ਕੋਰੋਨਾ : ਵੀਵੋ ਇੰਡੀਆ ਨੇ ਮਹਾਰਾਸ਼ਟਰ ਸਰਕਾਰ ਨੂੰ ਦਾਨ ''ਚ ਦਿੱਤੇ 1 ਲੱਖ ਮਾਸਕ

Thursday, Mar 26, 2020 - 10:54 PM (IST)

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਇੰਡੀਆ ਨੇ ਭਾਰਤ 'ਚ ਫੈਲੇ ਕੋਰੋਨਾਵਾਇਰਸ ਦੌਰਾਨ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਮਹਾਰਾਸ਼ਟਰ ਸਰਕਾਰ ਨੂੰ ਦਾਨ 'ਚ ਇਕ ਲੱਖ ਮਾਸਕ ਦਿੱਤੇ ਹਨ। ਇਸ ਤੋਂ ਇਲਾਵਾ ਕੰਪਨੀ ਨੇ 5,000 ਐੱਨ95 ਮਾਸਕ ਵੀ ਦਾਨ ਦਿੱਤੇ ਹਨ। ਕੰਪਨੀ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਦੇ ਕਾਰਣ ਦੇਸ਼ 'ਚ ਲਾਕਡਾਊਨ ਦੀ ਸਥਿਤੀ 'ਚ ਸਿਹਤ ਕਰਮਚਾਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ 'ਚ ਮਾਸਕ ਨਾਲ ਉਨ੍ਹਾਂ ਨੂੰ ਕਾਫੀ ਮਦਦ ਮਿਲੇਗੀ।

PunjabKesari

ਮਹਾਰਾਸ਼ਟਰ ਸਰਕਾਰ ਨੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਵੀਵੋ ਦੇ ਇਸ ਕਦਮ ਦੀ ਤਾਰੀਫ ਕੀਤੀ ਹੈ। ਉੱਥੇ ਵੀਵੋ ਦੇ ਬ੍ਰਾਂਡ ਸਟ੍ਰੈਟਜੀ ਦੇ ਡਾਇਰੈਕਟਰ ਨਿਪੁਣ ਨੇ ਕਿਹਾ ਕਿ ਸੰਕਟ ਦੀ ਇਸ ਘੜੀ 'ਚ ਇਹ ਮਹਤਵਪੂਰਨ ਹੈ ਕਿ ਅਸੀਂ ਸਾਰੇ ਇਕੱਠੇ ਰਹੀਏ ਅਤੇ ਇਸ ਗਲੋਬਲੀ ਮਹਾਮਾਰੀ 'ਚ ਆਪਣਾ ਯੋਗਦਾਨ ਦੇਈਏ। ਅਸੀਂ ਆਪਣੇ ਸਾਰੇ ਨਵੇਂ ਪ੍ਰੋਡਕਟ ਦੀ ਲਾਂਚ ਨੂੰ ਸਥਗਿਤ ਕਰਨ ਦੀ ਯੋਜਨਾ ਬਣਾਈ ਹੈ। ਅਸੀਂ ਇਨ੍ਹਾਂ ਮਹਤੱਵਪੂਰਨ ਸਮੇਂ 'ਚ ਸਿਹਤ ਕਰਮਚਾਰੀਆਂ ਦੀ ਭੂਮਿਕਾ ਨੂੰ ਸਲਾਮ ਕਰਦੇ ਹਾਂ ਅਤੇ ਸਰਕਾਰ ਨਾਲ ਮਦਦ ਕਰਨਾ ਚਾਹੁੰਦੇ ਹਾਂ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ਾਓਮੀ ਨੇ ਵੀ ਭਾਰਤ 'ਚ ਇਕ ਲੱਖ ਐੱਨ95 ਮਾਸਕ ਵੰਡਣ ਦਾ ਐਲਾਨ ਕੀਤਾ ਹੈ। ਸ਼ਾਓਮੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨੁ ਕੁਮਾਰ ਜੈਨ ਮੁਤਾਬਕ ਇਹ ਸਾਰੇ ਮਾਸਕ ਦਿੱਲੀ, ਪੰਜਾਬ ਅਤੇ ਕਰਨਾਰਟਕ ਵਰਗੇ ਸੂਬਿਆਂ 'ਚ ਵੰਡੇ ਜਾਣਗੇ।


Karan Kumar

Content Editor

Related News