ਲਾੜੀ ਦੀ ਭਾਲ ਲਈ ਪੁਲਸ ਕਾਂਸਟੇਬਲ ਨੇ ਦਿੱਤਾ ਅਸਤੀਫਾ, ਚਿੱਠੀ ਜ਼ਰੀਏ ਦੱਸੀ ਵਜ੍ਹਾ

09/12/2019 11:42:05 AM

ਹੈਦਰਾਬਾਦ— ਇਕ ਪੁਲਸ ਮੁਲਾਜ਼ਮ ਦੀ ਨੌਕਰੀ ਕਿੰਨੀ ਮੁਸ਼ਕਲ ਹੁੰਦੀ ਹੈ, ਇਹ ਗੱਲ ਕਿਸੇ ਤੋਂ ਲੁੱਕੀ ਨਹੀਂ ਹੈ। ਹੈਦਰਾਬਾਦ ਦੇ ਪੁਲਸ ਸਟੇਸ਼ਨ 'ਚ ਇਕ 29 ਸਾਲਾ ਪੁਲਸ ਕਾਂਸਟੇਬਲ ਨੇ ਕੁਝ ਦਿਨਾਂ ਪਹਿਲਾਂ ਨੌਕਰੀ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ। ਆਪਣੀ ਅਸਤੀਫਾ 'ਚ ਕਾਂਸਟੇਬਲ ਨੇ ਲਿਖਿਆ ਕਿ ਉਹ ਆਪਣੀ ਨੌਕਰੀ ਨੂੰ ਲੈ ਕੇ ਬਹੁਤ ਪਰੇਸ਼ਾਨੀ ਵਿਚ ਹੈ। ਲੜਕੀ ਵਾਲਿਆਂ ਨੇ ਇਹ ਕਹਿੰਦੇ ਹੋਏ ਰਿਸ਼ਤਾ ਜੋੜਨ ਤੋਂ ਇਨਕਾਰ ਕਰ ਦਿੱਤਾ ਕਿ ਕਾਂਸਟੇਬਲ ਦੀ ਨੌਕਰੀ ਕਾਫੀ ਲੰਬੀ ਹੁੰਦੀ ਹੈ ਅਤੇ ਪ੍ਰਮੋਸ਼ਨ ਦੇ ਮੌਕੇ ਵੀ ਕਾਫੀ ਘੱਟ ਹੁੰਦੇ ਹਨ। ਕਾਂਸਟੇਬਲ ਦਾ ਨਾਂ ਸਿਧਾਂਤੀ ਪ੍ਰਤਾਪ ਹੈ, ਜਿਨ੍ਹਾਂ ਨੇ 2014 'ਚ ਕਾਂਸਟੇਬਲ ਦੇ ਰੂਪ ਵਿਚ ਪੁਲਸ ਵਿਭਾਗ ਜੁਆਇਨ ਕੀਤਾ ਸੀ। ਉਹ ਪੁਲਸ ਵਿਭਾਗ ਵਿਚ ਸ਼ਾਮਲ ਹੋਣਾ ਚਾਹੁੰਦੇ ਸਨ ਪਰ ਵਿਆਹ ਨਾ ਹੋਣ ਕਾਰਨ ਉਨ੍ਹਾਂ ਨੇ ਅਸਤੀਫਾ ਦੇਣ ਦਾ ਫੈਸਲਾ ਕੀਤਾ ਅਤੇ ਹੈਦਰਾਬਾਦ ਪੁਲਸ ਕਮਿਸ਼ਨਰ ਨੂੰ ਆਪਣਾ ਅਸਤੀਫਾ ਭੇਜ ਦਿੱਤਾ। 

PunjabKesari

ਆਪਣੇ ਅਸਤੀਫੇ 'ਚ ਉਨ੍ਹਾਂ ਨੇ ਲਿਖਿਆ ਕਿ ਕੁਝ ਦਿਨ ਪਹਿਲਾਂ ਇਕ ਲੜਕੀ ਵਾਲਿਆਂ ਨੇ ਮੈਨੂੰ ਰਿਜੈਕਟ ਕਰ ਦਿੱਤਾ। ਬਾਅਦ ਵਿਚ ਪਤਾ ਲੱਗਾ ਕਿ ਵਿਆਹ ਦਾ ਪ੍ਰਪੋਜ਼ਲ ਨੌਕਰੀ ਦੇ ਲੰਬੇ ਘੰਟੇ ਕਾਰਨ ਮਨਾ ਕੀਤਾ ਗਿਆ ਸੀ। ਲੜਕੀ ਦੇ ਘਰ ਵਾਲਿਆਂ ਦਾ ਕਹਿਣਾ ਸੀ ਕਿ ਇਕ ਕਾਂਸਟੇਬਲ ਦੀ ਨੌਕਰੀ ਕਾਫੀ ਲੰਬੀ ਹੁੰਦੀ ਹੈ, ਜੋ ਕਿ ਕਦੇ-ਕਦੇ 24 ਘੰਟੇ ਵੀ ਖਿੱਚ ਜਾਂਦੀ ਹੈ। ਉਨ੍ਹਾਂ ਨੇ ਇਹ ਵੀ ਲਿਖਿਆ ਕਿ ਸਬ-ਇੰਸਪੈਕਟਰ ਅਤੇ ਇਕ ਹਾਈ ਰੈਂਕ ਦੇ ਅਧਿਕਾਰੀ ਨੂੰ ਨੌਕਰੀ 'ਚ ਪ੍ਰਮੋਸ਼ਨ ਅਤੇ ਫਾਇਦਾ ਮਿਲ ਜਾਂਦਾ ਹੈ ਪਰ ਕਾਂਸਟੇਬਲ ਸਾਲਾਂ ਤਕ ਉਸੇ ਅਹੁਦੇ 'ਤੇ ਬਣਿਆ ਰਹਿੰਦਾ ਹੈ। ਸਿਧਾਂਤੀ ਨੇ ਲਿਖਿਆ ਕਿ ਮੈਂ ਆਪਣੇ ਸੀਨੀਅਰ ਕਾਂਸਟੇਬਲਾਂ ਨੂੰ ਦੇਖਿਆ ਹੈ ਜੋ ਕਿ 30-40 ਸਾਲ ਤਕ ਨੌਕਰੀ 'ਚ ਬਿਨਾਂ ਪ੍ਰਮੋਸ਼ਨ ਦੇ ਅਸਤੀਫਾ ਦੇ ਚੁੱਕੇ ਹਨ, ਕਿਉਂਕਿ ਕਾਂਸਟੇਬਲ ਲਈ ਪ੍ਰਮੋਸ਼ਨ ਅਤੇ ਦੂਜੇ ਭੱਤਿਆਂ ਦੀ ਕੋਈ ਸਹੂਲਤ ਨਹੀਂ ਹੈ।


Tanu

Content Editor

Related News