ਪੁਲਸ ਕਾਂਸਟੇਬਲ ਦੇ ਅਹੁਦੇ 'ਤੇ ਨਿਕਲੀ11 ਹਜ਼ਾਰ ਤੋਂ ਵਧੇਰੇ ਭਰਤੀ, ਕੁੜੀਆਂ ਵੀ ਕਰਨ ਅਪਲਾਈ
Sunday, Mar 10, 2024 - 12:04 PM (IST)
ਨਵੀਂ ਦਿੱਲੀ- ਪੱਛਮੀ ਬੰਗਾਲ ਪੁਲਸ ਭਰਤੀ ਬੋਰਡ (WBPRB) ਨੇ ਕੋਲਕਾਤਾ ਪੁਲਸ ਵਿਭਾਗ 'ਚ ਕਾਂਸਟੇਬਲ ਦੇ ਅਹੁਦੇ ਲਈ ਬੰਪਰ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਯੋਗ ਪੁਰਸ਼ ਉਮੀਦਵਾਰਾਂ ਦੇ ਨਾਲ ਮਹਿਲਾ ਉਮੀਦਵਾਰ ਵੀ ਪੁਲਸ ਕਾਂਸਟੇਬਲ ਭਰਤੀ ਲਈ ਅਪਲਾਈ ਕਰ ਸਕਦੇ ਹਨ। ਇਸ ਭਰਤੀ ਮੁਹਿੰਮ ਰਾਹੀਂ ਕਾਂਸਟੇਬਲ ਦੀਆਂ 11 ਹਜ਼ਾਰ ਤੋਂ ਵੱਧ ਅਸਾਮੀਆਂ ਭਰੀਆਂ ਜਾਣਗੀਆਂ। ਉਮੀਦਵਾਰ ਅਧਿਕਾਰਤ ਵੈੱਬਸਾਈਟ https://wbprb.applythrunet.co.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
29 ਮਾਰਚ ਤੱਕ ਕਰ ਸਕਦੇ ਹੋ ਅਪਲਾਈ:
ਕੋਲਕਾਤਾ ਪੁਲਸ ਕਾਂਸਟੇਬਲ ਅਤੇ ਲੇਡੀ ਕਾਂਸਟੇਬਲ ਭਰਤੀ 2024 ਲਈ ਆਨਲਾਈਨ ਅਰਜ਼ੀਆਂ ਸ਼ੁਰੂ ਹੋ ਗਈਆਂ ਹਨ। ਯੋਗ ਉਮੀਦਵਾਰ 29 ਮਾਰਚ 2024 (11.59 ਵਜੇ) ਤੱਕ ਭਰਤੀ ਬੋਰਡ ਦੀ ਅਧਿਕਾਰਤ ਵੈੱਬਸਾਈਟ wbpolice.gov.in 'ਤੇ ਜਾ ਕੇ ਆਨਲਾਈਨ ਮੋਡ ਵਿਚ ਆਪਣਾ ਬਿਨੈ-ਪੱਤਰ ਭਰ ਸਕਦੇ ਹਨ ਅਤੇ ਜਮ੍ਹਾਂ ਕਰ ਸਕਦੇ ਹਨ।
ਵੱਧ ਕੇ 11 ਹਜ਼ਾਰ ਤੋਂ ਵਧੇਰੇ ਹੋਈਆਂ ਅਸਾਮੀਆਂ:
ਪੱਛਮੀ ਬੰਗਾਲ ਪੁਲਸ ਭਰਤੀ ਬੋਰਡ ਨੇ ਕਾਂਸਟੇਬਲ ਦੇ ਅਹੁਦੇ ਲਈ ਪ੍ਰਸਤਾਵਿਤ ਅਸਾਮੀਆਂ ਦੀ ਗਿਣਤੀ ਵਿਚ ਵਾਧਾ ਕੀਤਾ ਹੈ। ਪਿਛਲੀ ਨੋਟੀਫਿਕੇਸ਼ਨ ਮੁਤਾਬਕ WBPRB ਦਾ ਇਰਾਦਾ ਇਸ ਭਰਤੀ ਮੁਹਿੰਮ ਦੇ ਤਹਿਤ ਕੁੱਲ 10,255 ਅਸਾਮੀਆਂ ਨੂੰ ਭਰਨ ਦਾ ਸੀ। ਹਾਲਾਂਕਿ ਅਧਿਕਾਰਤ ਵੈੱਬਸਾਈਟ 'ਤੇ ਆਪਣੀ ਤਾਜ਼ਾ ਸੂਚਨਾ ਵਿਚ WBPRB ਨੇ ਖਾਲੀ ਅਸਾਮੀਆਂ ਦੀ ਗਿਣਤੀ ਵਧਾ ਕੇ 11,749 ਕਰ ਦਿੱਤੀ ਹੈ। ਗਈਆਂ ਕੁੱਲ ਅਸਾਮੀਆਂ ਵਿਚੋਂ, 8,212 ਅਸਾਮੀਆਂ ਪੁਰਸ਼ ਉਮੀਦਵਾਰਾਂ ਲਈ ਹਨ ਅਤੇ 3,537 ਅਸਾਮੀਆਂ ਮਹਿਲਾ ਉਮੀਦਵਾਰਾਂ ਲਈ ਹਨ।
ਵਿਦਿਅਕ ਯੋਗਤਾ:
ਅਹੁਦਿਆਂ ਲਈ ਯੋਗਤਾ ਪੂਰੀ ਕਰਨ ਲਈ ਬਿਨੈਕਾਰ ਨੇ ਪੱਛਮੀ ਬੰਗਾਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਤੋਂ ਸੈਕੰਡਰੀ ਪ੍ਰੀਖਿਆ (ਕਲਾਸ 10ਵੀਂ) ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ।
ਉਮਰ ਹੱਦ:
ਬਿਨੈਕਾਰ ਦੀ ਉਮਰ 1 ਜਨਵਰੀ, 2024 ਨੂੰ 18 ਸਾਲ ਤੋਂ ਘੱਟ ਅਤੇ 30 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਉਪਰਲੀ ਉਮਰ ਹੱਦ 'ਚ ਛੋਟ ਲਾਗੂ ਹੈ। ਵਿਦਿਅਕ ਯੋਗਤਾ, ਉਮਰ ਹੱਦ ਅਤੇ ਮਾਪਦੰਡਾਂ ਨਾਲ ਸਬੰਧਤ ਪੂਰੀ ਜਾਣਕਾਰੀ ਲਈ ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜ੍ਹੋ।
ਚੋਣ ਪ੍ਰਕਿਰਿਆ:
ਕੋਲਕਾਤਾ ਪੁਲਸ ਵਿਚ ਕਾਂਸਟੇਬਲ/ਲੇਡੀ ਕਾਂਸਟੇਬਲ ਦੇ ਅਹੁਦੇ ਲਈ ਨੌਕਰੀ ਪ੍ਰਾਪਤ ਕਰਨ ਲਈ, ਉਮੀਦਵਾਰਾਂ ਨੂੰ ਮੁੱਢਲੀ ਲਿਖਤੀ ਪ੍ਰੀਖਿਆ ਪਾਸ ਕਰਨੀ ਪਵੇਗੀ। ਜੋ ਇਕ ਸਕ੍ਰੀਨਿੰਗ ਇਮਤਿਹਾਨ ਵਜੋਂ ਕੰਮ ਕਰੇਗੀ, ਜਿਸ ਤੋਂ ਬਾਅਦ ਸਰੀਰਕ ਮਾਪ ਟੈਸਟ (PMT), ਸਰੀਰਕ ਕੁਸ਼ਲਤਾ ਟੈਸਟ (PET), ਅੰਤਿਮ ਲਿਖਤੀ ਪ੍ਰੀਖਿਆ ਹੋਵੇਗੀ। ਇੰਟਰਵਿਊ ਪੱਛਮੀ ਬੰਗਾਲ ਪੁਲਸ ਭਰਤੀ ਬੋਰਡ ਵਲੋਂ ਆਯੋਜਿਤ ਕੀਤਾ ਜਾਵੇਗਾ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।