ਜੰਮੂ ''ਚ ਕਿਸੇ ਸੰਭਵ ਸਥਿਤੀ ਨਾਲ ਨਿਪਟਣ ਲਈ ਅਚਨਚੇਤੀ ਯੋਜਨਾ: CEO

Friday, Apr 05, 2019 - 05:38 PM (IST)

ਜੰਮੂ ''ਚ ਕਿਸੇ ਸੰਭਵ ਸਥਿਤੀ ਨਾਲ ਨਿਪਟਣ ਲਈ ਅਚਨਚੇਤੀ ਯੋਜਨਾ: CEO

ਸ਼੍ਰੀਨਗਰ- ਜੰਮੂ ਅਤੇ ਕਸ਼ਮੀਰ ਦੇ ਮੁੱਖ ਚੋਣ ਅਧਿਕਾਰੀ (ਸੀ. ਈ. ਓ) ਨੇ ਅੱਜ ਭਾਵ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਸੂਬੇ 'ਚ ਲੋਕ ਸਭਾ ਚੋਣਾਂ ਦੌਰਾਨ ਕਿਸੇ ਵੀ ਸੰਭਵ ਸਥਿਤੀ ਨਾਲ ਨਿਪਟਣ ਲਈ ਅਚਨਚੇਤੀ ਯੋਜਨਾ ਬਣਾਈ ਗਈ ਹੈ, ਕਿਉਂਕਿ ਸੂਬੇ ਨੂੰ ਖਰਾਬ ਮੌਸਮ, ਸੀਮਾ ਪਾਰ ਗੋਲੀਬਾਰੀ ਅਤੇ ਅੱਤਵਾਦ ਦਾ ਸਾਹਮਣਾ ਕਰਨਾ ਪੈਂਦਾ ਹੈ। ਸੀ. ਈ. ਓ ਸ਼ੈਲੇਂਦਰ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਦੀ ਭਾਰੀ ਗੋਲੀਬਾਰੀ ਦੇ ਚੱਲਦਿਆਂ ਪੁੰਛ ਅਤੇ ਰਾਜੌਰੀ ਜ਼ਿਲਿਆਂ 'ਚ ਕੰਟਰੋਲ ਰੇਖਾ (ਐੱਲ. ਓ. ਸੀ.) 'ਤੇ ਅਜਿਹੇ 70 ਪੋਲਿੰਗ ਕੇਂਦਰਾਂ ਦੀ ਪਹਿਚਾਣ ਕੀਤੀ ਗਈ ਹੈ, ਜਿਨ੍ਹਾਂ ਨੂੰ ਦੂਜੇ ਸਥਾਨਾਂ 'ਤੇ ਲਿਜਾਇਆ ਜਾਵੇਗਾ।

ਕੁਮਾਰ ਨੇ ਦੱਸਿਆ ਹੈ, ''ਅਸੀਂ ਹੁਣ ਤੱਕ ਪੋਲਿੰਗ ਕੇਂਦਰਾਂ ਨੂੰ ਦੂਜੇ ਸਥਾਨ 'ਤੇ ਨਹੀਂ ਲਿਜਾਇਆ ਗਿਆ ਪਰ ਅਸੀਂ ਉਨ੍ਹਾਂ ਸਥਾਨਾਂ ਦੀ ਪਹਿਚਾਣ ਕੀਤੀ ਹੈ, ਜਿੱਥੇ ਇਨ੍ਹਾਂ ਨੂੰ ਲੈ ਕੇ ਜਾਇਆ ਜਾਵੇਗਾ।'' 

ਜੰਮੂ-ਕਸ਼ਮੀਰ 'ਚ ਐੱਲ. ਓ. ਸੀ. ਦੇ ਨਾਲ ਲੱਗਦੇ ਇਲਾਕਿਆਂ 'ਚ ਸਰਹੱਦ ਪਾਰ ਹੋ ਰਹੀ ਗੋਲੀਬਾਰੀ ਅਤੇ ਅੱਤਵਾਦ ਦੇ ਖਤਰਿਆਂ ਬਾਰੇ 'ਚ ਉਨ੍ਹਾਂ ਨੇ ਕਿਹਾ, ''ਕਿਸੇ ਵੀ ਸੰਭਾਵਿਤ ਸਥਿਤੀ ਨਾਲ ਨਿਪਟਣ ਲਈ ਇੱਕ ਅਚਨਚੇਤੀ ਯੋਜਨਾ ਬਣਾਈ ਗਈ ਹੈ।'' ਉਨ੍ਹਾਂ ਨੇ ਕਿਹਾ ਕਿ ਸੂਬੇ 'ਚ ਕੁਦਰਤੀ ਆਫਤਾਂ ਦਾ ਵੀ ਖਤਰਾ ਹੈ। ਜੰਮੂ ਅਤੇ ਕਸ਼ਮੀਰ 'ਚ ਲੋਕ ਸਭਾ ਦੀਆਂ 6 ਸੀਟਾਂ ਹਨ। ਸੂਬੇ 'ਚ 5 ਪੜਾਆਂ 'ਚ ਚੋਣਾਂ ਹੋਣਗੀਆਂ।


author

Iqbalkaur

Content Editor

Related News