ਬਿਹਾਰ ''ਚ 4500 ਕੈਦੀ ਕੀਤੇ ਸ਼ਿਫਟ, ਕਿਸੇ ਨੂੰ ਨਹੀਂ ਕੀਤਾ ਗਿਆ ਰਿਹਾਅ

05/18/2020 12:17:40 PM

ਪਟਨਾ-ਬਿਹਾਰ ਸਰਕਾਰ ਨੇ ਜਿਆਦਾ ਭੀੜ-ਭਾੜ ਵਾਲੀਆਂ ਜੇਲਾਂ ਤੋਂ ਲਗਭਗ 4500 ਕੈਦੀਆਂ ਨੂੰ ਘੱਟ ਭੀੜ ਵਾਲੀਆਂ ਜੇਲਾਂ 'ਚ ਸ਼ਿਫਟ ਕਰ ਦਿੱਤਾ ਹੈ। ਕਿਸੇ ਵੀ ਕੈਦੀ ਨੂੰ ਪੈਰੋਲ ਜਾਂ ਅੰਤਰਿਮ ਜ਼ਮਾਨਤ 'ਤੇ ਰਿਹਾਅ ਨਹੀਂ ਕੀਤਾ ਗਿਆ ਹੈ। ਇਹ ਜਾਣਕਾਰੀ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ ਹੈ। ਇਹ ਪੁੱਛਣ 'ਤੇ ਕਿ ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਵਜੂਦ ਕਿਸੇ ਵੀ ਕੈਦੀ ਨੂੰ ਅੰਤਰਿਮ ਜ਼ਮਾਨਤ 'ਤੇ ਰਿਹਾਅ ਕਿਉਂ ਨਹੀਂ ਕੀਤਾ ਗਿਆ ਤਾਂ ਇੰਸਪੈਕਟਰ ਜਨਰਲ ਮਿਥੀਲੇਸ਼ ਮਿਸ਼ਰਾ ਨੇ ਦੱਸਿਆ ਹੈ ਕਿ ਕੈਦੀਆਂ ਨੂੰ ਪੈਰੋਲ 'ਤੇ ਇਸ ਲਈ ਨਹੀਂ ਰਿਹਾਅ ਕੀਤਾ ਗਿਆ ਕਿ ਉਹ ਕੋਰੋਨਾਵਾਇੜਸ ਨਾਲ ਪੀੜਤ ਹੋ ਸਕਦੇ ਹਨ ਅਤੇ ਬਾਅਦ 'ਚ ਜੇਲ 'ਚ ਵਾਪਸ ਪਰਤਣ 'ਤੇ ਮਹਾਮਾਰੀ ਫੈਲਾ ਸਕਦੇ ਹਨ।

ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ 23 ਮਾਰਚ ਨੂੰ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਨੂੰ ਨਿਰਦੇਸ਼ ਦਿੱਤਾ ਸੀ ਕਿ ਉੱਚ ਪੱਧਰੀ ਕਮੇਟੀ ਦਾ ਗਠਨ ਕਰੇ, ਜੋ ਅਜਿਹੇ ਕੈਦੀਆਂ ਨੂੰ ਪੈਰੋਲ ਜਾਂ ਅੰਤਰਿਮ ਜ਼ਮਾਨਤ ਦੇਣ 'ਤੇ ਵਿਚਾਰ ਕਰੇ, ਜਿਨ੍ਹਾਂ ਨੂੰ 7 ਸਾਲ ਤੱਕ ਦੀ ਸਜ਼ਾ ਮਿਲੀ ਹੋਵੇ। ਕੋਰੋਨਾਵਾਇਰਸ ਦੇ ਮੱਦੇਨਜ਼ਰ ਜੇਲਾਂ 'ਚ ਭੀੜ ਘੱਟ ਕਰਨ ਦੇ ਉਦੇਸ਼ ਨਾਲ ਸੁਪਰੀਮ ਕੋਰਟ ਨੇ ਇਹ ਨਿਰਦੇਸ਼ ਜਾਰੀ ਕੀਤੇ ਸੀ।

ਇੰਸਪੈਕਟਰ ਜਨਰਲ ਮਿਥੀਲੇਸ਼ ਮਿਸ਼ਰਾ ਨੇ ਦੱਸਿਆ, "ਕੈਦੀਆਂ ਨੂੰ ਰਿਹਾਅ ਕੀਤੇ ਜਾਣ ਤੋਂ ਬਾਅਦ ਇਹ ਜਾਣਨਾ ਬਹੁਤ ਕਠਿਨ ਹੋਵੇਗਾ ਕਿ ਉਹ ਕੋਰੋਨਾਵਾਇਰਸ ਨਾਲ ਪੀੜਤ ਵਿਅਕਤੀ ਦੇ ਸੰਪਰਕ 'ਚ ਆਏ ਹਨ ਜਾਂ ਨਹੀਂ। ਉਹ ਜੇਲ ਦੇ ਅੰਦਰ ਕਾਫੀ ਸੁਰੱਖਿਤ ਹਨ।" ਉਨ੍ਹਾਂ ਨੇ ਦੱਸਿਆ ਕਿ ਪਟਨਾ ਦੇ ਬਯੂਰ ਜੇਲ 'ਤੋਂ ਘੱਟ ਭੀੜ ਵਾਲੀ ਦੂਜੀਆਂ ਜੇਲਾਂ 'ਚੋਂ ਘੱਟ ਤੋਂ ਘੱਟ 1200 ਕੈਦੀਆਂ ਨੂੰ ਸ਼ਿਫਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੀਤਾਮੜੀ ਅਤੇ ਛਪਰਾ ਦੇ ਜੇਲਾਂ 500-500 ਕੈਦੀ ਸ਼ਿਫਟ ਕੀਤੇ ਗਏ ਹਨ।

ਮਿਥੀਲੇਸ਼ ਮਿਸ਼ਰਾ ਨੇ ਕਿਹਾ ਹੈ ਕਿ ਮੋਤੀਹਾਰੀ ਜੇਲ ਤੋਂ 350 ਕੈਦੀ, ਔਰੰਗਾਬਾਦ ਤੋਂ 300 ਕੈਦੀ, ਮਧੇਪੁਰਾ ਅਤੇ ਬਾੜ ਜੇਲ ਤੋਂ 200-200 ਕੈਦੀ, ਮੁਜ਼ੱਫਰਪੁਰ ਤੋਂ 100 ਕੈਦੀ, ਭਭੂਆ ਤੋਂ 70 ਕੈਦੀਆਂ ਨੂੰ ਦੂਜੀਆਂ ਜੇਲਾਂ 'ਚ ਸ਼ਿਫਟ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭੀੜ ਵਾਲੀ ਦੂਜੀਆਂ ਜੇਲਾਂ ਤੋਂ 1000 ਕੈਦੀਆਂ ਨੂੰ ਵੀ ਸ਼ਿਫਟ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਾਗਲਪੁਰ ਅਤੇ ਗਯਾ ਦੀ ਜੇਲਾਂ ਤੋਂ ਕਿਸੇ ਵੀ ਕੈਦੀ ਨੂੰ ਸ਼ਿਫਟ ਨਹੀਂ ਕੀਤਾ ਗਿਆ ਹੈ ਕਿਉਂਕਿ ਦੋਵੇ ਜੇਲਾਂ 'ਚ ਕਾਫੀ ਥਾਂ ਹੈ।


Iqbalkaur

Content Editor

Related News