ਕਾਂਗਰਸ ਦਾ ਦਾਅਵਾ-ਛੱਤੀਸਗੜ੍ਹ ''ਚ ਆਪਣੇ ਦਮ ''ਤੇ ਬਣਾਵਾਂਗੇ ਸਰਕਾਰ

12/02/2018 2:41:39 PM

ਨਵੀਂ ਦਿੱਲੀ— ਚੋਣਾਂ ਦੇ ਬਾਅਦ ਰਾਜਨੀਤਕ ਦਲਾਂ 'ਚ ਗਠਜੋੜ ਹੋਣ ਦੀਆਂ ਅਟਕਲਾਂ ਦੇ ਵਿਚ ਕਾਂਗਰਸ ਦੇ ਸੀਨੀਅਰ ਨੇਤਾ ਟੀ.ਐੱਸ ਸਿੰਘ ਦੇਵ ਨੇ ਕਿਹਾ ਕਿ ਸਮਰਥਨ ਦੇ ਲਈ ਸੱਜੇ ਜਾਂ ਖੱਬੇ ਦੇਖਣ ਦੀ ਜ਼ਰੂਰਤ ਨਹੀਂ ਹੈ ਅਤੇ ਉਨ੍ਹਾਂ ਦੀ ਪਾਰਟੀ ਛੱਤੀਸਗੜ੍ਹ 'ਚ ਆਪਣੇ ਦਮ 'ਤੇ ਸਰਕਾਰ ਬਣਾਏਗੀ। ਉਨ੍ਹਾਂ ਨੇ ਇਹ ਟਿੱਪਣੀ ਇਸ ਲਿਹਾਜ ਨਾਲ ਮਹੱਤਵਪੂਰਣ ਹੈ ਕਿਉਂਕਿ ਚੋਣਾਂ ਦੇ ਨਤੀਜਿਆਂ ਦੀ ਘੋਸ਼ਣਾ ਤੋਂ ਪਹਿਲਾਂ ਹੀ ਰਾਜਨੀਤਕ ਦਲਾਂ ਦੇ ਗਠਜੋੜ ਕਰਨ ਦੀ ਖਬਰਾਂ ਆ ਰਹੀਆਂ ਹਨ।
 

ਸਮਰਥਨ ਲਈ ਕਿਤੇ ਦੇਖਣ ਦੀ ਨਹੀਂ ਜ਼ਰੂਰਤ 
ਸਿੰਘ ਨੇ ਕਿਹਾ ਕਿ ਮੈਨੂੰ ਜਿੱਤ ਦਾ ਭਰੋਸਾ ਹੈ ਸਾਨੂੰ ਸਪਸ਼ਟ ਬਹੁਮਤ ਮਿਲਣ ਜਾ ਰਹੇ ਹਨ। ਸਾਨੂੰ ਸੱਜੇ ਜਾਂ ਖੱਬੇ ਦੇਖਣ ਦੀ ਜ਼ਰੂਰਤ ਨਹੀਂ ਹੈ। ਬਹੁਮਤ ਨਾ ਮਿਲਣ 'ਤੇ ਸਰਕਾਰ ਬਣਾਉਣ ਲਈ ਛੱਤੀਸਗੜ੍ਹ ਦੇ ਸਾਬਕਾ ਮੁਖ ਮੰਤਰੀ ਅਜੀਤ ਯੋਗੀ ਦਾ ਸਮਰਥਨ ਸਵੀਕਾਰ ਕਰਨ ਦੇ ਸਵਾਲ 'ਤੇ ਉਨ੍ਹਾਂ ਨੇ ਕਿਹਾ ਕਿ ਕਾਰਜਕਾਲ ਦੌਰਾਨ ਕੁਸ਼ਾਸਨ ਕਾਇਮ ਰਿਹਾ। ਸਾਰੇ ਸਰਕਾਰੀ ਵਿਭਾਗਾਂ 'ਚ ਭ੍ਰਿਸ਼ਟਾਚਾਰ ਵਧਿਆ। ਕਿਸਾਨ ਖਾਸ ਤੌਰ 'ਤੇ ਕਾਫੀ ਤਣਾਅ 'ਚ ਹਨ। ਇਹੀ ਕਾਰਨ ਹੈ ਕਿ ਵੱਡੀ ਗਿਣਤੀ 'ਚ ਲੋਕ ਭਾਜਪਾ ਖਿਲਾਫ ਵੋਟ ਦੇਣ ਲਈ ਨਿਕਲੇ।
 

ਰਮਨ ਸਿੰਘ 15 ਸਾਲ ਤੋਂ ਹੈ ਰਾਜ ਦੇ ਮੁਖ ਮੰਤਰੀ 
ਦੱਸ ਦਈਏ ਕਿ ਭਾਜਪਾ ਦੇ ਰਮਨ ਸਿੰਘ ਪਿਛਲੇ 15 ਸਾਲਾਂ ਤੋਂ ਰਾਜ ਦੇ ਮੁਖ ਮੰਤਰੀ ਹਨ। ਛੱਤੀਸਗੜ੍ਹ੍ਹ ਵਿਧਾਨ ਸਭਾ ਚੋਣਾਂ 'ਚ ਇਸ ਵਾਰ 76.5 ਫੀਸਦੀ ਮਤਦਾਨ ਹੋਇਆ ਹੈ। 12 ਨਵੰਬਰ ਨੂੰ 18 ਸੀਟਾਂ 'ਤੇ ਅਤੇ 20 ਨਵੰਬਰ ਨੂੰ 72 ਸੀਟਾਂ 'ਤੇ ਮਤਦਾਨ ਹੋਇਆ ਸੀ। ਵੋਟਾਂ ਦੀ ਗਿਣਤੀ 11 ਦਸੰਬਰ ਨੂੰ ਹੋਵੇਗੀ।


Neha Meniya

Content Editor

Related News