ਪੱਛਮੀ ਬੰਗਾਲ ''ਚ ਹੋਰ ਸੂਬਿਆਂ ਤੋਂ ਆਉਣ ਵਾਲੇ ਟਰੱਕ ਨਾਲ ਫੈਲ ਰਿਹੈ ਕੋਰੋਨਾ: ਮਮਤਾ ਬੈਨਰਜੀ
Thursday, Oct 08, 2020 - 03:07 AM (IST)
ਕੋਲਕਾਤਾ - ਪੱਛਮੀ ਬੰਗਾਲ 'ਚ ਕੋਰੋਨਾ ਮਹਾਮਾਰੀ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਸੂਬੇ ਦੀ ਮੁੱਖ ਮੰਤਰੀ ਨੇ ਕਈ ਨਵੇਂ ਦਾਅਵੇ ਕੀਤੇ ਹਨ। ਉਨ੍ਹਾਂ ਨੇ ਸੂਬੇ 'ਚ ਫੈਲ ਰਹੇ ਇਨਫੈਕਸ਼ਨ ਲਈ ਹੋਰ ਸੂਬਿਆਂ ਤੋਂ ਆਉਣ ਵਾਲੇ ਟਰੱਕਾਂ ਨੂੰ ਜ਼ਿੰਮੇਦਾਰ ਠਹਿਰਾਇਆ ਹੈ। ਸੀ.ਐੱਮ. ਮਮਤਾ ਬੈਨਰਜੀ ਨੇ ਜ਼ਿਲ੍ਹੇ 'ਚ ਇੱਕ ਪ੍ਰਬੰਧਕੀ ਬੈਠਕ ਦੌਰਾਨ ਹਾਲ ਹੀ 'ਚ ਝਾਰਗਰਾਮ 'ਚ ਕੋਵਿਡ-19 ਦੇ ਮਾਮਲਿਆਂ 'ਚ ਵਾਧੇ 'ਤੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਹੋਰ ਸੂਬਿਆਂ ਤੋਂ ਆਉਣ ਵਾਲੇ ਟਰੱਕ ਅਤੇ ਲਾਰੀ ਨਾਲ ਇਨਫੈਕਸ਼ਨ ਫੈਲ ਰਿਹਾ ਹੈ।
ਬੈਨਰਜੀ ਨੇ ਇਹ ਵੀ ਕਿਹਾ ਕਿ ਇਨਫੈਕਸ਼ਨ ਕਿਸ ਜ਼ਰੀਏ ਆ ਰਿਹਾ ਹੈ ਇਸ 'ਤੇ ਅਜੇ ਕੋਈ ਪੁਸ਼ਟੀ ਨਹੀਂ ਹੈ ਅਤੇ ਟਰੱਕਾਂ ਦੇ ਟਾਇਰ ਦੀ ਫੋਰੈਂਸਿਕ ਜਾਂਚ ਕਰਨਾ ਜ਼ਰੂਰੀ ਹੈ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਉਹ ਇਨਫੈਕਟਿਡ ਨਹੀ ਹੈ।
ਉਨ੍ਹਾਂ ਕਿਹਾ, ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਝਾਰਗਰਾਮ ਦੀ ਸਰਹੱਦ ਝਾਰਖੰਡ ਨਾਲ ਲੱਗਦੀ ਹੈ। ਮੁੰਬਈ, ਚੇਨਈ ਅਤੇ ਹੋਰ ਸੂਬਿਆਂ ਤੋਂ ਆਉਣ ਵਾਲੇ ਟਰੱਕ ਜ਼ਿਲ੍ਹੇ ਤੋਂ ਹੋ ਕੇ ਲੰਘਦੇ ਹਨ। ਟੋਲ ਪਲਾਜਾ ਤੋਂ ਲੰਘਣ ਵਾਲੀ ਕੁੱਝ ਲਾਰੀ ਦੀ ਅਸੀਂ ਫੋਰੈਂਸਿਕ ਜਾਂਚ ਕਰਵਾ ਸਕਦੇ ਹਾਂ ਜਿਸ ਨਾਲ ਪਤਾ ਚੱਲ ਸਕਦਾ ਹੈ ਇਨ੍ਹਾਂ ਦੇ ਜ਼ਰੀਏ ਇਨਫੈਸ਼ਨ ਫੈਲ ਰਿਹਾ ਹੈ ਜਾਂ ਨਹੀਂ।