ਕੋਰੋਨਾ : ਵਟਸਐਪ ਰਾਹੀਂ ਲੋਕਾਂ ਦੀ ਇੰਝ ਮਦਦ ਕਰੇਗੀ ਦਿੱਲੀ ਸਰਕਾਰ

04/03/2020 11:02:45 PM

ਨਵੀਂ ਦਿੱਲੀ—ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ ਵਟਸਐਪ 'ਤੇ ਇਕ ਡੈਡੀਕੇਟੇਡ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਤਾਂ ਕਿ ਯਕੀਨਨ ਕੀਤਾ ਜਾ ਸਕੇ ਕਿ ਲੋਕਾਂ ਨੂੰ ਕੋਰੋਨਾਵਾਇਰਸ ਮਹਾਮਾਰੀ ਦੇ ਸਮੇਂ ਭਰੋਸੇਯੋਗ ਜਾਣਕਾਰੀ ਹਾਸਲ ਕਰਨ 'ਚ ਆਸਾਨੀ ਹੋਵੇ। ਵਟਸਐਪ ਨੇ ਇਕ ਸਟੇਟਮੈਂਟ ਜਾਰੀ ਕਰ ਕਿਹਾ ਕਿ ਦਿੱਲੀ ਸਰਕਾਰ ਦੇ ਹੈਲਥ ਐਂਡ ਫੈਮਿਲੀ ਵੈਲਫੇਅਰ ਡਿਪਾਰਟਮੈਂਟ ਨੇ ਇਕ ਡੈਡੀਕੇਟੇਡ ਵਟਸਐਪ ਹੈਲਪਲਾਈਨ ਨੰਬਰ +91 88000 07722 ਜਾਰੀ ਕੀਤਾ ਹੈ। ਇਹ ਸੇਵਾ ਫ੍ਰੀ ਹੈ ਅਤੇ ਇਹ ਕੋਰੋਨਾਵਾਇਰ ਦੇ ਸੰਕਟ ਦੇ ਸਮੇਂ ਠੀਕ, ਭਰੋਸੇਮੰਦ ਅਤੇ ਭਰੋਸੇਯੋਗ ਜਾਣਕਾਰੀਆਂ ਲਈ ਇਕ ਸੈਂਟ੍ਰਲ ਸੋਰਸ ਦੇ ਰੂਪ 'ਚ ਕੰਮ ਆਵੇਗੀ।

ਇਸ ਸੇਵਾ ਦਾ ਲਾਭ ਲੈਣ ਲਈ ਯੂਜ਼ਰਸ ਨੂੰ ਇਸ ਨੰਬਰ ਨੂੰ ਆਪਣੇ ਫੋਨ 'ਚ ਸੇਵ ਕਰਨਾ ਹੋਵੇਗਾ ਅਤੇ ਸ਼ੁਰੂ ਕਰਨ ਲਈ 'Hi' ਲਿਖ ਕੇ ਵਟਸਐਪ ਮੈਸੇਜ ਕਰਨਾ ਹੋਵੇਗਾ। ਇਸ ਸਰਵਿਸ ਨੂੰ ਵਟਸਐਪ ਬਿਜ਼ਨੈੱਸ API 'ਤੇ ਬਣਾਇਆ ਗਿਆ ਹੈ, ਜਿਸ 'ਚ ਇੰਫੋਬਿਪ ਇੰਡੀਆ ਦੀ ਵਰਤੋਂ ਕੀਤੀ ਗਈ ਹੈ। ਇਹ ਫਿਲਹਾਲ ਅੰਗ੍ਰੇਜੀ 'ਚ ਉਪਲੱਬਧ ਹੈ।

ਸਟੇਟਮੈਂਟ 'ਚ ਕਿਹਾ ਗਿਆ ਹੈ ਕਿ ਦਿੱਲੀ ਸਰਕਾਰ ਦੀ ਇਹ ਨਵੀਂ ਵਟਸਐਪ ਹੈਲਪਲਾਈਨ ਸੇਵਾ ਦਰਅਸਲ ਇਕ ਆਟੋਮੈਟਿਕ ਚੈਟਬਾਟ ਹੈ। ਇਸ 'ਚ ਕੋਰੋਨਾਵਾਇਰਸ ਨੂੰ ਲੈ ਕੇ ਪੁੱਛੇ ਗਏ ਸਵਾਲਾਂ ਦੇ ਭਰੋਸੇਯੋਗ ਜਵਾਬ ਸਰਕਾਰ ਦੇ ਹੈਲਥ ਡਿਪਾਰਟਮੈਂਟ ਵੱਲੋਂ 24 ਘੰਟਿਆਂ ਅੰਦਰ ਦਿੱਤੇ ਜਾਣਗੇ। ਇਸ ਸਰਵਿਸ ਰਾਹੀਂ ਕੋਰੋਨਾਵਾਇਰਸ ਦੇ ਬਚਾਅ ਦੇ ਤਰੀਕੇ, ਸਬੰਧਿਤ ਲੱਛਣ, ਦੂਜੇ ਹੈਲਪਲਾਈਨ ਨੰਬਰ, ਈ-ਪਾਸ ਨਾਲ ਸਬੰਧਿਤ ਜਾਣਕਾਰੀਆਂ ਅਤੇ ਦੂਜੀਆਂ ਮਹਤੱਵਪੂਰਨ ਜਾਣਕਾਰੀਆਂ ਦਿੱਤੀਆਂ ਜਾਣਗੀਆਂ।


Karan Kumar

Content Editor

Related News