ਸੁਆਗਤ ਹੈ ਦੋਸਤ! ਚੰਦਰਯਾਨ-2 ਆਰਬਿਟ ਅਤੇ ਚੰਦਰਯਾਨ-3 ਲੈਂਡਰ ਮਾਡਿਊਲ ਵਿਚਾਲੇ ਬਣਿਆ ਸੰਪਰਕ
Monday, Aug 21, 2023 - 06:10 PM (IST)

ਬੈਂਗਲੁਰੂ (ਭਾਸ਼ਾ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸੋਮਵਾਰ ਨੂੰ ਕਿਹਾ ਕਿ ਚੰਦਰਯਾਨ-2 ਦੇ 'ਆਰਬਿਟ' ਅਤੇ 'ਚੰਦਰਯਾਨ-3' ਦੇ 'ਲੁਨਾਰ ਮਾਡਿਊਲ' ਵਿਚਾਲੇ ਸੰਚਾਰ ਸਥਾਪਤ ਹੋਇਆ ਹੈ। ਰਾਸ਼ਟਰੀ ਪੁਲਾੜ ਏਜੰਸੀ ਨੇ 'ਐਕਸ' (ਟਵਿੱਟਰ) 'ਤੇ ਇਕ ਪੋਸਟ 'ਚ ਕਿਹਾ,''ਸੁਆਗਤ ਹੈ ਦੋਸਤ! ਚੰਦਰਯਾਨ-2 ਆਰਬਿਟ ਨੇ ਰਸਮੀ ਰੂਪ ਨਾਲ ਚੰਦਰਯਾਨ-3 ਮਾਡਿਊਲ ਦਾ ਸੁਆਗਤ ਕੀਤਾ। ਦੋਹਾਂ ਵਿਚਾਲੇ ਸੰਚਾਰ ਸਥਾਪਤ ਹੋ ਗਿਆ ਹੈ। ਐੱਮਓਐਕਸ (ਮਿਸ਼ਨ ਆਪਰੇਸ਼ਨਜ਼ ਕੰਪਲੈਕਸ) ਕੋਲ ਹੁਣ ਲੈਂਡਰ ਮਾਡਿਊਲ ਤੱਕ ਪਹੁੰਚਣ ਲਈ ਵੱਧ ਮਾਰਗ ਹਨ।''
ਇਸਰੋ ਨੇ ਐਤਵਾਰ ਨੂੰ ਕਿਹਾ ਕਿ ਚੰਦਰਯਾਨ-3 ਦਾ ਲੈਂਡਰ ਮਾਡਿਊਲ ਦੇ 23 ਅਗਸਤ ਸ਼ਾਮ ਕਰੀਬ 6.04 ਵਜੇ ਚੰਨ ਦੀ ਸਤਿਹ 'ਤੇ ਉਤਰਨ ਦੀ ਉਮੀਦ ਹੈ। ਐੱਮਓਐਕਸ ਇੱਥੇ ਇਸਰੋ ਟੇਲੀਮੇਟ੍ਰੀ, ਟ੍ਰੈਕਿੰਗ ਅਤੇ ਕਮਾਂਡ ਨੈੱਟਵਰਕ (ਆਈ.ਐੱਸ.ਟੀ.ਆਰ.ਏ.ਸੀ.) 'ਚ ਸਥਿਤ ਹੈ। ਚੰਦਰਯਾਨ-2 ਮਿਸ਼ਨ 2019 'ਚ ਭੇਜਿਆ ਗਿਆ ਸੀ। ਇਸ 'ਚ ਆਰਬਿਟ, ਲੈਂਡਰ ਅਤੇ ਰੋਵਰ ਸ਼ਾਮਲ ਸਨ। ਲੈਂਡਰ ਦੇ ਅੰਦਰ ਇਕ ਰੋਵਰ ਸੀ। ਲੈਂਡਰ ਚੰਨ ਦੀ ਸਤਿਹ 'ਤੇ ਹਾਦਸੇ ਦਾ ਸ਼ਇਕਾਰ ਹੋ ਗਿਆ, ਜਿਸ ਨਾਲ ਇਹ ਮਿਸ਼ਨ ਦੇ 'ਸਾਫ਼ਟ ਲੈਂਡਿੰਗ' ਟੀਚੇ ਨੂੰ ਹਾਸਲ ਕਰਨ 'ਚ ਅਸਫ਼ਲ ਰਿਹਾ ਸੀ।
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8