1984 ਸਿੱਖ ਦੰਗਿਆਂ ਦੀ ਮੁੱਖ ਗਵਾਹ ਨੂੰ ਕੋਰੋਨਾ

Tuesday, Apr 28, 2020 - 10:36 PM (IST)

1984 ਸਿੱਖ ਦੰਗਿਆਂ ਦੀ ਮੁੱਖ ਗਵਾਹ ਨੂੰ ਕੋਰੋਨਾ

ਨਵੀਂ ਦਿੱਲੀ— 1984 ਸਿੱਖ ਦੰਗਿਆਂ ਦੇ ਸੁਲਤਾਨਪੁਰੀ ਮਾਮਲੇ ਦੀ ਅਹਿਮ ਗਵਾਹ ਸ਼ੀਲਾ ਕੌਰ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਉਸ ਨੂੰ ਇਸ ਸਮੇਂ ਏਮਸ 'ਚ ਦਾਖਲ ਕਰਵਾਇਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਸੱਜਨ ਕੁਮਾਰ ਦੇ ਵਿਰੁੱਧ ਇਕ ਦੂਜੀ ਪ੍ਰਮੁਖ ਗਵਾਹ ਨਿਰਪ੍ਰੀਤ ਕੌਰ ਨੇ ਦਿੱਤੀ ਹੈ। ਉਨ੍ਹਾਂ ਨੇ ਸਿੱਖ ਸਮਾਜ, ਦਿੱਲੀ ਸਰਕਾਰ ਤੇ ਕੇਂਦਰ ਸਰਕਾਰ ਤੋਂ ਮਦਦ ਦੀ ਗੁਹਾਰ ਵੀ ਲਗਾਈ ਹੈ। ਦੱਸ ਦੇਈਏ ਕਿ ਇਹ ਉਹ ਸ਼ੀਲਾ ਕੌਰ ਹੈ, ਜਿਨ੍ਹਾਂ ਨੇ ਕਾਂਗਰਸੀ ਨੇਤਾ ਸੱਜਨ ਕੁਮਾਰ ਨੂੰ ਭਰੀ ਅਦਾਲਤ 'ਚ ਜੱਜ ਦੇ ਸਾਹਮਣੇ ਦੰਗਾ ਕਰਨ ਵਾਲਿਆਂ ਦੇ ਰੂਪ 'ਚ ਪਹਿਚਾਣਿਆ ਸੀ।


author

Gurdeep Singh

Content Editor

Related News