ਭਾਰਤ ਦੇ ਇਨ੍ਹਾਂ 5 ਸੂਬਿਆਂ 'ਚ ਕੋਰੋਨਾ ਨਾਲ ਹੋ ਰਹੀਆਂ ਸਭ ਤੋਂ ਜ਼ਿਆਦਾ ਮੌਤਾਂ

Wednesday, Sep 09, 2020 - 03:53 AM (IST)

ਭਾਰਤ ਦੇ ਇਨ੍ਹਾਂ 5 ਸੂਬਿਆਂ 'ਚ ਕੋਰੋਨਾ ਨਾਲ ਹੋ ਰਹੀਆਂ ਸਭ ਤੋਂ ਜ਼ਿਆਦਾ ਮੌਤਾਂ

ਨਵੀਂ ਦਿੱਲੀ -  ਦੇਸ਼ 'ਚ ਕੋਰੋਨਾ ਇਨਫੈਕਸ਼ਨ ਨੂੰ ਕੰਟਰੋਲ ਕਰਨ ਦੀ ਸਰਕਾਰ ਦੀ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਹਰ ਦਿਨ ਕੇਸ ਵੱਧਦੇ ਹੀ ਜਾ ਰਹੇ ਹਨ। ਮੰਗਵਾਰ ਨੂੰ ਕੇਂਦਰੀ ਸਿਹਤ ਮੰਤਰਾਲਾ ਦੇ ਅੰਕੜਿਆਂ ਦੇ ਅਨੁਸਾਰ ਦੇਸ਼ 'ਚ ਕੋਰੋਨਾ 'ਚ ਹੋ ਰਹੀਆਂ ਕੁਲ ਮੌਤਾਂ 'ਚ ਸਭ ਤੋਂ ਜ਼ਿਆਦਾ ਮੌਤਾਂ ਦੇਸ਼ ਦੇ ਪੰਜ ਸੂਬਿਆਂ 'ਚ ਹੋ ਰਹੀ ਹੈ।

ਸਿਹਤ ਮੰਤਰਾਲਾ ਨੇ ਦੱਸਿਆ ਕਿ ਦੇਸ਼ 'ਚ ਕੋਰੋਨਾ ਇਨਫੈਕਸ਼ਨ ਨਾਲ ਹੋਣ ਵਾਲੀਆਂ ਮੌਤਾਂ 'ਚ 60 ਫੀਸਦੀ ਤੋਂ ਜ਼ਿਆਦਾ ਮੌਤਾਂ ਪੰਜ ਸੂਬੇ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕਰਨਾਟਕ ਅਤੇ ਉੱਤਰ ਪ੍ਰਦੇਸ਼ 'ਚ ਹੀ ਹਨ। ਇਸ ਤੋਂ ਇਲਾਵਾ ਦੇਸ਼ 'ਚ ਕੁਲ ਸਰਗਰਮ ਮਾਮਲਿਆਂ ਦੇ 62 ਫੀਸਦੀ ਮੌਜੂਦਾ ਕੇਸ ਇੰਨ‍੍ਹਾਂ ਪੰਜ ਸੂਬਿਆਂ 'ਚ ਹਨ। ਸਿਹਤ ਵਿਭਾਗ ਨੇ ਦੱਸਿਆ ਕਿ ਇਨਫੈਕਸ਼ਨ ਦੇ ਹੁਣ ਤੱਕ ਦੇ ਅੰਕੜਿਆਂ ਦੇ ਲਿਹਾਜ਼ ਨਾਲ ਦੇਖੋ ਤਾਂ ਦੇਸ਼ 'ਚ ਕੁਲ ਮਾਮਲਿਆਂ 'ਚੋਂ 60 ਫੀਸਦੀ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕਰਨਾਟਕ ਅਤੇ ਉੱਤਰ ਪ੍ਰਦੇਸ਼ 'ਚ ਹੀ ਹਨ। ਉਥੇ ਹੀ ਦੇਸ਼ ਦੇ 14 ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਅਜਿਹੇ ਹਨ, ਜਿੱਥੇ ਕੋਰੋਨਾ ਦੇ ਮੌਜੂਦਾ ਮਾਮਲੇ 5000 ਤੋਂ ਘੱਟ ਹਨ। ਕੇਂਦਰੀ ਸਿਹਤ ਮੰਤਰਾਲਾ ਸਕੱਤਰ ਰਾਜੇਸ਼ ਭੂਸ਼ਣ ਨੇ ਇਹ ਜਾਣਕਾਰੀ ਦਿੱਤੀ।

ਸਿਹਤ ਮੰਤਰਾਲਾ ਅਨੁਸਾਰ ਦੇਸ਼ 'ਚ ਰੋਜ਼ਾਨਾ ਕੋਰੋਨਾ ਜਾਂਚ ਦੀ ਸਮਰੱਥਾ 11.70 ਲੱਖ ਨੂੰ ਪਾਰ ਕਰ ਗਈ ਹੈ। ਹੁਣ ਤੱਕ ਲੱਗਭੱਗ 5 ਕਰੋੜ (4,95,51,507) ਜਾਂਚ ਕੀਤੇ ਗਏ ਹਨ। ਬੀਤੇ 24 ਘੰਟੇ 'ਚ 7,20,362 ਕੋਰੋਨਾ ਟੈਸਟ ਕੀਤੇ ਗਏ। ਬੀਤੇ ਦੋ ਹਫਤੇ 'ਚ 1,33,33,904 ਲੋਕਾਂ ਦੀ ਕੋਰੋਨਾ ਜਾਂਚ ਹੋ ਚੁੱਕੀ ਹੈ।


author

Inder Prajapati

Content Editor

Related News