ਨੇ ਏਮਜ਼ ਦੀ ਛੱਤ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ
Monday, Jul 06, 2020 - 08:30 PM (IST)

ਨਵੀਂ ਦਿੱਲੀ (ਯੂ. ਐੱਨ. ਆਈ.)- ਇਕ ਹਿੰਦੀ ਦੈਨਿਕ ਅਖਬਾਰ ਦੇ ਕੋਰੋਨਾ ਪਾਜ਼ੇਟਿਵ ਪੱਤਰਕਾਰ ਨੇ ਸੋਮਵਾਰ ਨੂੰ ਇੱਥੇ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ (ਏਮਜ਼) ਦੀ ਚੌਥੀ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ, ਜਿਸਦੀ ਪਛਾਣ ਤਰੁਣ ਸਿਸੋਦੀਆ ਦੇ ਰੂਪ ਵਿਚ ਹੋਈ ਹੈ।
ਤਰੁਣ ਸਿਸੋਦੀਆ (37) ਨੂੰ 24 ਜੂਨ ਨੂੰ ਏਮਜ਼ ਦੇ ਟ੍ਰੋਮਾ ਸੈਂਟਰ ਦੀ ਚੌਥੀ ਮੰਜ਼ਲ 'ਤੇ ਕੋਵਿਡ-19 ਵਾਰਡ 'ਚ ਦਾਖਲ ਕਰਵਾਇਆ ਗਿਆ ਸੀ। ਉਸ ਨੇ ਸੋਮਵਾਰ ਨੂੰ ਕਰੀਬ 2 ਵਜੇ ਚੌਥੀ ਮੰਜ਼ਲ ਦੀ ਛੱਤ ਤੋਂ ਛਾਲ ਮਾਰ ਦਿੱਤੀ।