ਜੂਨ ''ਚ ਕਾਂਗਰਸ ਨੂੰ ਮਿਲ ਜਾਵੇਗਾ ਨਵਾਂ ਪ੍ਰਧਾਨ! CWC ਦੀ ਬੈਠਕ ''ਚ ਸੰਗਠਨ ਦੇ ਚੋਣ ਕਰਾਉਣ ਦੀ ਪੇਸ਼ਕਸ਼

Friday, Jan 22, 2021 - 09:21 PM (IST)

ਨੈਸ਼ਨਲ ਡੈਸਕ : ਕਾਂਗਰਸ ਨੇ ਆਪਣੀ ਸਰਵਉੱਚ ਨੀਤੀ ਨਿਰਮਾਣ ਇਕਾਈ ਕਾਂਗਰਸ ਕਾਰਜ ਕਮੇਟੀ  (ਸੀ.ਡਲਿਊ.ਸੀ.) ਦੀ ਬੈਠਕ ਤੋਂ ਬਾਅਦ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਸਾਲ ਜੂਨ ਵਿੱਚ ਉਸ ਦਾ ਨਵਾਂ ਚੁੱਣਿਆ ਹੋਇਆ ਪ੍ਰਧਾਨ ਹੋਵੇਗਾ। ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇਸੀ ਵੇਣੁਗੋਪਾਲ ਮੁਤਾਬਕ, ਕਾਂਗਰਸ ਦੇ ਕੇਂਦਰੀ ਚੋਣ ਅਥਾਰਟੀ ਨੇ ਮਈ ਵਿੱਚ ਸੰਗਠਨ ਦੇ ਚੋਣ ਕਰਾਉਣ ਦੀ ਪੇਸ਼ਕਸ਼ ਕੀਤੀ ਸੀ ਪਰ ਸੀ.ਡਬਲਿਊ.ਸੀ. ਦੇ ਮੈਬਰਾਂ ਨੇ ਪੰਜ ਪ੍ਰਦੇਸ਼ਾਂ ਦੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਪ੍ਰੋਗਰਾਮ ਵਿੱਚ ਥੋੜ੍ਹੇ ਬਦਲਾਅ ਦੀ ਅਪੀਲ ਕੀਤਾ। 


ਵੇਣੁਗੋਪਾਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਜੂਨ, 2021 ਵਿੱਚ ਕਾਂਗਰਸ ਦਾ ਨਵਾਂ ਚੁੱਣਿਆ ਹੋਇਆ ਪ੍ਰਧਾਨ ਹੋਵੇਗਾ। ਸੂਤਰਾਂ ਦਾ ਕਹਿਣਾ ਹੈ ਕਿ ਸੀਨੀਅਰ ਨੇਤਾ ਮਧੁਸੂਧਨ ਮਿਸਰੀ ਦੀ ਪ੍ਰਧਾਨਗੀ ਵਾਲੇ ਕੇਂਦਰੀ ਚੋਣ ਅਥਾਰਟੀ ਨੇ ਕਾਂਗਰਸ ਪ੍ਰਧਾਨ ਸਮੇਤ ਸੰਗਠਨ ਦੀ ਚੋਣ ਤਾਮਿਲਨਾਡੂ, ਕੇਰਲ, ਪੱਛਮੀ ਬੰਗਾਲ, ਅਸਾਮ ਅਤੇ ਪੁੱਡੂਚੇਰੀ ਦੀਆਂ ਵਿਧਾਨਸਭਾ ਚੋਣਾਂ ਤੋਂ ਬਾਅਦ ਮਈ ਵਿੱਚ ਕਰਾਉਣ ਦਾ ਪ੍ਰਸਤਾਵ ਰੱਖਿਆ ਸੀ। ਚੋਣ ਅਥਾਰਟੀ ਨੇ 29 ਮਈ ਨੂੰ ਇਕੱਠ ਕਰਾਏ ਜਾਣ ਦੀ ਵੀ ਪੇਸ਼ਕਸ਼ ਕੀਤੀ ਸੀ। ਜ਼ਿਕਰਯੋਗ ਹੈ ਕਿ ਪਿਛਲੀਆਂ ਲੋਕਸਭਾ ਚੋਣਾਂ ਵਿੱਚ ਕਾਂਗਰਸ ਦੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਸੋਨੀਆ ਗਾਂਧੀ ਨੂੰ ਅੰਤਰਿਮ ਪ੍ਰਧਾਨ ਦੀ ਜ਼ਿੰਮੇਦਾਰੀ ਸੌਂਪੀ ਗਈ ਸੀ। ਕਾਂਗਰਸ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਕਾਂਗਰਸ ਦੇ 99.99 ਫ਼ੀਸਦੀ ਲੋਕ ਚਾਹੁੰਦੇ ਹਨ ਕਿ ਰਾਹੁਲ ਗਾਂਧੀ ਫਿਰ ਉਨ੍ਹਾਂ ਦੀ ਅਗਵਾਈ ਕਰਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News