ਕੋਰੋਨਾ ਸੰਕਟ ‘ਸਭ ਤੋਂ ਵੱਡਾ ਅਦ੍ਰਿਸ਼ ਯੁੱਧ’, ਫੌਜ ਦੇ ਸਾਜੋ-ਸਾਮਾਨ ਪੂਰੀ ਤਰ੍ਹਾਂ ਸੁਰੱਖਿਅਤ

Sunday, Apr 19, 2020 - 07:22 PM (IST)

ਕੋਰੋਨਾ ਸੰਕਟ ‘ਸਭ ਤੋਂ ਵੱਡਾ ਅਦ੍ਰਿਸ਼ ਯੁੱਧ’, ਫੌਜ ਦੇ ਸਾਜੋ-ਸਾਮਾਨ ਪੂਰੀ ਤਰ੍ਹਾਂ ਸੁਰੱਖਿਅਤ

ਨਵੀਂ ਦਿੱਲੀ  (ਭਾਸ਼ਾ) - ਭਾਰਤ ਨੇ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਆਪਣੇ ਹਥਿਆਰ ਬੰਦ ਬਲਾਂ ਅਤੇ ਉਨ੍ਹਾਂ ਦੇ ਹਥਿਆਰਾਂ ਨੂੰ ਬਚਾਉਣ ਲਈ ਪੂਰਾ ਪ੍ਰਬੰਧ ਕੀਤਾ ਗਿਆ ਹੈ। ਇਹ ਗੱਲ ਅੱਜ ਰਾਜਨਾਥ ਸਿੰਘ ਨੇ ਕਹੀ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਦੇਸ਼ ਦੀ ‘ਦੁਸ਼ਮਣਾਂ ਤੋਂ’ ਰੱਖਿਆ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਮਹਾਮਾਰੀ ਦੇ ਖਿਲਾਫ ਲੜਾਈ ਪਿਛਲੇ ਕਈ ਦਹਾਕਿਆਂ ’ਚ ‘ਸਭ ਤੋਂ ਵੱਡੀ ਅਦ੍ਰਿਸ਼ ਜੰਗ’ ਹੈ ਅਤੇ ਭਾਰਤ ਸਾਰੀਆਂ ਸਬੰਧਤ ਏਜੰਸੀਆਂ ਦੇ ਨਾਲ ਮਿਲਕੇ ਅਤੇ ਲੋਕਾਂ ਦੇ ਸਮਰੱਥਨ ਨਾਲ ਯੰਗਕੀ ਪੱਧਰ

ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਸੁਰੱਖਿਆ ਲਈ ਪ੍ਰਧਾਨ ਮੰਤਰੀ ਦਫਤਰ, ਵਲੋਂ ਜਾਰੀ ਨਿਰਦੇਸ਼ਾਂ ਦਾ ਫੌਜ, ਸਮੰਦਰੀ ਫੌਜ ਅਤੇ ਭਾਰਤੀ ਹਵਾਈ ਫੌਜ ਪੂਰੀ ਤਰ੍ਹਾਂ ਪਾਲਣ ਕਰ ਰਹੀ ਹੈ। ਸਿੰਘ ਨੇ ਕਿਹਾ ਕਿ ਇਕ ਦੇਸ਼ ਦੇ ਤੌਰ ’ਤੇ ਕੋਵਿਡ-19 ਸੰਕਟ ਨਾਲ ਅਸੀਂ ਜੰਗੀ ਪੱਧਰ ’ਤੇ ਨਜਿੱਠ ਰੇਹ ਹਾਂ ਅਤੇ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਤਾਲਮੇਲ ਨਾਲ ਕੰਮ ਕਰ ਰਹੀਆਂ ਹਨ। ਹਥਿਆਰਬੰਦ ਬਲ ਕੋਰੋਨਾ ਵਾਇਰਸ ਦੇ ਨਾਸ ਲੜਾਈ ’ਚ ਦੇਸ਼ ਦਾ ਸਹਿਯੋਗ ਕਰ ਰਹੇ ਹਨ। ਇਹ ਪੁੱਛਣ ’ਤੇ ਕਿ ਕੀ ਮਹਾਮਾਰੀ ਨਾਲ ਫੌਜ ਦੇ ਸੰਚਾਲਨ ਪਹਿਲੂਆਂ ’ਤੇ ਕੋਈ ਅਸਰ ਪਿਆ ਹੈ ਤਾਂ ਉਨ੍ਹਾਂ ਕਿਹਾ ਕਿ ਉਹ ਹਰ ਤਰ੍ਹਾਂ ਦੇ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਤਿਆਰ ਹਨ ਅਤੇ ਭਾਰਤ ਦੀ ਦੁਸ਼ਮਣਾਂ ਤੋਂ ਰੱਖਿਆ ਕਰਨ ਲਈ ਹਰ ਸਥਿਤੀ ’ਚ ਸਮਰੱਥ ਹਨ। ਜੰਮੂ-ਕਸ਼ਮੀਰ ’ਚ ਰੇਖਾ ਕੋਲ ਸਥਿਤੀ ਦਾ ਜ਼ਿਕਰ ਕਰਦੇ ਹੋਇਆਂ ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਦੁਸ਼ਮਣਾਂ ਦੇ ਲਾਂਚ ਪੈਡ ’ਤੇ ਖੂਫੀਆ ਸੂਚਨਾ ਆਧਾਰਿਤ ਟੀਚੇ ’ਤੇ ਹਮਲੇ ਕਰ ਕੇ ਉਨ੍ਹਾਂ ’ਤੇ ਭਾਰਾ ਪੈ ਰਿਹਾ ਹੈ।


author

Inder Prajapati

Content Editor

Related News