ਕਾਂਗਰਸ ਨੇਤਾ ਨੇ ਜਬਰ ਜ਼ਿਨਾਹ ਨੂੰ ਲੈ ਕੇ ਕੀਤੀ ਵਿਵਾਦਿਤ ਟਿੱਪਣੀ, ਆਖ਼ੀ ਇਹ ਗੱਲ

Friday, Dec 17, 2021 - 10:13 AM (IST)

ਕਾਂਗਰਸ ਨੇਤਾ ਨੇ ਜਬਰ ਜ਼ਿਨਾਹ ਨੂੰ ਲੈ ਕੇ ਕੀਤੀ ਵਿਵਾਦਿਤ ਟਿੱਪਣੀ, ਆਖ਼ੀ ਇਹ ਗੱਲ

ਬੇਲਗਾਵੀ- ਕਰਨਾਟਕ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਕਾਂਗਰਸ ਦੇ ਸੀਨੀਅਰ ਵਿਧਾਇਕ ਕੇ.ਆਰ. ਰਮੇਸ਼ ਕੁਮਾਰ ਨੇ ਵੀਰਵਾਰ ਨੂੰ ਵਿਧਾਨ ਸਭਾ ’ਚ ਜਬਰ ਜ਼ਿਨਾਹ ਨੂੰ ਲੈ ਕੇ ਬੇਹੱਦ ਵਿਵਾਦਿਤ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਜਬਰ ਜ਼ਿਨਾਹ ਹੋਣ ਤੋਂ ਰੋਕ ਨਾ ਸਕੋ, ਤਾਂ ਲੇਟ ਕੇ ਉਸ ਦਾ ਮਜ਼ਾ ਲੈਣਾ ਚਾਹੀਦਾ। ਉਨ੍ਹਾਂ ਦੇ ਇਸ ਬਿਆਨ ਦਾ ਵਿਧਾਨ ਸਭਾ ’ਚ ਕਿਸੇ ਵੀ ਪਾਰਟੀ ਨੇ ਵਿਰੋਧ ਨਹੀਂਕੀਤਾ। ਇੱਥੇ ਤੱਕ ਕਿ ਵਿਧਾਨ ਸਭਾ ਸਪੀਕਰ ਵਿਸ਼ਵੇਸ਼ਵਰ ਹੇਗੜੇ ਕਾਗੇਰੀ ਵੀ ਹੱਸਦੇ ਨਜ਼ਰ ਆਏ। ਰਮੇਸ਼ ਕੁਮਾਰ ਨੇ ਕਿਹਾ ਕਿ ਤੁਸੀਂ ਜਿਸ ਹਾਲਤ ’ਚ ਹੋ, ਉਸ ’ਚ ਇਹੀ ਕਿਹਾ ਜਾ ਸਕਦਾ ਹੈ ਕਿ ਜਦੋਂ ਜਬਰ ਜ਼ਿਨਾਹ ਨੂੰ ਰੋਕਣ ’ਚ ਅਸਫ਼ਲ ਹੋਵੇ ਤਾਂ ਲੇਟ ਕੇ ਮਜ਼ਾ ਲਵੋ। ਵਿਧਾਨ ਸਭਾ ਸਪੀਕਰ ਕਾਗੇਰੀ ਕੋਲ ਸਮੇਂ ਦੀ ਘਾਟ ਸੀ ਅਤੇ ਉਨ੍ਹਾਂ ਨੇ ਸ਼ਾਮ 6 ਵਜੇ ਤੱਕ ਚਰਚਾ ਪੂਰੀ ਕਰਨੀ ਸੀ, ਜਦੋਂ ਕਿ ਵਿਧਾਇਕ ਸਮਾਂ ਵਧਾਉਣ ਦੀ ਅਪੀਲ ਕਰ ਰਹੇ ਸਨ।

ਇਹ ਵੀ ਪੜ੍ਹੋ : PM ਮੋਦੀ ਨੇ ਕੀਤਾ ਕਿਸਾਨਾਂ ਨੂੰ ਸੰਬੋਧਨ, ਦੱਸਿਆ ਗ਼ਰੀਬ ਦੀ ਰਸੋਈ ਕਿਉਂ ਹੋ ਰਹੀ ਹੈ ਮਹਿੰਗੀ

ਕਾਗੇਰੀ ਨੇ ਹੱਸਦੇ ਹੋਏ ਕਿਹਾ,‘‘ਮੈਂ ਉਸ ਸਥਿਤੀ ’ਚ ਹਾਂ, ਜਿੱਥੇ ਮੈਂ ਮਜ਼ਾ ਲੈਣਾ ਹੈ ਅਤੇ ਹਾਂ,ਹਾਂ ਕਰਨਾ ਹੈ। ਠੀਕ ਹੈ। ਮੈਨੂੰ ਤਾਂ ਇਹੀ ਮਹਿਸੂਸ ਹੁੰਦਾ ਹੈ। ਮੈਨੂੰ ਸਥਿਤੀ ਨੂੰ ਕੰਟਰੋਲ ਕਰਨਾ ਛੱਡ ਦੇਣਾ ਚਾਹੀਦਾ ਅਤੇ ਕਾਰਵਾਈ ਸਹੀ ਤਰੀਕੇ ਨਾਲ ਚਲਾਉਣੀ ਚਾਹੀਦੀ ਹੈ। ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਆਪਣੀ ਗੱਲ ਜਾਰੀ ਰੱਖੋ।’’ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸ਼ਿਕਾਇਤ ਸਿਰਫ਼ ਇੰਨੀ ਹੈ ਕਿ ਸਦਨ ਦਾ ਕੰਮਕਾਜ ਨਹੀਂ ਹੋ ਰਿਹਾ ਹੈ। ਸਾਬਕਾ ਮੰਤਰੀ ਰਮੇਸ਼ ਕੁਮਾਰ ਨੇ ਇਸ ’ਤੇ ਦਖ਼ਲਅੰਦਾਜੀ ਕਰਦੇ ਹੋਏ ਕਿਹਾ,‘‘ਦੇਖੋ, ਇਕ ਕਹਾਵਤ ਹੈ- ‘‘ਜਦੋਂ ਜਬਰ ਜ਼ਿਨਾਹ ਹੋਣ ਤੋਂ ਨਾ ਰੋਕ ਸਕੋ ਤਾਂ ਲੇਟ ਕੇ ਮਜ਼ਾ ਲੈਣਾ ਚਾਹੀਦਾ। ਤੁਸੀਂ ਇਕ ਦਮ ਅਜਿਹੀ ਹਾਲਤ ’ਚ ਹੋ।’’

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News