ਕੋਰੋਨਾ ਕਾਰਨ ਰਾਜ ਸਭਾ ਸੰਸਦ ਮੈਂਬਰ ਅਸ਼ੋਕ ਗਾਸਤੀ ਦੀ ਹੋਈ ਮੌਤ

09/17/2020 11:36:57 PM

ਨਵੀਂ ਦਿੱਲੀ - ਦੇਸ਼ 'ਚ ਕੋਰੋਨਾ ਦਾ ਕਹਿਰ ਰੁੱਕਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ। ਇਸ ਖ਼ਤਰਨਾਕ ਵਾਇਰਸ ਦੇ ਇਨਫੈਕਸ਼ਨ ਨਾਲ ਰੋਜ਼ਾਨਾ ਇੱਥੇ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਦੀ ਮੌਤ ਹੋ ਰਹੀ ਹੈ। ਵੀਰਵਾਰ ਨੂੰ ਕਰਨਾਟਕ ਦੇ ਰਾਜ ਸਭਾ ਸੰਸਦ ਅਸ਼ੋਕ ਗਾਸਤੀ ਦੀ ਕੋਰੋਨਾ ਇਨਫੈਕਸ਼ਨ ਕਾਰਨ ਮੌਤ ਹੋ ਗਈ। ਬੀਜੇਪੀ ਨੇਤਾ ਦੀ 2 ਸਤੰਬਰ ਨੂੰ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਬੈਂਗਲੁਰੂ ਦੇ ਮਣੀਪਾਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਮੌਤ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਗ ਜ਼ਾਹਿਰ ਕੀਤਾ ਹੈ।

ਅਮਿਤ ਸ਼ਾਹ ਨੇ ਦਿਹਾਂਤ 'ਤੇ ਸੋਗ ਜ਼ਾਹਿਰ ਕਰਦੇ ਹੋਏ ਟਵੀਟ ਕਰ ਲਿਖਿਆ “ਰਾਜ ਸਭਾ ਸੰਸਦ ਅਤੇ ਕਰਨਾਟਕ ਦੇ ਸੀਨੀਅਰ ਭਾਜਪਾ ਨੇਤਾ ਸ਼੍ਰੀ ਅਸ਼ੋਕ ਗਾਸਤੀ ਜੀ ਦੇ ਅਚਾਨਕ ਦਿਹਾਂਤ 'ਤੇ ਸੋਗ ਅਤੇ ਦੁੱਖ ਹੋਇਆ। ਇਨ੍ਹਾਂ ਸਾਲਾਂ 'ਚ, ਉਨ੍ਹਾਂ ਨੇ ਕਈ ਭੂਮਿਕਾਵਾਂ 'ਚ ਸੰਗਠਨ ਅਤੇ ਰਾਸ਼ਟਰ ਦੀ ਸੇਵਾ ਕੀਤੀ। ਦੁੱਖ ਦੀ ਇਸ ਘੜੀ 'ਚ ਉਨ੍ਹਾਂ ਦੇ ਪਰਿਵਾਰ ਦੇ ਨਾਲ ਮੇਰੀ ਡੂੰਘੀ ਸੰਵੇਦਨਾਵਾਂ ਹਨ। ਓਮ ਸ਼ਾਂਤੀ ਸ਼ਾਂਤੀ ਸ਼ਾਂਤੀ”

ਪੇਸ਼ੇ ਤੋਂ ਵਕੀਲ ਰਹੇ 55 ਸਾਲਾ ਗਾਸਤੀ ਨੇ ਇਸ ਸਾਲ 22 ਜੁਲਾਈ ਨੂੰ ਰਾਜ ਸਭਾ ਸੰਸਦ ਦੇ ਰੂਪ 'ਚ ਸਹੁੰ ਚੁੱਕੀ ਸੀ। ਅਜਿਹੇ 'ਚ ਸੰਸਦ ਬਣਨ ਤੋਂ ਬਾਅਦ ਸੰਸਦ ਜਾਣ ਦਾ ਉਨ੍ਹਾਂ ਦਾ ਸੁਪਨਾ ਅਧੂਰਾ ਹੀ ਰਹਿ ਗਿਆ। ਗਾਸਤੀ ਨੇ ਕਰਨਾਟਕ ਪਛੜਿਆ ਵਰਗ ਕਮਿਸ਼ਨ ਦੇ ਪ੍ਰਧਾਨ ਵੀ ਰਹੇ ਹਨ। ਗਾਸਤੀ ਦੇ ਦਿਹਾਂਤ 'ਤੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ, ਲੋਕਸਭਾ ਸਪੀਕਰ ਓਮ ਬਿਰਲਾ ਸਮੇਤ ਕਈ ਨੇਤਾਵਾਂ ਨੇ ਟਵੀਟ ਕਰ ਦੁੱਖ ਜਤਾਇਆ ਹੈ।

ਓਮ ਬਿਰਲਾ ਨੇ ਲਿਖਿਆ “ਕਰਨਾਟਕ ਦੇ ਰਾਜ ਸਭਾ ਸੰਸਦ ਮੈਂਬਰ ਸ਼੍ਰੀ ਅਸ਼ੋਕ ਗਾਸਤੀ ਜੀ ਦੇ ਅਚਾਨਕ ਦਿਹਾਂਤ ਬਾਰੇ ਸੁਣ ਕੇ ਦੁੱਖ ਹੋਇਆ। ਪਰਿਵਾਰ ਦੇ ਪ੍ਰਤੀ ਮੇਰੀ ਸੰਵੇਦਨਾ। ਸ਼ਾਂਤੀ!”


Inder Prajapati

Content Editor

Related News