ISI ਕਿੰਗਮੇਕਰ ਪਾਕਿਸਤਾਨ, ਬ੍ਰਿਟੇਨ, ਇਟਲੀ ਅਤੇ ਸਵਿਟਜ਼ਰਲੈਂਡ ਤੋਂ ਹੈ ਦਾਅਵੇਦਾਰ

06/04/2020 2:27:21 AM

ਨਵੀਂ ਦਿੱਲੀ (ਵਿਸ਼ੇਸ਼)- ਅੱਤਵਾਦੀ ਸਮੂਹ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ.ਐੱਲ.ਐੱਫ.) ਵਿਚ ਅੱਜਕਲ ਚੋਟੀ ਦੇ ਅਹੁਦੇ ਲਈ ਜ਼ਬਰਦਸਤ 'ਜੰਗ' ਛਿੜੀ ਹੋਈ ਹੈ। ਇਸ ਅਹੁਦੇ ਨੂੰ ਹਾਸਲ ਕਰਨ ਲਈ ਪਾਕਿਸਤਾਨ, ਬ੍ਰਿਟੇਨ, ਇਟਲੀ ਅਤੇ ਸਵਿਟਜ਼ਰਲੈਂਡ ਤੋਂ ਦਾਅਵੇਦਾਰ ਸਾਹਮਣੇ ਆਏ ਹਨ, ਜਦੋਂ ਕਿ ਇੰਟਰ-ਸਰਵੀਸਿਜ਼ ਇੰਟੈਲੀਜੈਂਸ (ਆਈ.ਐੱਸ.ਆਈ.) ਇਸ ਵਿਚ ਕਿੰਗਮੇਕਰ ਬਣਿਆ ਹੋਇਆ ਹੈ।
ਆਪਣੇ ਨੇਤਾ ਹਰਮੀਤ ਸਿੰਘ ਉਰਫ ਹੈਪੀ ਪੀ.ਐੱਚ.ਡੀ. ਦੀ ਸ਼ੱਕੀ ਮੌਤ ਤੋਂ ਬਾਅਦ 4 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਪਾਬੰਦੀਸ਼ੁਦਾ ਇਸ ਅੱਤਵਾਦੀ ਸਮੂਹ ਦੇ ਅੰਦਰ ਇਕ ਲੰਬੀ ਲੜਾਈ ਚੱਲ ਰਹੀ ਹੈ। ਜਨਵਰੀ 2020 ਵਿਚ ਲਾਹੌਰ ਵਿਚ ਰਹੱਸਮਈ ਹਾਲਾਤਾਂ ਵਿਚ ਹੈਪੀ ਪੀ.ਐੱਚ.ਡੀ. ਦੀ ਮੌਤ ਹੋ ਗਈ ਸੀ।
ਪਾਕਿਸਤਾਨ ਸਥਿਤ ਲਖਬੀਰ ਸਿੰਘ ਰੋਡੇ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈ.ਐੱਸ.ਵਾਈ.ਐੱਫ.) ਦੇ ਮੁਖੀ ਪਰਮਜੀਤ ਸਿੰਘ ਪੰਜਵਾਰ, ਬ੍ਰਿਟੇਨ ਸਥਿਤ ਪਰਮਜੀਤ ਸਿੰਘ ਪੰਜਵਾਰ, ਗੁਰਸ਼ਰਣਵੀਰ ਸਿੰਘ ਵਾਹੀਵਾਲਾ, ਕੇ.ਐੱਲ.ਐਫ. ਦੇ ਬੁਲਾਰੇ ਧੰਨਾ ਸਿੰਘ, ਇਟਲੀ ਦੇ ਗੁਰਜਿੰਦਰ ਸਿੰਘ ਸ਼ਾਸਤਰੀ ਅਤੇ ਸਵਿਟਜ਼ਰਲੈਂਡ ਅਧਾਰਿਤ ਪੱਪੂ ਸਿੰਘ ਇਸ ਅਹੁਦੇ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਦੋਂ ਕਿ ਕੇ.ਐੱਲ.ਐਫ. ਦਾ ਆਪਣਾ ਵੱਖਵਾਦੀ ਖਾਲਿਸਤਾਨੀ ਏਜੰਡਾ ਰਿਹਾ ਹੈ। ਇਸ ਦੇ ਅਕਸ ਦਾ ਮੁੱਖ ਆਧਾਰ ਨਸ਼ੀਲੇ ਪਦਾਰਥ ਦੀ ਤਸਕਰੀ ਹੈ। ਇਸ ਕੰਮ ਲਈ ਪਾਕਿਸਤਾਨੀ ਆਈ.ਐੱਸ.