ਦੇਸ਼ ''ਚ ਕੋਰੋਨਾ ਮਾਮਲੇ 74 ਲੱਖ ਦੇ ਪਾਰ, 24 ਘੰਟੇ ''ਚ ਆਏ ਇਨ੍ਹੇ ਮਾਮਲੇ

10/17/2020 7:29:48 PM

ਨਵੀਂ ਦਿੱਲੀ - ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ 74 ਲੱਖ ਦੇ ਪਾਰ ਪਹੁੰਚ ਗਏ ਹਨ। ਪਿਛਲੇ 24 ਘੰਟੇ 'ਚ ਦੇਸ਼ 'ਚ ਕੋਰੋਨਾ ਦੇ 62 ਹਜ਼ਾਰ ਨਵੇਂ ਮਾਮਲੇ ਆਏ। ਜਦੋਂ ਕਿ 837 ਲੋਕਾਂ ਦੀ ਮੌਤ ਹੋ ਗਈ।

ਕੋਰੋਨਾ ਨਾਲ ਠੀਕ ਹੋਣ ਵਾਲਿਆਂ ਦੀ ਦਰ 88 ਫ਼ੀਸਦੀ ਹੋਈ
ਕੇਂਦਰੀ ਸਿਹਤ ਮੰਤਰਾਲਾ ਮੁਤਾਬਕ ਪਿਛਲੇ 24 ਘੰਟੇ 'ਚ 62 ਹਜ਼ਾਰ 212 ਨਵੇਂ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ ਦੇਸ਼ 'ਚ ਕੋਰੋਨਾ ਇਨਫੈਕਟਿਡ ਦੀ ਗਿਣਤੀ 74 ਲੱਖ 32 ਹਜ਼ਾਰ ਹੋ ਗਈ ਹੈ। ਇਨ੍ਹਾਂ 'ਚੋਂ 65 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਇਸਦੇ ਨਾਲ ਹੀ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਦਰ 88 ਫ਼ੀਸਦੀ ਹੋ ਗਈ ਹੈ। ਉਥੇ ਹੀ ਦੇਸ਼ 'ਚ ਕੋਰੋਨਾ ਕਾਰਨ ਮ੍ਰਿਤਕਾਂ ਦੀ ਗਿਣਤੀ ਵਧਕੇ 1 ਲੱਖ 12 ਹਜ਼ਾਰ 998 ਹੋ ਗਈ ਹੈ।

ਅਮਰੀਕਾ ਤੋਂ ਬਾਅਦ ਭਾਰਤ ਦੂਜੇ ਸਥਾਨ 'ਤੇ
ਮੰਤਰਾਲਾ ਨੇ ਕਿਹਾ ਕਿ ਡੇਢ ਮਹੀਨੇ 'ਚ ਪਹਿਲੀ ਵਾਰ ਇਲਾਜ ਅਧੀਨ ਲੋਕਾਂ ਦੀ ਗਿਣਤੀ ਅੱਠ ਲੱਖ ਦੇ ਹੇਠਾਂ ਆਈ ਹੈ। ਵੈੱਬਸਾਈਟ ਵਰਲਡੋਮੀਟਰ ਦੇ ਅਨੁਸਾਰ ਇਨਫੈਕਸ਼ਨ ਦੇ ਹੁਣ ਤੱਕ ਆਏ ਕੁਲ ਮਾਮਲੇ ਅਤੇ ਮੌਜੂਦਾ ਇਲਾਜ ਅਧੀਨ ਮਾਮਲਿਆਂ ਦੀ ਗਿਣਤੀ ਦੇ ਲਿਹਾਜ਼ ਨਾਲ ਭਾਰਤ ਦੁਨੀਆ 'ਚ ਅਮਰੀਕਾ ਤੋਂ ਬਾਅਦ ਦੂਜੇ ਸਥਾਨ 'ਤੇ ਹੈ। ਉਥੇ ਹੀ ਠੀਕ ਹੋਏ ਲੋਕਾਂ ਦੀ ਗਿਣਤੀ ਦੇ ਮਾਮਲੇ 'ਚ ਭਾਰਤ ਪਹਿਲੇ ਸਥਾਨ 'ਤੇ ਹੈ। ਦੇਸ਼ 'ਚ ਇਸ ਸਮੇਂ 7 ਲੱਖ 95 ਹਜ਼ਾਰ ਲੋਕਾਂ ਦੇ ਇਨਫੈਕਸ਼ਨ ਦਾ ਇਲਾਜ ਚੱਲ ਰਿਹਾ ਹੈ। ਜੋ ਕੁਲ ਮਾਮਲਿਆਂ ਦਾ 10.70 ਫ਼ੀਸਦੀ ਹੈ। ਦੇਸ਼ 'ਚ ਕੋਰੋਨਾ ਇਨਫੈਕਸ਼ਨ ਨਾਲ ਮੌਤ ਦਰ 1.52 ਫ਼ੀਸਦੀ ਹੋ ਗਈ ਹੈ।


Inder Prajapati

Content Editor

Related News