ਮਹਾਰਾਸ਼ਟਰ ''ਚ ਕੋਰੋਨਾ ਦੀ ਨਵੀਂ ਗਾਈਡਲਾਈਨ, ਜਾਣੋਂ ਕਿੱਥੇ ਮਿਲੇਗੀ ਢਿੱਲ ਅਤੇ ਕਿੱਥੇ ਰਹੇਗੀ ਸਖ਼ਤੀ

Monday, Aug 02, 2021 - 09:56 PM (IST)

ਮਹਾਰਾਸ਼ਟਰ ''ਚ ਕੋਰੋਨਾ ਦੀ ਨਵੀਂ ਗਾਈਡਲਾਈਨ, ਜਾਣੋਂ ਕਿੱਥੇ ਮਿਲੇਗੀ ਢਿੱਲ ਅਤੇ ਕਿੱਥੇ ਰਹੇਗੀ ਸਖ਼ਤੀ

ਮੁੰਬਈ - ਮਹਾਰਾਸ਼ਟਰ ਵਿੱਚ ਕੋਰੋਨਾ ਇਨਫੈਕਸ਼ਨ ਦੀ ਰਫਤਾਰ ਰੁੱਕਣ ਲੱਗੀ ਹੈ। ਬ੍ਰੇਕ ਦੀ ਚੇਨ ਮੁਹਿੰਮ ਦੇ ਚੱਲਦੇ ਲਾਗੂ ਕੋਵਿਡ ਪਾਬੰਦੀਆਂ ਵਿੱਚ ਸੂਬਾ ਸਰਕਾਰ ਨੇ ਹੁਣ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਕੋਰੋਨਾ ਕਾਰਨ ਜ਼ਿਆਦਾ ਪ੍ਰਭਾਵਿਤ 14 ਜ਼ਿਲ੍ਹਿਆਂ ਨੂੰ ਛੱਡਕੇ ਹੋਰ ਜ਼ਿਲ੍ਹਿਆਂ ਵਿੱਚ ਕੋਰੋਨਾ ਪਾਬੰਦੀਆਂ ਵਿੱਚ ਸਰਕਾਰ ਨੇ ਢਿੱਲ ਦੇਣ ਦਾ ਐਲਾਨ ਕੀਤਾ ਹੈ। 

ਮੁੰਬਈ ਵਿੱਚ ਜਾਰੀ ਕੋਰੋਨਾ ਸਬੰਧਤ ਪਾਬੰਦੀਆਂ 'ਤੇ ਫੈਸਲਾ ਡਿਜਾਸਟਰ ਮੈਨੇਜਮੈਂਟ ਅਥਾਰਟੀ ਹੀ ਲਵੇਗੀ। ਹਾਲਾਂਕਿ ਸਾਰੇ ਜ਼ਰੂਰੀ ਅਤੇ ਗੈਰ-ਜ਼ਰੂਰੀ ਦੁਕਾਨਾਂ ਹਫ਼ਤੇ ਦੇ ਸਾਰੇ ਦਿਨ ਰਾਤ 8 ਵਜੇ ਤੱਕ ਖੁੱਲ੍ਹ ਸਕਣਗੀਆਂ। ਸ਼ਨੀਵਾਰ ਨੂੰ ਸਿਰਫ 3 ਵਜੇ ਤੱਕ ਦੁਕਾਨਾਂ ਨੂੰ ਖੋਲ੍ਹੇ ਰੱਖਣ ਦੀ ਇਜਾਜ਼ਤ ਹੈ, ਉਥੇ ਹੀ ਐਤਵਾਰ ਨੂੰ ਬੰਦੀ ਜਾਰੀ ਰਹੇਗੀ। ਇਹ ਹੁਕਮ ਸ਼ਾਪਿੰਗ ਮਾਲ 'ਤੇ ਵੀ ਲਾਗੂ ਹੋਵੇਗਾ।

ਇਹ ਵੀ ਪੜ੍ਹੋ- ਜੰਮੂ ਰੇਲਵੇ ਸਟੇਸ਼ਨ ਦੇ ਕੋਲ ਫੌਜ ਦੀ ਵਰਦੀ 'ਚ ਦਿਖੇ ਦੋ ਸ਼ੱਕੀ, ਸੁਰੱਖਿਆ ਬਲ ਅਲਰਟ