ਆਈ. ਨੇ ਭਾਰਤੀ ਪੰਜਾਬ ਵਿਚ ਡਰੱਗਜ਼ ਅਤੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ਲਈ ਅੱਤਵਾਦੀ ਸਮੂਹ ਦੀ ਵਰਤੋਂ ਕੀਤੀ ਹੈ। ਗ੍ਰਹਿ ਮੰਤਰਾਲਾ ਨੇ ਗੈਰ-ਕਾਨੂੰਨੀ ਗਤੀਵਿਧੀ ਰੋਕਥਾਮ ਐਕਟ (ਯੂ.ਏ.ਪੀ.ਏ.) ਦੇ ਤਹਿਤ 2018 ਵਿਚ ਕੇ.ਐੱਲ.ਐੱਫ. 'ਤੇ ਪਾਬੰਦੀ ਲਗਾ ਦਿੱਤੀ ਸੀ।
ਕੇ.ਐੱਲ.ਐਫ. ਨੂੰ ਦੁਬਾਰਾ ਖੜ੍ਹਾ ਕਰਨਾ ਪਾਕਿਸਤਾਨ ਦੀ ਹਮਾਇਤ ਦੇ ਬਿਨਾਂ ਸੰਭਵ ਨਹੀਂ ਹੈ। ਆਈ.ਐੱਸ.ਆਈ. ਲਖਬੀਰ ਸਿੰਘ ਰੋਡੇ ਅਤੇ ਪਰਮਜੀਤ ਸਿੰਘ ਪੰਜਵਾਰ ਨੂੰ ਹਮਾਇਤ ਦੇ ਰਿਹਾ ਹੈ। ਦੋਵੇਂ ਕੇ.ਐੱਲ.ਐੱਫ. ਮੁਖੀ ਬਣਨ ਲਈ ਇਟਲੀ, ਜਰਮਨੀ, ਕੈਨੇਡਾ ਅਤੇ ਬ੍ਰਿਟੇਨ ਵਿਚ ਸਥਿਤ ਕੈਡਰ ਤੋਂ ਹਮਾਇਤ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਵਾਹੀਵਾਲਾ ਅਤੇ ਸ਼ਾਸਤਰੀ ਨੂੰ ਆਈ.ਐੱਸ. ਆਈ. ਦੀ ਹਮਾਇਤ ਨਹੀਂ ਹੈ, ਜੋ ਉਨ੍ਹਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦਾ ਹੈ।
ਕੇ.ਐੱਲ.ਐੱਫ. ਹੁਣ ਬ੍ਰਿਟੇਨ ਸਥਿਤ ਗੁਰਸ਼ਰਣਵੀਰ ਸਿੰਘ ਵਾਹੀਵਾਲਾ ਦੀ ਅਗਵਾਈ ਵਿਚ ਇਕ ਨਵੇਂਧੜੇ ਦੇ ਨਾਲ ਧਰਮ ਦੇ ਸਹਾਰੇ ਅੱਗੇ ਵਧ ਰਿਹਾ ਹੈ। ਵਾਹੀਵਾਲਾ ਨੂੰ ਕੈਨੇਡਾ, ਅਮਰੀਕਾ ਅਤੇ ਇਟਲੀ ਦੇ ਕੈਡਰਾਂ ਦੀ ਹਮਾਇਤ ਮਿਲ ਰਹੀ ਹੈ। ਵਾਹੀਵਾਲਾ ਨੇ ਦੋਸ਼ ਲਗਾਇਆ ਹੈ ਕਿ ਹੈਪੀ ਪੀ.ਐੱਚ.ਡੀ. ਨੂੰ ਕਤਲ ਲਈ ਕੇ.ਐੱਲ.ਐਫ. ਦਾ ਬੁਲਾਰਾ ਧੰਨਾ ਸਿੰਘ ਜ਼ਿੰਮੇਵਾਰ ਹੈ, ਜਿਸ ਨਾਲ ਹਵਾ ਉਸ ਦੇ ਪੱਖ ਵਿਚ ਬਣੀ ਹੈ।
ਦਿਲਚਸਪ ਤਰੀਕੇ ਨਾਲ ਧੰਨਾ ਰਹੱਸਮਈ ਹਾਲਾਤਾਂ 'ਚ ਹੈਪੀ ਪੀ.ਐੱਚ.ਡੀ. ਦੀ ਹੱਤਿਆ ਤੋਂ ਕੁਝ ਦਿਨ ਪਹਿਲਾਂ ਜਨਵਰੀ ਦੇ ਦੂਜੇ ਹਫਤੇ 'ਚ ਪਾਕਿਸਤਾਨ 'ਚ ਸੀ। ਉਸ ਤੋਂ ਬਾਅਦ ਉਸ ਨੇ 12 ਜਨਵਰੀ 2020 ਨੂੰ ਕੈਡਰ ਨੂੰ ਇਕ ਪੱਤਰ ਭੇਜਿਆ, ਜਿਸ 'ਚ ਉਸ ਨੇ ਹੈਪੀ ਪੀ.ਐੱਚ.ਡੀ. ਨੂੰ ਖੁਦ ਹੀ ਨੇਤਾ ਐਲਾਨ ਲਿਆ ਸੀ।
