ਦਿੱਲੀ ''ਚ ਕੋਰੋਨਾ ਨੇ ਤੋੜਿਆ ਰਿਕਾਰਡ, ਪਹਿਲੀ ਵਾਰ 24 ਘੰਟੇ ''ਚ 1000 ਤੋਂ ਜ਼ਿਆਦਾ ਮਾਮਲੇ
Friday, May 29, 2020 - 02:54 AM (IST)
ਨਵੀਂ ਦਿੱਲੀ - ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਜ਼ਬਰਦਸਤ ਵਾਧਾ ਹੋਇਆ ਹੈ। ਦਿੱਲੀ ਵਿਚ ਪਿਛਲੇ 24 ਘੰਟੇ ਵਿਚ 1024 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਇੱਕ ਦਿਨ ਵਿਚ ਸਭ ਤੋਂ ਜ਼ਿਆਦਾ ਹਨ। ਇਸ ਦੇ ਨਾਲ ਰਾਜਧਾਨੀ ਵਿਚ ਕੋਰੋਨਾ ਤੋਂ ਪੀੜਤ ਲੋਕਾਂ ਦੀ ਗਿਣਤੀ 16 ਹਜ਼ਾਰ 281 ਹੋ ਗਈ ਹੈ।
ਬੀਤੇ 24 ਘੰਟੇ ਵਿਚ 13 ਲੋਕਾਂ ਦੀ ਮੌਤ ਹੋਈ ਹੈ। ਦਿੱਲੀ ਵਿਚ ਹੁਣ ਤੱਕ 316 ਲੋਕ ਕੋਰੋਨਾ ਕਾਰਨ ਦਮ ਤੋਡ਼ ਚੁੱਕੇ ਹਨ। ਇੱਥੇ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ 8470 ਹੈ। ਪਿਛਲੇ 24 ਘੰਟੇ ਵਿਚ 231 ਮਰੀਜ਼ ਠੀਕ ਹੋਏ ਹਨ। ਦਿੱਲੀ ਵਿਚ ਹੁਣ ਤੱਕ 7495 ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ। ਦੂਜੇ ਪਾਸੇ, ਦਿੱਲੀ ਪੁਲਸ ਵਿਚ ਵੀ ਕੋਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ। ਸਰਿਤਾ ਵਿਹਾਰ ਦੇ ਏ.ਸੀ.ਪੀ. ਕੋਰੋਨਾ ਪੀੜਤ ਪਾਏ ਗਏ ਹਨ। ਉਨ੍ਹਾਂ ਦੇ ਸੰਪਰਕ ਵਿਚ ਕੌਣ-ਕੌਣ ਆਇਆ ਹੈ ਫਿਲਹਾਲ ਇਸ ਦੀ ਜਾਂਚ ਚੱਲ ਰਹੀ ਹੈ।