ਨਵੇਂ ਹੁਕਮ ਮੁਤਾਬਕ ਸਾਰੇ ਪਬਲਿਕ ਬਾਗ, ਪਲੇਗ੍ਰਾਉਂਡ ਵਾਕਿੰਗ, ਜਾਗਿੰਗ ਅਤੇ ਸਾਇਕਲਿੰਗ ਲਈ ਖੋਲ੍ਹੇ ਜਾ ਸਕਦੇ ਹਨ। ਸਾਰੇ ਸਰਕਾਰੀ ਅਤੇ ਪ੍ਰਾਈਵੇਟ ਦਫਤਰ ਪੂਰੀ ਸਮਰੱਥਾ ਦੇ ਨਾਲ ਕੰਮ ਕਰ ਸਕਦੇ ਹਨ। ਕੰਮ ਦਾ ਸਮਾਂ ਇਸ ਤਰ੍ਹਾਂ ਤੈਅ ਕੀਤਾ ਜਾਵੇ, ਜਿਸ ਨਾਲ ਭੀੜ ਤੋਂ ਬਚਿਆ ਜਾ ਸਕੇ। ਜਿੱਥੇ ਵਰਕ ਫਰਾਮ ਹੋਮ ਦੇ ਜ਼ਰੀਏ ਕੰਮ ਹੋ ਸਕਦਾ ਹੈ, ਉੱਥੇ ਇਸ ਨੂੰ ਜਾਰੀ ਰਹਿਣ ਦਿੱਤਾ ਜਾਵੇ।

ਇਹ ਵੀ ਪੜ੍ਹੋ-  ਜ਼ਹਿਰੀਲੀ ਸ਼ਰਾਬ ਕਾਂਡ: ਬੰਗਾਲ 'ਚ 172 ਮੌਤਾਂ ਦੇ ਦੋਸ਼ੀ ਖੋਰਾ ਬਾਦਸ਼ਾਹ ਨੂੰ ਉਮਰ ਕੈਦ 

ਸਾਮਾਜਕ ਸਮਾਗਮਾਂ 'ਤੇ ਰੋਕ ਜਾਰੀ
ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਯਾਤਰਾਵਾਂ 'ਤੇ ਪਾਬੰਦੀਆਂ ਜਾਰੀ ਰਹਿਣਗੀਆਂ। ਭੀੜ ਤੋਂ ਬਚਣ ਲਈ ਜਨਮ ਦਿਨ ਦੀ ਪਾਰਟੀ, ਰਾਜਨੀਤਕ, ਅਸਮਾਜਿਕ ਅਤੇ ਸੱਭਿਆਚਰਕ ਸਮਾਗਮਾਂ, ਇਲੈਕਸ਼ਨ ਈਵੈਂਟ, ਰੈਲੀ ਅਤੇ ਧਰਨਾ ਪ੍ਰਦਰਸ਼ਨਾਂ 'ਤੇ ਰੋਕ ਜਾਰੀ ਰਹੇਗੀ। ਸਾਰੇ ਥਾਵਾਂ 'ਤੇ ਕੋਰੋਨਾ ਪ੍ਰੋਟੋਕਾਲ ਦਾ ਪਾਲਣ ਜ਼ਰੂਰੀ ਹੋਵੇਗਾ। ਮਾਸਕ, ਸੋਸ਼ਲ ਡਿਸਟੈਂਸਿੰਗ ਵਰਗੇ ਨਿਯਮਾਂ ਦੀ ਉਲੰਘਣਾ ਕਰਣ 'ਤੇ ਡਿਜਾਸਟਰ ਮੈਨੇਜਮੈਂਟ ਐਕਟ 2005 ਦੇ ਤਹਿਤ ਕਾਰਵਾਈ ਹੋਵੇਗੀ। ਉਥੇ ਹੀ ਆਈ.ਪੀ.ਸੀ. ਅਤੇ ਹੋਰ ਐਕਟਾਂ ਦੀਆਂ ਸਬੰਧਿਤ ਧਾਰਾਵਾਂ ਲਗਾਈਆਂ ਜਾਣਗੀਆਂ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Inder Prajapati

Content Editor

Related News