ਕਠੂਆ ਦੇ ਸ਼ਿਵਾ ਨਗਰ ਵਾਰਡ ''ਚ ਦੂਸ਼ਿਤ ਪਾਣੀ ਪੀਣ ਨੂੰ ਮਜਬੂਰ ਹਨ ਲੋਕ
Saturday, Sep 01, 2018 - 03:51 PM (IST)

ਨਵੀਂ ਦਿੱਲੀ— ਸ਼ਹਿਰ ਦੇ ਵਾਰਡ ਨੰ. 16 ਸ਼ਿਵਾ ਨਗਰ ਦੇ ਅੰਬੇਡਕਰ ਚੌਕ ਤੋਂ ਰਾਮ ਚੌਕ ਤੱਕ ਲੇਨ ਡਰੇਨ ਉਸਾਰੀ ਦੀ ਮੰਗ ਲੋਕਾਂ ਨੇ ਕੀਤੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਸਮੱਸਿਆਵਾਂ ਨੂੰ ਲੈ ਕੇ ਲੋਕਾਂ ਦਾ ਵਫਦ ਡੀ.ਸੀ. ਰੋਹਿਤ ਖਜੂਰੀਆ ਨੂੰ ਮਿਲਿਆ। ਵਫਦ ਵਿਚ ਰਾਹੁਲ ਤੇ ਸ਼ੋਭਾ ਸ਼ਰਮਾ ਨੇ ਕਿਹਾ ਕਿ ਇਲਾਕੇ ਵਿਚ ਇਕ ਸੌ ਮੀਟਰ ਸੜਕ ਦੀ ਉਸਾਰੀ ਵੀ ਨਹੀਂ ਕੀਤੀ ਗਈ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਹਨ। ਇੱਥੇ ਪਾਣੀ ਦੀ ਸਮੱਸਿਆ ਵੀ ਹੈ। ਇਕ ਤਾਂ ਪਾਣੀ ਦੀ ਸਪਲਾਈ ਠੀਕ ਢੰਗ ਨਾਲ ਨਹੀਂ ਹੁੰਦੀ ਅਤੇ ਦੂਜਾ ਇੱਥੋਂ ਦੋ ਵਾਲਵ ਵੀ ਲੀਕ ਹਨ, ਜਿਸ ਨਾਲ ਲੋਕਾਂ ਦੇ ਘਰਾਂ ਵਿਚ ਦੂਸ਼ਿਤ ਪਾਣੀ ਦੀ ਸਪਲਾਈ ਹੋ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਤੋਂ ਇਲਾਵਾ ਬਿਜਲੀ ਦੀ ਵੀ ਪਰੇਸ਼ਾਨੀ ਆ ਰਹੀ ਹੈ। ਇਲਾਕੇ ਵਿਚ ਕਈ ਗ਼ੈਰਕਾਨੂੰਨੀ ਝੁੱਗੀਆਂ ਆਦਿ ਬਣੀਆਂ ਹੋਈਆਂ ਹਨ ਜਿਨ੍ਹਾਂ ਨੇ ਆਪਣੀ ਮਰਜ਼ੀ ਨਾਲ ਬਿਜਲੀ ਸਪਲਾਈ ਲੈ ਰੱਖੀ ਹੈ ਜਦੋਂ ਕਿ ਉਨ੍ਹਾਂ ਦਾ ਲੋਡ ਜ਼ਿਆਦਾ ਹੋਣ ਕਾਰਨ ਜਿਨ੍ਹਾਂ ਲੋਕਾਂ ਨੇ ਕਨੈਕਸ਼ਨ ਲਏ ਹਨ ਉਨ੍ਹਾਂ ਨੂੰ ਵੀ ਬਿਜਲੀ ਨਿਯਮਿਤ ਨਹੀਂ ਮਿਲ ਪਾਉਂਦੀ। ਉਨ੍ਹਾਂ ਨੇ ਕਿਹਾ ਕਿ ਸਮੱਸਿਆਵਾਂ ਦੇ ਹੱਲ ਲਈ ਡੀ. ਸੀ. ਕਠੂਆ ਕੋਲ ਗੁਹਾਰ ਲਗਾਈ ਹੈ ਜਦੋਂ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਦਿਸ਼ਾ ਵਿਚ ਕਦਮ ਚੁੱਕੇ ਜਾਣਗੇ।