ਉਸ ਦੇ ਅਤੇ ਹੋਰ ਕੇ.ਐੱਲ.ਐੱਫ. ਨੇਤਾਵਾਂ 'ਤੇ ਤੰਜ ਕੱਸਦੇ ਹੋਏ ਧੰਨਾ ਨੇ ਪੱਤਰ 'ਚ ਲਿਖਿਆ ਕਿ ਦਵਿੰਦਰਪਾਲ ਸਿੰਘ ਭੁੱਲਰ, ਦਿਆ ਸਿੰਘ ਲਾਹੌਰੀਆ, ਲਾਲ ਸਿੰਘ ਅਤੇ ਹਰਨੇਕ ਸਿੰਘ ਭਪ ਵਰਗੇ ਦਿੱਗਜ ਨੇਤਾਵਾਂ ਵੱਲੋਂ ਦਿੱਤੀ ਗਈ ਸਲਾਹ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਉਨ੍ਹਾਂ ਨੇ ਸਾਬਕਾ ਕੇ.ਐੱਲ.ਐੱਫ. ਮੁਖੀ ਹਰਮਿੰਦਰ ਸਿੰਘ ਮਿੰਟੂ ਨੂੰ 'ਭਾਰਤੀ ਏਜੰਸੀਆਂ ਦਾ ਸ਼ੈਤਾਨ ਅਤੇ ਏਜੰਟ' ਦੱਸਿਆ ਅਤੇ ਕਿਹਾ ਸੀ ਕਿ ਮਿੰਟੂ ਅਤੇ ਹੈਪੀ ਪੀ.ਐੱਚ.ਡੀ. ਦੋਵਾਂ ਨੂੰ ਜਥੇਦਾਰ ਦਾ ਸਨਮਾਨ ਨਹੀਂ ਮਿਲਿਆ। ਇਸ ਟਿੱਪਣੀ ਅਤੇ ਪੱਤਰ ਤੋਂ ਬਾਅਦ ਕੱਟੜ ਕੇ.ਐੱਲ.ਐੱਫ. ਕੈਡਰ ਵੱਲੋਂ ਸਖ਼ਤ ਪ੍ਰਤੀਕਿਰਿਆ ਆ ਰਹੀਆਂ ਹਨ, ਜਿਨ੍ਹਾਂ ਨੇ ਉਸ ਨੂੰ ਗੰਭੀਰ ਨਤੀਜੇ ਭੁਗਤਨ ਦੀ ਚਿਤਾਵਨੀ ਦਿੱਤੀ ਹੈ।
ਇਸ 'ਚ ਗੁਰਸ਼ਰਣਵੀਰ ਸਿੰਘ ਦੇ ਘਰ 'ਤੇ 19 ਫਰਵਰੀ ਨੂੰ ਬ੍ਰਿਟੇਨ ਦੀ ਮਿਡ ਵੈਸਟਲੈਂਡ ਪੁਲਸ ਨੇ ਧੰਨਾ ਸਿੰਘ ਵਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਰੇਡ ਕੀਤੀ। ਬ੍ਰਿਟੇਨ ਸਥਿਤ ਕੇ.ਐੱਲ.ਐੱਫ. ਅੱਤਵਾਦੀ 23 ਫਰਵਰੀ ਨੂੰ ਹੈਪੀ ਪੀ.ਐੱਚ.ਡੀ. ਦੀ ਮੌਤ ਤੋਂ ਬਾਅਦ ਸਮੂਹ ਦੇ ਭਵਿੱਖ 'ਤੇ ਚਰਚਾ ਕਰਨ ਲਈ ਇਕੱਠੇ ਹੋਏ ਸਨ। ਚਰਚਾ 'ਚ ਕੁੱਲ 8 ਲੋਕ ਸ਼ਾਮਲ ਸਨ, ਜਿਨ੍ਹਾਂ 'ਚ ਗੁਰਸ਼ਰਣਵੀਰ ਸਿੰਘ, ਅੰਮ੍ਰਿਤਵੀਰ ਸਿੰਘ, ਅਵਤਾਰ ਸਿੰਘ ਖੰਦਾਨੰਦ, ਅਮਨਵੀਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਭਾਗ ਲਿਆ। ਗੁਰਸ਼ਰਣਵੀਰ ਨੇ ਸਾਬਕਾ ਕੇ.ਐੱਲ.ਐੱਫ. ਮੁਖੀ-ਹੈਪੀ ਪੀ.ਐੱਚ.ਡੀ., ਮਿੰਟੂ ਨਾਲ ਆਪਣੇ ਕਰੀਬੀ ਸਬੰਧਾਂ ਦਾ ਹਵਾਲਾ ਦਿੰਦੇ ਹੋਏ ਇਟਾਲੀਅਨ ਕਹਿਣ ਤੋਂ ਬਚਣ ਅਤੇ ਦਾਅਵੇਦਾਰਾਂ ਨਾਲ ਹਿੰਸਕ ਗਤੀਵਿਧੀਆਂ ਜਾਰੀ ਰੱਖਣ ਲਈ ਕਿਹਾ ਹੈ।
 


Inder Prajapati

Content Editor

Related News