ਮੁੜ ਆਇਆ ਕੋਰੋਨਾ! ਲੋਕ ਹੋ ਜਾਣ ਸਾਵਧਾਨ, ਤੇਜ਼ੀ ਨਾਲ ਵੱਧ ਰਹੇ ਮਾਮਲੇ

Friday, May 23, 2025 - 01:09 PM (IST)

ਮੁੜ ਆਇਆ ਕੋਰੋਨਾ! ਲੋਕ ਹੋ ਜਾਣ ਸਾਵਧਾਨ, ਤੇਜ਼ੀ ਨਾਲ ਵੱਧ ਰਹੇ ਮਾਮਲੇ

ਨੈਸ਼ਨਲ ਡੈਸਕ : ਕੁਝ ਸਮੇਂ ਦੀ ਰਾਹਤ ਤੋਂ ਬਾਅਦ ਕੋਰੋਨਾ ਵਾਇਰਸ ਦਾ ਡਰ ਇੱਕ ਵਾਰ ਫਿਰ ਵਾਪਸ ਆ ਗਿਆ ਹੈ। ਖ਼ਾਸ ਕਰਕੇ ਏਸ਼ੀਆਈ ਦੇਸ਼ਾਂ ਵਿੱਚ ਕੋਵਿਡ ਦੇ ਮਾਮਲੇ ਵੱਧ ਰਹੇ ਹਨ ਅਤੇ ਹੁਣ ਇਸਦਾ ਪ੍ਰਭਾਵ ਭਾਰਤ ਵਿੱਚ ਵੀ ਦਿਖਾਈ ਦੇ ਰਿਹਾ ਹੈ। ਹਾਲੀਆ ਸਿਹਤ ਰਿਪੋਰਟਾਂ ਅਨੁਸਾਰ, ਦੇਸ਼ ਵਿੱਚ ਇਸ ਸਮੇਂ 254 ਸਰਗਰਮ ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਮਾਮਲਿਆਂ ਵਿੱਚ ਵਾਧੇ ਨੇ ਸਿਹਤ ਵਿਭਾਗ ਨੂੰ ਇੱਕ ਵਾਰ ਫਿਰ ਅਲਰਟ ਮੋਡ 'ਤੇ ਲਿਆ ਦਿੱਤਾ ਹੈ।

ਇਹ ਵੀ ਪੜ੍ਹੋ : ਤਨਖ਼ਾਹ ਨਹੀਂ ਵਧ ਰਹੀ? ਗੁੱਸੇ 'ਚ ਛੱਡ ਰਹੇ ਹੋ ਨੌਕਰੀ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਦਿੱਲੀ-ਗੁਰੂਗ੍ਰਾਮ ਅਤੇ ਫਰੀਦਾਬਾਦ 'ਚ ਮਿਲੇ ਨਵੇਂ ਸੰਕਰਮਿਤ 
ਰਾਸ਼ਟਰੀ ਰਾਜਧਾਨੀ ਖੇਤਰ ਯਾਨੀ ਦਿੱਲੀ-ਐੱਨਸੀਆਰ ਵਿੱਚ ਵੀ ਕੋਰੋਨਾ ਆਵਾਜ਼ ਸੁਣਾਈ ਦੇਣ ਲੱਗੀ ਹੈ। 22 ਮਈ ਨੂੰ ਗੁਰੂਗ੍ਰਾਮ ਵਿੱਚ ਤਿੰਨ ਸਰਗਰਮ ਮਾਮਲੇ ਮਿਲੇ ਸਨ, ਜਿਨ੍ਹਾਂ ਵਿੱਚੋਂ ਇੱਕ 31 ਸਾਲਾ ਔਰਤ ਹਾਲ ਹੀ ਵਿੱਚ ਮੁੰਬਈ ਤੋਂ ਵਾਪਸ ਆਈ ਸੀ। ਬਾਕੀ ਦੋ ਸੰਕਰਮਿਤ ਇੱਕ ਬਜ਼ੁਰਗ ਵਿਅਕਤੀ ਅਤੇ ਫਰੀਦਾਬਾਦ ਦਾ ਇੱਕ 28 ਸਾਲਾ ਨੌਜਵਾਨ ਹਨ। ਫਰੀਦਾਬਾਦ ਦਾ ਨੌਜਵਾਨ ਇੱਕ ਨਿੱਜੀ ਕੰਪਨੀ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਹੈ ਅਤੇ ਉਸਦੀ ਯਾਤਰਾ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਸਾਰੇ ਸੰਕਰਮਿਤ ਲੋਕਾਂ ਨੂੰ ਅਲੱਗ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : Cobra Viral Video : ਬਾਬਾ ਨਹੀਂ ਡਰਦਾ! ਕੋਬਰਾ ਸੱਪ ਅੱਗੇ ਖੜ੍ਹ ਗਿਆ ਡਟ ਕੇ ਤੇ ਫਿਰ...

