ਕੋਰੋਨਾ : ਮੱਧ ਪ੍ਰਦੇਸ਼ ''ਚ ਫਸੇ ਕਸ਼ਮੀਰੀ ਵਿਦਿਆਰਥੀਆਂ ਨੇ ਲਾਈ ਮਦਦ ਦੀ ਗੁਹਾਰ

05/01/2020 6:52:28 PM

ਭੋਪਾਲ (ਭਾਸ਼ਾ)— ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਏ ਗਏ ਦੇਸ਼ ਵਿਆਪੀ ਲਾਕਡਾਊਨ ਕਾਰਨ ਮੱਧ ਪ੍ਰਦੇਸ਼ ਵਿਚ ਫਸੇ ਜੰਮੂ-ਕਸ਼ਮੀਰ ਦੇ ਕਸ਼ਮੀਰੀ ਵਿਦਿਆਰਥੀਆਂ ਨੇ ਘਰ ਪਰਤਣ ਲਈ ਸੂਬਾ ਸਰਕਾਰ ਤੋਂ ਮਦਦ ਦੀ ਗੁਹਾਰ ਲਾਈ ਹੈ। ਕਾਂਗਰਸ ਦੇ ਸੀਨੀਅਰ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਵੀ ਇਸ ਸਬੰਧ ਵਿਚ ਹਾਲ 'ਚ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ।

ਦਿਗਵਿਜੇ ਨੇ ਸ਼ਾਹ ਨੂੰ ਲਿਖੀ ਚਿੱਠੀ ਵਿਚ ਕਿਹਾ ਹੈ ਕਿ ਲਾਕਡਾਊਨ ਕਾਰਨ ਮੱਧ ਪ੍ਰਦੇਸ਼ 'ਚ ਜੰਮੂ-ਕਸ਼ਮੀਰ ਦੇ ਕਰੀਬ 400 ਕਸ਼ਮੀਰੀ ਵਿਦਿਆਰਥੀ ਫਸੇ ਹੋਏ ਹਨ ਅਤੇ ਉਹ ਆਪਣੇ ਘਰ ਪਰਤਣ ਲਈ ਸਰਕਾਰ ਤੋਂ ਮਦਦ ਦੀ ਗੁਹਾਰ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿਚ ਕੇਂਦਰ ਦਾ ਸ਼ਾਸਨ ਹੈ। ਇਸ ਲਈ ਕੇਂਦਰ ਦੀ ਜ਼ਿੰਮੇਵਾਰੀ ਹੈ ਕਿ ਉਹ ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਫਸੇ ਜੰਮੂ-ਕਸ਼ਮੀਰ ਦੇ ਲੋਕਾਂ ਦੀ ਮਦਦ ਕਰੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਸੂਬੇ 'ਚ ਭੇਜਣ ਦੀ ਵਿਵਸਥਾ ਕਰੇ। ਦੱਸ ਦੇਈਏ ਕਿ ਹਾਲ ਹੀ 'ਚ ਰਾਜਸਥਾਨ ਦੇ ਕੋਟਾ ਤੋਂ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਤਕਰੀਬ 369 ਵਿਦਿਆਰਥੀ ਪਰਤੇ ਸਨ। ਇਹ ਵਿਦਿਆਰਥੀ ਕੋਟਾ 'ਚ ਆਈ. ਟੀ. ਆਈ. ਕੋਚਿੰਗ ਲਈ ਗਏ ਸਨ, ਜੋ ਕਿ ਲਾਕਡਾਊਨ ਕਰ ਕੇ ਉੱਥੇ ਫਸੇ ਹੋਏ ਸਨ।


Tanu

Content Editor

Related News