ਮਹਾਰਾਸ਼ਟਰ ''ਚ ਕੋਰੋਨਾ ਨਾਲ 18 ਲੋਕਾਂ ਦੀ ਮੌਤ, ਹੁਣ ਤਕ 269 ਲੋਕਾਂ ਦੀ ਗਈ ਜਾਨ

04/22/2020 8:32:36 PM

ਮੁੰਬਈ— ਦੇਸ਼ ਕੋਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ। ਹੁਣ ਤਕ ਦੇਸ਼ 'ਚ ਕੋਰੋਨਾ ਦੇ ਕੁੱਲ 20 ਹਜ਼ਾਰ 471 ਮਰੀਜ਼ ਹਨ। ਮੌਤ ਦਾ ਅੰਕੜਾ 652 ਹੋ ਗਿਆ ਹੈ। ਪਿਛਲੇ 24 ਘੰਟੇ 'ਚ 50 ਲੋਕਾਂ ਦੀ ਮੌਤ ਹੋਈ ਹੈ। ਨੋਇਡਾ 'ਚ ਵੱਧਦੇ ਖਤਰੇ ਨੂੰ ਰੋਕਣ ਲਈ ਨੋਇਡਾ-ਦਿੱਲੀ ਬਾਰਡਰ ਬੀਤੀ ਰਾਤ ਸੀਲ ਕਰ ਦਿੱਤਾ ਗਿਆ ਹੈ। ਮਹਾਰਾਸ਼ਟਰ 'ਚ ਕੋਰੋਨਾ ਦੀ ਰਫਤਾਰ ਜਾਰੀ ਹੈ। 24 ਘੰਟੇ 'ਚ 552 ਮਰੀਜ਼ ਸਾਹਮਣੇ ਆਏ ਹਨ। ਨਾਲ ਹੀ ਮੁੰਬਈ 'ਚ ਅੰਕੜਾ 3500 ਦੇ ਕਰੀਬ ਪਹੁੰਚ ਚੁੱਕਿਆ ਹੈ। ਗੁਜਰਾਤ 'ਚ ਵੀ ਕੋਰੋਨਾ ਦੇ ਮਰੀਜ਼ਾਂ ਦੀ ਸੰਖਿਆਂ 2 ਹਜ਼ਾਰ ਤੋਂ ਜ਼ਿਆਦਾ ਹੋ ਚੁੱਕੀ ਹੈ।
ਮਹਾਰਾਸ਼ਟਰ 'ਚ ਕੋਰੋਨਾ ਦਾ ਕਹਿਰ ਜਾਰੀ ਹੈ। 24 ਘੰਟੇ 'ਚ 18 ਲੋਕਾਂ ਦੀ ਮੌਤ ਹੋਈ ਹੈ। ਨਾਲ ਹੀ 431 ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਬੇ 'ਚ ਹੁਣ ਤਕ 269 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਹਾਰਾਸ਼ਟਰ 'ਚ ਕੋਰੋਨਾ ਦੇ 5649 ਕੇਸ ਹੋ ਗਏ ਹਨ। ਨਵੀਂ ਮੁੰਬਈ 'ਚ 24 ਘੰਟੇ 'ਚ 332 ਮਾਮਲੇ ਸਾਹਮਣੇ ਆਏ ਹਨ। ਇੱਥੇ ਕੁਲ 3683 ਕੇਸ ਹੋ ਗਏ ਹਨ। ਮੁੰਬਈ 'ਚ ਹੁਣ ਤਕ 161 ਲੋਕਾਂ ਦੀ ਮੌਤ ਹੋ ਚੁੱਕੀ ਹੈ, 10 ਮੌਤਾਂ 24 ਘੰਟੇ 'ਚ ਹੋਈਆਂ ਹਨ।


Gurdeep Singh

Content Editor

Related News