ਫਰੀਦਾਬਾਦ ਵਿੱਚ ਮਿਲਿਆ JN.1 ਵੇਰੀਐਂਟ ਦਾ ਮਾਮਲਾ 
ਫਰੀਦਾਬਾਦ ਵਿੱਚ ਮਿਲੇ ਮਰੀਜ਼ ਵਿੱਚ ਕੋਰੋਨਾ JN.1 ਦਾ ਨਵਾਂ ਰੂਪ ਪਾਇਆ ਗਿਆ ਹੈ। ਜਦੋਂ ਇਸ ਨੌਜਵਾਨ ਨੂੰ ਲੱਛਣ ਮਹਿਸੂਸ ਹੋਏ ਤਾਂ ਉਸਨੂੰ ਨੇੜਲੇ ਕਲੀਨਿਕ ਵਿੱਚ ਦਿਖਾਇਆ ਗਿਆ ਅਤੇ ਫਿਰ ਜਾਂਚ ਲਈ ਸਫਦਰਜੰਗ ਹਸਪਤਾਲ ਭੇਜਿਆ ਗਿਆ, ਜਿੱਥੇ ਉਸਦੀ ਰਿਪੋਰਟ ਪਾਜ਼ੀਟਿਵ ਆਈ।

ਸਿਹਤ ਵਿਭਾਗ ਨੇ ਵਧਾਈ ਚੌਕਸੀ
ਸਿਹਤ ਵਿਭਾਗ ਨੇ ਸਾਰੇ ਨਵੇਂ ਮਾਮਲਿਆਂ ਦੀ ਟ੍ਰੈਵਲ ਅਤੇ ਮੈਡੀਕਲ ਹਿਸਟਰੀ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾ ਹੀ ਉਹਨਾਂ ਲੋਕਾਂ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ, ਜੋ ਉਹਨਾਂ ਥਾਵਾਂ ਤੋਂ ਵਾਪਸ ਆਏ ਹਨ, ਜਿਥੇ ਕੋਰੋਨਾ ਦੇ ਮਾਮਲੇ ਮੁੜ ਤੋਂ ਸਾਹਮਣੇ ਆਏ ਹਨ। ਸਥਿਤੀ ਅਜੇ ਤੱਕ ਕਾਬੂ ਵਿਚ ਹੈ ਪਰ ਸਿਹਤ ਵਿਭਾਗ ਕਿਸੇ ਤਰ੍ਹਾਂ ਢਿੱਲ ਵਰਤਣ ਦੇ ਮੂਡ ਵਿਚ ਨਹੀਂ ਹੈ। 

ਇਹ ਵੀ ਪੜ੍ਹੋ : Covid Alert: ਲੱਗ ਸਕਦੈ ਲਾਕਡਾਊਨ! ਪਹਿਲਾਂ ਨਾਲੋਂ ਵੀ ਖ਼ਤਰਨਾਕ ਹੈ ਕੋਰੋਨਾ ਦਾ JN.1 ਵੇਰੀਐਂਟ

ਕੋਰੋਨਾ ਦੇ ਲੱਛਣਾਂ ਨੂੰ ਨਾ ਲਓ ਹਲਕੇ ਵਿੱਚ 
ਡਾਕਟਰਾਂ ਅਤੇ ਸਿਹਤ ਵਿਭਾਗ ਨੇ ਸਖ਼ਤ ਹਦਾਇਤ ਕੀਤੀ ਹੈ ਕਿ ਜੇਕਰ ਕਿਸੇ ਨੂੰ ਜ਼ੁਕਾਮ, ਖੰਘ, ਬੁਖਾਰ, ਸਰੀਰ ਵਿੱਚ ਦਰਦ ਜਾਂ ਸਾਹ ਲੈਣ ਵਿੱਚ ਮੁਸ਼ਕਲ ਵਰਗੇ ਲੱਛਣ ਦਿਖਾਈ ਦੇ ਰਹੇ ਹਨ ਤਾਂ ਤੁਰੰਤ ਆਪਣਾ ਟੈਸਟ ਕਰਵਾਓ ਅਤੇ ਆਪਣੇ ਆਪ ਨੂੰ ਅਲੱਗ ਰੱਖੋ। ਅਜਿਹੇ ਮਾਮਲਿਆਂ ਵਿੱਚ ਦੇਰੀ ਅਤੇ ਲਾਪਰਵਾਹੀ ਦੂਜਿਆਂ ਲਈ ਖ਼ਤਰਾ ਪੈਦਾ ਕਰ ਸਕਦੀ ਹੈ।

ਇਨ੍ਹਾਂ ਸਾਵਧਾਨੀਆਂ ਦੀ ਕਰੋ ਵਰਤੋਂ
. ਭੀੜ-ਭੜਕੇ ਵਾਲੀਆਂ ਥਾਵਾਂ ਤੋਂ ਰਹੋ ਦੂਰ
. ਜਨਤਕ ਥਾਵਾਂ 'ਤੇ ਜਾਂਦੇ ਸਮੇਂ ਜ਼ਰੂਰ ਕਰੋ ਮਾਸਕ ਦਾ ਇਸਤੇਮਾਲ 
. ਹੱਥਾਂ ਦੀ ਸਫ਼ਾਈ ਦਾ ਰੱਖੋ ਖਾਸ ਧਿਆਨ
. ਸਿਹਤਮੰਦ ਖੁਰਾਕ 
. ਕੋਰੋਨਾ ਦੇ ਹਲਕੇ ਲੱਛਣ ਦਿਖਾਈ ਦੇਣ 'ਤੇ ਜ਼ਰੂਰ ਕਰਵਾਓ ਟੈਸਟ

ਇਹ ਵੀ ਪੜ੍ਹੋ : ਬੰਦ ਕਮਰੇ 'ਚੋਂ ਆ ਰਹੀ ਸੀ ਬਦਬੂ, ਦਰਵਾਜ਼ਾ ਖੋਲ੍ਹਣ 'ਤੇ ਦੇਖਿਆ ਭਿਆਨਕ ਦ੍ਰਿਸ਼, ਉੱਡੇ ਸਾਰਿਆਂ ਦੇ ਹੋਸ਼

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।

 


author

rajwinder kaur

Content Editor

Related News