ਦੁੱਖਭਰੀ ਖ਼ਬਰ : ਵਿਸ਼ਵ ਭਰ 'ਚ ਕੋਰੋਨਾ ਕਾਰਨ ਇੰਨੇ ਭਾਰਤੀਆਂ ਦੀ ਹੋਈ ਮੌਤ
Tuesday, Sep 22, 2020 - 09:13 PM (IST)
ਨਵੀਂ ਦਿੱਲੀ- ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਰਹਿ ਰਹੇ 373 ਭਾਰਤੀ ਨਾਗਰਿਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ। ਲੋਕਸਭਾ ਵਿਚ ਸਵਾਲਾਂ ਦਾ ਜਵਾਬ ਦਿੰਦਿਆਂ ਵਿਦੇਸ਼ ਰਾਜਮੰਤਰੀ ਵੀ. ਮੁਰਲੀਧਰਨ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ 10 ਸਤੰਬਰ, 2020 ਤੱਕ ਉਪਲਬਧ ਅੰਕੜਿਆਂ ਮੁਤਾਬਕ ਵਿਦੇਸ਼ਾਂ ਵਿਚ ਰਹਿ ਰਹੇ ਰਹੇ 11,616 ਭਾਰਤੀ ਕੋਰੋਨਾ ਨਾਲ ਸੰਕਰਮਿਤ ਹੋਏ।
ਵੱਖ-ਵੱਖ ਦੇਸ਼ਾਂ ਵਿਚ ਭਾਰਤ ਦੇ ਮਿਸ਼ਨਾਂ ਨੇ ਇਨ੍ਹਾਂ ਦੀ ਮਦਦ ਲਈ ਤਕਰੀਬਨ 22.5 ਕਰੋੜ ਰੁਪਏ ਖਰਚ ਕੀਤੇ। ਸੰਸਦ ਵਿਚ ਦਿੱਤੇ ਗਏ ਅੰਕੜਿਆਂ ਮੁਤਾਬਕ ਸਾਊਦੀ ਅਰਬ ਵਿਚ ਸਭ ਤੋਂ ਵੱਧ 284 ਭਾਰਤੀਆਂ ਦੀ ਮੌਤ ਕੋਵਿਡ-19 ਕਾਰਨ ਹੋਈ ਹੈ। ਹਾਲਾਂਕਿ ਇੱਥੇ ਵਾਇਰਸ ਪੀੜਤ ਕਿੰਨੇ ਸੀ, ਇਸ ਦਾ ਅਜੇ ਅੰਕੜਾ ਨਹੀਂ ਮਿਲ ਸਕਿਆ। ਸਭ ਤੋਂ ਜ਼ਿਆਦਾ ਸੰਕਰਮਿਤ ਸਿੰਗਾਪੁਰ ਵਿਚ 4,618 ਸਨ। ਹਾਲਾਂਕਿ ਇੱਥੇ ਮੌਤ ਸਿਰਫ ਇਕ ਭਾਰਤੀ ਨਾਗਰਿਕ ਦੀ ਹੋਈ।
ਬਹਿਰੀਨ ਵਿਚ 2,639 ਭਾਰਤੀ ਕੋਰੋਨਾ ਕਾਰਨ ਸੰਕਰਮਿਤ ਹੋਏ ਅਤੇ 30 ਦੀ ਮੌਤ ਹੋਈ। ਉੱਥੇ ਕੁਵੈਤ ਵਿਚ 1,769 ਭਾਰਤੀ ਕੋਰੋਨਾ ਪੀੜਤ ਹੋਏ ਪਰ ਜਾਨ ਕਿਸ ਦੇ ਨਹੀਂ ਗਈ। ਅਮਰੀਕਾ ਵਿਚ 24 ਭਾਰਤੀ ਕੋਰੋਨਾ ਦੇ ਸ਼ਿਕਾਰ ਹੋਏ ਅਤੇ 13 ਦੀ ਮੌਤ ਹੋ ਗਈ।