UK ’ਚ ਕੋਰੋਨਾ ਦੇ ਨਵੇਂ ਰੂਪ ਤੋਂ ਭਾਰਤ ’ਚ ਹਲ-ਚਲ, ਕੇਜਰੀਵਾਲ ਦੀ ਮੰਗ- ਤੁਰੰਤ ਲੱਗੇ ਉਡਾਣਾਂ ’ਤੇ ਰੋਕ
Monday, Dec 21, 2020 - 01:39 PM (IST)
ਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਇਕ ਨਵੇਂ ਪ੍ਰਕਾਰ ਦੇ ਵੇਰੀਐਂਟ (ਸਟ੍ਰੇਨ) ਦੀ ਪਛਾਣ ਹੋਣ ਨਾਲ ਭਾਰਤ ’ਚ ਵੀ ਹਲ-ਚਲ ਵੱਧ ਗਈ ਹੈ। ਦਰਅਸਲ ਕੋਰੋਨਾ ਵਾਇਰਸ ਦਾ ਨਵਾਂ ਵੈਰੀਐਂਟ ਬਿ੍ਰਟੇਨ ’ਚ ਸਾਹਮਣੇ ਆਇਆ ਹੈ, ਜੋ ਕਾਫੀ ਖ਼ਤਰਨਾਕ ਹੈ। ਇਸ ਤੋਂ ਬਾਅਦ ਯੂਰਪ ਦੇ ਕਈ ਦੇਸ਼ਾਂ ਨੇ ਯੂ. ਕੇ. ਜਾਣ ਵਾਲੀਆਂ ਫਲਾਈਟਾਂ ’ਤੇ ਰੋਕ ਲਾ ਦਿੱਤੀ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਮਸਲੇ ’ਤੇ ਟਵੀਟ ਕੀਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕੇ ਲਿਖਿਆ ਕਿ ਯੂ. ਕੇ. ’ਚ ਕੋਰੋਨਾ ਦੇ ਨਵੇਂ ਸਟ੍ਰੇਨ ਨਾਲ ਹਲ-ਚਲ ਹੈ ਅਤੇ ਉਹ ਸੁਪਰ ਸਪ੍ਰੈਡਰ ਵਾਂਗ ਕੰਮ ਕਰ ਰਿਹਾ ਹੈ। ਅਜਿਹੇ ਵਿਚ ਭਾਰਤ ਸਰਕਾਰ ਨੂੰ ਯੂ. ਕੇ. ਦੀਆਂ ਸਾਰੀਆਂ ਫਲਾਈਟਾਂ ਨੂੰ ਬੈਨ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: ਬ੍ਰਿਟੇਨ 'ਚ ਕੋਰੋਨਾ ਦਾ ਨਵਾਂ ਰੂਪ, ਸਰਕਾਰ ਨੇ ਲਗਾਈ ਸਖਤ ਤਾਲਾਬੰਦੀ
ਦੱਸਣਯੋਗ ਹੈ ਕਿ ਬਿ੍ਰਟੇਨ ’ਚ ਕੋਰੋਨਾ ਦਾ ਨਵਾਂ ਸਟ੍ਰੇਨ VUI-202012/01 ਮਿਲਿਆ ਹੈ, ਜਿਸ ਤੋਂ ਬਾਅਦ ਵਿਗਿਆਨ ਜਗਤ ’ਚ ਹਲ-ਚਲ ਤੇਜ਼ ਹੈ। ਬਿ੍ਰਟੇਨ ਨੇ ਵੀ ਆਪਣੇ ਇੱਥੇ ਸਖ਼ਤੀ ਨੂੰ ਵਧਾਇਆ ਹੈ। ਜਦਕਿ ਫਰਾਂਸ, ਜਰਮਨੀ, ਨੀਂਦਰਲੈਂਡ ਸਮੇਤ ਯੂਰਪ ਦੇ ਕਈ ਦੇਸ਼ਾਂ ਨੇ ਯੂ. ਕੇ. ਦੀਆਂ ਉਡਾਣਾਂ ’ਤੇ ਬੈਨ ਲਾ ਦਿੱਤਾ ਹੈ। ਓਧਰ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਵਲੋਂ ਕੋਰੋਨਾ ਦੇ ਇਸ ਨਵੇਂ ਸਟ੍ਰੇਨ ’ਤੇ ਅਧਿਐਨ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਬ੍ਰਿਟੇਨ ’ਚ ਕੋਰੋਨਾ ਦਾ ਨਵਾਂ ਵੇਰੀਐਂਟ ਮਿਲਣ ਤੋਂ ਬਾਅਦ ਸਿਹਤ ਮੰਤਰਾਲਾ ਨੇ ਕੱਲ ਬੁਲਾਈ ਤੁਰੰਤ ਮੀਟਿੰਗ
ਬਿ੍ਰਟੇਨ ’ਚ ਸਾਹਮਣੇ ਆਏ ਕੋਰੋਨਾ ਦੇ ਇਸ ਨਵੇਂ ਰੂਪ ਨੂੰ ਲੈ ਕੇ ਭਾਰਤ ’ਚ ਵੀ ਮੰਥਨ ਸ਼ੁਰੂ ਹੋ ਗਿਆ ਹੈ। ਅੱਜ ਇਸ ਮਸਲੇ ’ਤੇ ਸੰਯੁਕਤ ਨਿਗਰਾਨੀ ਸਮੂਹ ਦੀ ਬੈਠਕ ਹੋ ਰਹੀ ਹੈ, ਜੋ ਇਸ ਨਵੇਂ ਸਟ੍ਰੇਨ ’ਤੇ ਚਰਚਾ ਕਰੇਗੀ। ਹਾਲਾਂਕਿ ਸਿਹਤ ਮੰਤਰੀ ਡਾ. ਹਰਸ਼ਵਰਧਨ ਦਾ ਕਹਿਣਾ ਹੈ ਕਿ ਇਸ ਨੂੰ ਲੈ ਕੇ ਘਬਰਾਹਟ, ਡਰ ਨਹੀਂ ਫੈਲਾਉਣਾ ਚਾਹੀਦਾ। ਸਾਡੇ ਵਿਗਿਆਨਕ ਇਸ ’ਤੇ ਨਜ਼ਰ ਰੱਖ ਰਹੇ ਹਨ ਪਰ ਡਰ ਫੈਲਾਉਣ ਦੀ ਲੋੜ ਨਹੀਂ ਹੈ।
ਇਹ ਵੀ ਪੜ੍ਹੋ: UK 'ਚ ਵਾਇਰਸ ਨੇ ਫੈਲਾਈ ਸਨਸਨੀ, ਫਰਾਂਸ ਰੋਕ ਸਕਦੈ ਉਡਾਣਾਂ ਤੇ ਟਰੇਨਾਂ
ਨੋਟ: ਅਰਵਿੰਦ ਕੇਜਰੀਵਾਲ ਦੀ ਇਸ ਮੰਗ ’ਤੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